ਚੀਨੀ ਕੰਪਨੀਆਂ ਨੂੰ ਪਛਾੜ 6G ਨੈੱਟਵਰਕ ਦੀ ਤਿਆਰੀ ''ਚ ਸੈਮਸੰਗ

07/14/2020 9:54:35 PM

ਗੈਜੇਟ ਡੈਸਕ—ਚੀਨ 5ਜੀ ਨੈੱਟਵਰਕ ਨੂੰ ਵਿਕਸਿਤ ਕਰਨ 'ਚ ਜੁੱਟਿਆ ਹੋਇਆ ਹੈ। ਉੱਥੇ ਸੈਮਸੰਗ ਇਲੈਕਟ੍ਰਾਨਿਕਸ ਹੁਣ 6ਜੀ ਦੀ ਤਿਆਰੀ ਕਰ ਰਿਹਾ ਹੈ। ਸੈਮਸੰਗ ਦਾ ਮੰਨਣਾ ਹੈ ਕਿ 6ਜੀ ਦਾ ਕਮਰਸ਼ਲਾਈਜੇਸ਼ਨ ਸਾਲ 2028 ਤੱਕ ਹੋ ਜਾਵੇਗਾ। ਉੱਥੇ ਇਸ ਨੂੰ ਮੇਨਸਟ੍ਰੀਮ 'ਚ ਆਉਣ 'ਚ ਹੁਣ ਕਰੀਬ 10 ਸਾਲ ਲੱਗਣਗੇ। ਭਾਵ ਸਾਲ 2030 ਤੱਕ 6ਜੀ ਨੈੱਟਵਰਕ ਮੇਨਸਟ੍ਰੀਮ 'ਚ ਆ ਸਕਦੀ ਹੈ। ਇਸ ਤੋਂ ਪਹਿਲਾਂ ਅੱਜ ਕੰਪਨੀ ਨੇ ਇਕ ਵ੍ਹਾਈਟ ਪੇਪਰ ਰਿਲੀਜ਼ ਕੀਤਾ। ਇਸ ਵ੍ਹਾਈਟ ਪੇਪਰ 'ਚ ਕੰਪਨੀ ਦੇ 6ਜੀ ਵਿਜ਼ਨ ਦੇ ਬਾਰੇ 'ਚ ਦੱਸਿਆ ਗਿਆ ਹੈ। ਇਸ ਪੇਪਰ ਦਾ ਟਾਈਟਲ ਕੰਪਨੀ ਨੇ 'ਦਿ ਨੈਕਸਟ ਹਾਈਪਰ ਕੁਨੈਕਟਡ ਐਕਸਪੀਰੀਅੰਸ ਫਾਰ ਆਲ' ਰੱਖਿਆ ਹੈ। ਪੇਪਰ 'ਚ ਕੰਪਨੀ ਨੇ ਟੈਕਨੀਕਲ ਅਤੇ ਸੋਸ਼ਲ ਮੈਗਾਟ੍ਰੈਂਡਰਸ, ਨਵੀਂ ਸਰਵਿਸ, ਰਿਕਵਾਇਰਮੈਂਟਸ ਅਤੇ ਸਰਵਿਸੇਜ਼ ਦੇ ਬਾਰੇ 'ਚ ਦੱਸਿਆ ਗਿਆ ਹੈ। 

6ਜੀ ਨੈੱਟਵਰਕ ਡਿਵੈੱਲਪ ਕਰਨ 'ਚ ਲੱਗਣਗੇ 10 ਸਾਲ
ਸੈਮਸੰਗ ਦਾ ਕਹਿਣਾ ਹੈ ਕਿ 5ਜੀ ਨੈੱਟਵਰਕ ਅਜੇ ਸ਼ੁਰੂਆਤੀ ਪੜਾਅ 'ਚ ਹੈ। ਅਜਿਹੇ 'ਚ 6ਜੀ ਨੈੱਟਵਰਕ ਦੀ ਤਿਆਰੀ ਹੁਣ ਤੋਂ ਕਰਨਾ ਇਕ ਬਿਹਤਰ ਕਦਮ ਹੋਵੇਗਾ। ਕੰਪਨੀ ਮੁਤਾਬਕ ਨੈਕਸਟ ਜਨਰੇਸ਼ਨ ਕਮਿਊਨੀਕੇਸ਼ ਨੈੱਟਵਰਕ ਨੂੰ ਡਿਵੈੱਲਪ ਕਰਨ 'ਚ ਇਕ ਦਹਾਕੇ ਦਾ ਸਮਾਂ ਲੱਗਦਾ ਹੈ। ਅਜਿਹੇ 'ਚ ਜੇਕਰ ਹੁਣੇ ਤੋਂ 6ਜੀ ਨੈੱਟਵਰਕ ਦੀ ਤਿਆਰੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਤੈਅ ਸਮੇਂ-ਸੀਮਾ 'ਚ ਇਸ ਨੈੱਟਵਰਕ ਨੂੰ ਡਿਵੈੱਪਲ ਕੀਤਾ ਜਾ ਸਕੇਗਾ।

6ਜੀ ਲਈ ਰਿਸਰਚ ਐਂਡ ਡਿਵੈੱਲਪਮੈਂਟ ਲਾਂਚ
ਐਡਵਾਂਸਡ ਕਮਿਊਨੀਕੇਸ਼ਨ ਰਿਸਰਚ ਸੈਂਟਰ ਦੇ ਹੈੱਡ Sunghyun Choi ਨੇ ਕਿਹਾ ਕਿ ਕੰਪਨੀ ਨੇ 6ਜੀ ਨੈੱਟਵਰਕ ਲਈ ਰਿਸਰਚ ਐਂਡ ਡਿਵੈੱਲਪਮੈਂਟ ਪ੍ਰੋਗਰਾਮ ਲਾਂਚ ਕਰ ਦਿੱਤਾ ਹੈ ਅਤੇ ਇਸ ਦਿਸ਼ਾ 'ਚ ਕੰਪਨੀ ਸਾਰੇ ਜ਼ਰੂਰੀ ਡਿਵੈੱਲਪਮੈਂਟਸ 'ਤੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਸੀ ਕਿ ਜਾਪਾਨ 6ਜੀ ਨੈੱਟਵਰਕ ਸਟੈਂਡਰਡ ਦੀ ਤਿਆਰੀ ਕਰ ਰਿਹਾ ਹੈ। ਜਾਪਾਨ ਦਾ 6ਜੀ ਨੈੱਟਵਰਕ ਮੌਜੂਦਾ 5ਜੀ ਤੋਂ 10 ਗੁਣਾ ਤੇਜ਼ ਹੋਵੇਗਾ। ਮੌਜੂਦਾ ਸਮੇਂ 'ਚ ਦੁਨੀਆ ਦੇ ਜ਼ਿਆਦਾਤਰ ਦੇਸ਼ ਅਜੇ 5ਜੀ ਨੂੰ ਡਿਵੈੱਲਪ ਹੀ ਕਰ ਰਹੇ ਹਨ। 5ਜੀ ਨੈੱਟਵਰਕ ਨੂੰ ਅਪਾਡਟ ਕਰਨ 'ਚ ਜਾਪਾਨ ਕਈ ਦੇਸ਼ਾਂ ਤੋਂ ਪਿਛੇ ਹੈ।


Karan Kumar

Content Editor

Related News