ਸੈਮਸੰਗ ਦੇ ਇਸ ਸਮਾਰਟਫੋਨ ਨੂੰ ਮਿਲਣਾ ਸ਼ੁਰੂ ਹੋਇਆ ਐਂਡ੍ਰਾਇਡ ਨੂਗਟ ਅਪਡੇਟ
Friday, Nov 24, 2017 - 04:08 PM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਗਲੈਕਸੀ ਸੀ5 ਲਈ ਐਂਡ੍ਰਾਇਡ ਨੂਗਟ ਅਪਡੇਟ ਜਾਰੀ ਕਰ ਦਿੱਤਾ ਗਿਆ ਹੈ। The Android Soul ਦੀ ਰਿਪੋਰਟ ਅਨੁਸਾਰ ਇਸ ਸਮਾਰਟਫੋਨ ਨੂੰ ਵੀ ਇਹ ਅਪਡੇਟ ਮਿਲ ਗਿਆ ਹੈ। ਇਹ ਨਵਾਂ ਅਪਡੇਟ C500ZCU1BQJ2 ਸਾਫਟਵੇਅਰ ਵਰਜ਼ਨ ਨਾਲ ਹੈ ਅਤੇ OTA ਮਤਲਬ ਓਵਰ ਦ ਏਅਰ ਮਾਧਿਅਮ ਰਾਹੀਂ ਜਾਰੀ ਕੀਤਾ ਗਿਆ ਹੈ। ਸਾਰੇ ਯੂਜ਼ਰਸ ਦੇ ਡਿਵਾਈਸ ਤੱਕ ਪਹੁੰਚਣ 'ਚ ਇਸ ਨੂੰ ਥੋੜਾ ਸਮਾਂ ਲੱਗੇਗਾ। ਚਾਹੇ ਤਾਂ ਇਸ ਲਈ ਮੈਨਿਊਅਲੀ ਵੀ ਚੈੱਕ ਕੀਤਾ ਜਾ ਸਕਦਾ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.2 ਇੰਚ ਦੀਫੁੱਲ HD ਸੁਪਰ ਐਮੋਲੇਡ ਡਿਸਪੇਲਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਸ ਨਾਲ ਹੀ ਔਕਟਾ-ਰੋਰ ਸਨੈਪਡ੍ਰੈਗਨ 617 ਪ੍ਰੋਸੈਸਰ, ਐਡ੍ਰੋਨੋ 405 GPU ਦਿੱਤਾ ਗਿਆ ਹੈ। ਇਸ 'ਚ 4 ਜੀ. ਬੀ. ਰੈਮ, 32 ਜੀ. ਬੀ. ਅਤ 64 ਜੀ. ਬੀ. ਦੇ ਦੋ ਇੰਟਰਨਲ ਵੇਰੀਐਂਟਸ ਨਾਲ ਹੈ, ਜਿੰਨ੍ਹਾਂ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਤੋਂ 128 ਜੀ. ਬੀ. ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ।
ਕੈਮਰੇ ਗੀ ਗੱਲ ਕਰੀਏ ਤਾਂ ਇਸ 'ਚ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ 'ਚ ਹਾਈਬ੍ਰਿਡ ਡਿਊਲ ਸਿਮ, 4G LTE, ਵਾਈ-ਫਾਈ, ਬਲੂਟੁੱਥ, GPS, NFC ਅਤੇ ਮਾਈਕ੍ਰੋ USB ਪੋਰਟ ਆਦਿ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,600 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।