ਭਾਰਤ ਦਾ ਨੰਬਰ-1 ਸਮਾਰਟਵਾਚ ਬ੍ਰਾਂਡ ਬਣਿਆ ਸੈਮਸੰਗ, ਸਾਲਾਨਾ ਸ਼ਿਪਮੈਂਟ ’ਚ 860 ਫੀਸਦਾ ਦਾ ਵਾਧਾ

09/06/2021 12:49:00 PM

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਸਮਾਰਟਫੋਨ ਦੇ ਨਾਲ-ਨਾਲ ਸਮਾਰਟਵਾਚ ਦੀ ਵਿਕਰੀ ’ਚ ਤੇਜ਼ੀ ਕਾਫੀ ਵੇਖਣ ਨੂੰ ਮਿਲ ਰਹੀ ਹੈ। ਉਂਝ ਤਾਂ ਭਾਰਤ ’ਚ ਐਪਲ, ਰੈੱਡਮੀ, ਐੱਮ.ਆਈ., ਰੀਅਲਮੀ, ਬੋਟ, ਅਮੇਜ਼ਫਿਟ ਵਰਗੀਆਂ ਤਮਾਮ ਕੰਪਨੀਆਂ ਸਮਾਰਟਵਾਚ ਦੀ ਵਿਕਰੀ ਕਰ ਰਹੀਆਂ ਹਨ ਪਰ ਨੰਬਰ-1 ਦਾ ਤਾਜ਼ ਸੈਮਸੰਗ ਦੇ ਸਿਰ ’ਤੇ ਸਜਿਆ ਹੈ। 

ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ, ਸੈਮਸੰਗ ਭਾਰਤ ਦਾ ਨੰਬਰ-1 ਸਮਾਰਟਵਾਚ ਬ੍ਰਾਂਡ ਬਣ ਗਿਆ ਹੈ। ਦੂਜੀ ਤਿਮਾਹੀ ਦੀ ਸਮਾਪਤੀ ਤਕ ਜੂਨ 2021 ’ਚ ਸੈਮਸੰਗ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਬਣ ਕੇ ਉਭਰੀ ਹੈ। ਇਸ ਦੌਰਾਨ ਸੈਮਸੰਗ ਦੇ ਸਮਾਰਟਵਾਚ ਸ਼ਿਪਮੈਂਟ ’ਚ ਸਾਲ ਦਰ ਸਾਲ 860 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ। 

ਇਸ ਦੌਰਾਨ ਸੈਮਸੰਗ ਦੀਆਂ ਦੋ ਸਮਾਰਟਵਾਚ ਗਲੈਕਸੀ ਵਾਚ ਐਕਟਿਵ 2 ਅਤੇਵਾਟ 3 ਸੀਰੀਜ਼ ਦੀ ਕਾਫੀ ਵਿਕਰੀ ਹੋਈ ਹੈ ਅਤੇ ਸੈਮਸੰਗ ਨੂੰ ਨੰਬਰ-1 ਬਣਾਉਣ ’ਚ ਵੀ ਇਨ੍ਹਾਂ ਦੋਵਾਂ ਵਾਚ ਦੀ ਅਹਿਮ ਭੂਮਿਕਾ ਰਹੀ ਹੈ। ਦੂਜੀ ਤਿਮਾਹੀ ਤਕ ਸਮਾਰਟਵਾਚ ਬਾਜ਼ਾਰ ’ਚ ਸੈਮਸੰਗ ਦੀ ਹਿੱਸੇਦਾਰੀ 41.2 ਫੀਸਦੀ ਹੋ ਚੁੱਕੀ ਹੈ। ਇਸ ਪ੍ਰਾਪਤੀ ’ਤੇ ਸੈਮਸੰਗ ਨੇ ਕਿਹਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਫਿੱਟਨੈੱਸ ਡਿਵਾਈਸ ਦੇ ਤੌਰ ’ਤੇ ਸਮਾਰਟਵਾਚ ਲਈ ਮਿਹਨਤ ਕਰ ਰਹੀ ਹੈ। 

ਦੱਸ ਦੇਈਏ ਕਿ ਸੈਮਸੰਗ ਨੇ ਹਾਰ ਹੀ ’ਚ ਗਲੈਕਸੀ ਵਾਚ 4 ਕਲਾਸਿਕ ਅਤੇ ਗਲੈਕਸੀ ਵਾਚ 4 ਨੂੰ ਭਾਰਤ ’ਚ ਪੇਸ਼ ਕੀਤਾ ਹੈ। ਇਨ੍ਹਾਂ ਦੋਵਾਂ ਵਾਚ ਲਈ ਪ੍ਰੀ-ਬੁਕਿੰਗ ਹੋ ਰਹੀ ਹੈ। ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ 6,000 ਰੁਪਏ ਤਕ ਦਾ ਈ-ਵਾਊਚਰ ਮਿਲ ਰਿਹਾ ਹੈ। ਦੋਵਾਂ ਵਾਚ ਦੀ ਵਿਕਰੀ 10 ਸਤੰਬਰ ਤੋਂ ਸ਼ੁਰੂ ਹੋਵੇਗੀ। 


Rakesh

Content Editor

Related News