Samsung Gear S3 ਰੀਵੀਊ: ਹਾਰਡਵੇਅਰ ਅਤੇ ਲੁੱਕ ਹੈ ਬੇਹੱਦ ਖਾਸ

Tuesday, Mar 07, 2017 - 04:18 PM (IST)

Samsung Gear S3 ਰੀਵੀਊ: ਹਾਰਡਵੇਅਰ ਅਤੇ ਲੁੱਕ ਹੈ ਬੇਹੱਦ ਖਾਸ
ਜਲੰਧਰ- ਭਾਰਤ ਨੇ ਸਮਾਰਟਫੋਨ ਮਾਰਕੀਟ ''ਚ ਤਾਂ ਬਿਹਤਰ ਪਕੜ ਬਣਾ ਲਈ ਹੈ ਪਰ ਸਮਾਰਟਵਾਚ ਦਾ ਮਾਰਕੀਟ ਭਾਰਤ ''ਚ ਹੁਣ ਵੀ ਸਵਾਲਾਂ ਦੇ ਘੇਰੇ ''ਚ ਹੈ। ਕੀ ਸਾਡੇ ਕੋਲ ਅਜਿਹੀ ਸਮਾਰਟਵਾਚ ਹੈ, ਜੋ ਉਸ ਦੀ ਕੀਮਤ ਨੂੰ ਜਾਇਜ਼ ਕਰ ਸਕੇ? 2016 ਸਮਾਰਟਵਾਚ ਲਈ ਜ਼ਿਆਦਾ ਵਧੀਆ ਸਾਲ ਸਾਬਤ ਹੋਇਆ, ਜਦ ਕਿ ਫਿਰ ਵੀ ਕੁਝ ਬਿਹਤਰ ਸੇਲ ਕਰਨ ''ਚ ਕਾਮਯਾਬ ਰਹੇ। ਪਿਛਲੇ ਸਾਲ ਸੈਮਸੰਗ ਨੇ ਆਪਣੀ ਥਰਡ=ਜਨਰੇਸ਼ਨ ਸਮਾਰਟਵਾਚ  ਰੀਵੀਊ: ਹਾਰਡਵੇਅਰ ਅਤੇ ਲੁੱਕ ਹੈ ਬੇਹੱਦ ਖਾਸ ਪਰ ਕੀਮਤ ਨੇ ਕੀਤਾ ਨਿਰਾਸ਼ Gear S 3 ਲਾਂਚ ਕੀਤੀ ਸੀ, ਜੋ ਭਾਰਤ ''ਚ ਇਸ ਮਹੀਨੇ ਦੀ ਸ਼ੁਰੂਆਤ ''ਚ ਆਵੇਗੀ। Gear S 3 ਦੋ ਵੇਰਿਅੰਟਸ ''ਚ ਉਪਲੱਬਧ ਹੈ ਪਰ ਭਾਰਤ ''ਚ ਹੁਣ ਵੀ ਸਮਾਰਟਵਾਚ ਇਸਤੇਮਾਲ ਕਰਨ ਦਾ ਚਲਨ ਨਹੀਂ ਹੈ। ਇਸ ਤੋਂ ਇਲਾਵਾ ਇਕ ਸਵਾਲ ਦੇ ਵੀ ਹੈ ਕੀ ਮਾਰਕੀਟ ''ਚ ਅਜਿਹੀ ਸਮਾਰਟਵਾਚ ਹੈ, ਜੋ ਉਸ ਦੀ ਕੀਮਤ ਦੇ ਕਾਬਲ ਹੋਵੇ? ਮੈਨੂੰ ਕੁਝ ਦਿਨਾਂ ਲਈ ਸੈਮਸੰਗ Gear S 3  ਫੰਟੀਅਰ ਇਸਤੇਮਾਲ ਕਰਨ ਦਾ ਮੌਕਾ ਮਿਲਿਆ ਅਤੇ ਸੈਮਸੰਗ ਦੀ ਇਸ ਨਵੀਂ ਸਮਾਰਟਵਾਚ ਨੂੰ ਲੈ ਕੇ ਇਹ ਹੈ ਮੇਰਾ ਰੀਵੀਊ।
ਡਿਜ਼ਾਈਨ ਅਤੇ ਡਿਸਪਲੇ -
ਇੱਥੇ  Gear S 3 ਦਾ ਕਲਾਸਿਕ ਵੇਰਿਅੰਟ ਹਰ ਅਵਸਰ ''ਤੇ ਪਹਿਨਿਆ ਹੋਇਆ ਬਿਹਤਰ ਲੱਗੇਗਾ, ਫ੍ਰੰਟੀਅਰ ਸਪੋਰਟੀ ਲੁੱਕ ਦਾ ਹੈ।  Gear S 3
ਦਾ ਫ੍ਰੰਟੀਅਰ rubber Strap ਨਾਲ ਆਉਂਦਾ ਹੈ। ਇਸ ਨਾਲ ਸਟੇਨਲੈੱਸ ਸਟੀਲ ਦਾ ਵੱਡਾ ਡਾਇਲ ਸ਼ਾਨਦਾਰ ਲੱਗਦਾ ਹੈ। ਸੈਮਸੰਗ Gear S 3 ਤੁਹਾਡੇ ਹੱਥ ''ਚ ਪਹਿਨਣ ਤੋਂ ਬਾਅਦ ਕਿਸੇ ਵੀ ਰੈਗੂਲਰ ਵਾਚ ਵਰਗੇ ਕੰਫਰਟ ਦੇਵੇਗਾ। ਇਸ ਦੇ Strap ਨੂੰ ਕਿਸੇ ਵੀ 22mm Strap ਨਾਲ ਬਦਲਿਆ ਜਾ ਸਕਦਾ ਹੈ। ਫ੍ਰੰਟੀਅਰ ਵੇਰਿਅੰਟ ਰੋਟੇਟਿੰਗ Bezel ਨਾਲ ਆਉਂਦਾ ਹੈ। ਰੋਰੇਟਿੰਗ Bezel ਨਾਲ ਇਸ ਸਮਾਰਟਵਾਚ ਨੂੰ ਕਿਸੇ ਆਮ ਟੱਚ ਸਕਰੀਨ ਸਮਾਰਟਵਾਚ ਦੇ ਮੁਕਾਬਲੇ ਯੂਜ਼ ਕਰਨਾ ਬੇਹੱਦ ਆਸਾਨ ਹੋ ਜਾਂਦਾ ਹੈ। ਇਹ ਰੋਟੇਟਿੰਗ Bezel ਨੋਵੀਗੇਸ਼ਨ ਤੋਂ ਇਲਾਵਾ ਵੀ ਕਾਫੀ ਕੰਮ ਆਉਂਦਾ ਹੈ। 
ਵਾਚ ਜਾ ਵਜਨ 63 ਗ੍ਰਾਮ ਹੈ ਅਤੇ ਹੱਥ ''ਚ ਪਹਿਨਣ ''ਤੇ ਇਹ ਤੁਹਾਨੂੰ ਬੇਹੱਦ ਇਹ ਤੁਹਾਨੂੰ ਆਰਾਦਾਇਕ ਲੱਗੇਗੀ। ਇਸ ਤੇ ਸੱਜੇ ਪਾਸੇ ਦੋ ਬਟਨ ਦਿੱਤੇ ਗਏ ਹਨ। ਇਕ ਬੈਕ ਬਟਨ ਅਤੇ ਇਕ ਹੋਮ ਬਟਨ। ਡਾਇਲ ਦੇ ਪਿੱਛੇ ਵੱਲ ਹਾਰਟ ਰੇਟ ਮਾਨੀਟਰ ਲਾਇਆ ਗਿਆ ਹੈ। ਇਸ ਨਾਲ ਇਸ ''ਚ ਐਕਸੀਲੇਰੋਮੀਟਰ, ਗਇਰੋਸਕੋਪੇ ਵੱਲੋਂ ਬੈਰੋਮੀਟਰ ਵੀ ਹਨ। ਇਹ ਸਮਾਰਟਵਾਚ ਵਾਟਰ ਅਤੇ ਡਸਟ ਰੇਸਿਸਟੈਂਟ ਵੀ ਹਨ। ਇਸ਼ ਨੂੰ 1.5 ਮੀਟਰ ਪਾਮੀ ''ਚ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਅੱਧੇ ਘੰਟੇ ਤੋਂ ਜ਼ਿਆਦਾ ਤੱਕ ਨਹੀਂ। ਸਵਿਮਿੰਗ ਦੇ ਸਮੇਂ ਇਹ ਵਾਚ ਤੁਹਾਡਾ ਸਾਥ ਨਹੀਂ ਦੇ ਸਕੇਗੀ। ਡਿਜ਼ਾਈਨ ਦੀ ਗੱਲ ਕਰੀਏ ਤਾਂ ਸੈਮਸੰਗ ਨੇ ਇਸ ਨੂੰ ਵਧੀਆ ਲੁੱਕ ਦੇਣ ''ਚ ਕੋਈ ਕਮੀ ਨਹੀਂ ਛੱਡੀ ਹੈ।
ਪਰਫਾਰਮੈਂਸ ਅਤੇ ਸਾਫਟਵੇਅਰ -
ਜਦ ਕਿ ਸਮਾਰਟਵਾਚ ਤੋਂ ਕਾਫੀ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਸਮਾਰਟਵਾਚ ਦਾ ਸਿੱਧਾ ਉਦੇਸ਼ ਤੁਹਾਡਾ ਸਮਾਂ ਬਚਾਉਣਾ ਹੁੰਦਾ ਹੈ, ਜਿਸ ਨਾਲ ਰੋਜ਼ਾਨਾ ਕੰਮ ਨੂੰ ਫਟਾਫਟ ਕਰ ਪਾਉਣਗੇ। ਫੀਚਰਸ ਦੀ ਗੱਲ ਕਰੀਏ ਤਾਂ Gear S3 1GHz  Exynos 7270 ਡਿਊਲ ਕੋਰ ਪ੍ਰੋਸੈਸਰ ਨਾਲ ਆਉਂਦੀ ਹੈ। ਇਸ ਨਾਲ 768MB ਰੈਮ ਅਤੇ 4 ਜੀਬੀ ਇੰਟਰਨਲ ਮੈਮਰੀ ਮੋਜੂਦ ਹੈ। Gear S3 Tizen ''ਤੇ ਆਧਾਰਿਤ wearable ਪਲੇਟਫਾਰਮ 2.3.2 ''ਤੇ ਕੰਮ ਕਰਦਾ ਹੈ। ਸਮਾਰਟਵਾਚ ਹੋਣ ਤੋਂ ਇਲਾਵਾ Gear S3  ਤੁਹਾਡੀ ਸਭ ਤੋਂ ਬਿਹਤਰ ਫਿੱਟਨੈੱਸ ਪਾਰਟਨਰ ਵੀ ਬਣ ਸਕਦਾ ਹੈ। ਇਹ ਡਿਵਾਈਸ ਤੁਹਾਡੀ ਮੂਵਮੇਂਟਸ ਟ੍ਰੈਕ ਕਰ ਸਕਦੀ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਬੈਠੇ ਹੋ ਤਾਂ ਇਹ ਵਾਰ-ਵਾਰ ਤੁਹਾਨੂੰ ਨੋਟੀਫਿਕੇਸ਼ਨ ਕਰੇਗੀ। ਇਹ ਤੁਹਾਡਾ ਸਟੇਪਸ ਕਾਊਂਠ ਕਰਦਾ ਹੈ ਅਤੇ ਉਸ ਦਾ ਰਿਅਲ ਟਾਈਮ ਵੀ ਦਿਖਾਉਂਦੀ ਹੈ। 
ਮੈਨੂੰ ਜੋ ਇਸ ਵਾਚ ਦੇ ਬਾਰੇ ''ਚ ਵਧੀਆ ਲੱਗਾ ਉਹ ਇਹ ਕੀ ਤੁਸੀਂ ਲੰਬੇ ਸਮੇਂ ਤੱਕ ਬੈਠੇ ਜਾਂ ਮੂਵਸੈਂਟ ਨਹੀਂ ਕਰ ਰਹੇ ਹੋ ਤਾਂ ਇਹ ਵਾਰ-ਵਾਰ ਤੁਹਾਨੂੰ ਚੱਲਣ ਜਾਂ ਸਟ੍ਰੇਚ ਕਰਨ ਲਈ ਨੋਟੀਫਾਈ ਕਰਦਾ ਹੀ। ਇਸ ਡਿਵਾਈਸ ਨੂੰ ਆਪਣੇ ਸਮਾਰਟਫੋਨ ਤੋਂ ਕਨੈਕਟ ਕਰਨਾ ਵੀ ਬੇਹੱਦ ਆਸਾਨ ਹੈ। ਤੁਹਾਨੂੰ ਸਿਰਫ ਆਪਣੇ ਸਮਾਰਟਫੋਨ  ''ਚ ਸੈਮਸੰਗ ਗੇਅਰ ਐਪ ਡਾਊਨਲੋਡ ਕਰਨੀ ਹੋਵੇਗੀ। ਇਸ਼ ਨਾਲ ਤੁਸੀਂ ਇਸ ''ਚ ਮਿਊਜ਼ਿਕ ਵੀ ਸੁਣ ਸਕਦੇ ਹੋ, ਕਾਲਸ ਕਰ ਸਕਦੇ ਹੋ,ਅਲਾਰਮ ਸੈੱਟ ਕਰ ਸਕਦੇ ਹੋ। Tizen OS ਇੰਞ ਤਾਂ ਕਸਟਮਾਈਜ਼ ਕਰਨ ਦੇ ਵਧੀਆ ਆਪਸ਼ਨ ਦਿੰਦਾ ਹੈ ਪਰ ਗਲੈਕਸੀ ਐਪ ਸਟੋਰ ''ਤੇ Tizen OS  ਲੋਂੜੀਦੇ ਆਪਸ਼ਨ ਮੌਜੂਦ ਨਹੀਂ ਹੈ। ਇਹ ਇਸ ਦੀ ਸਭ ਤੋਂ ਵੱਡੀ ਕਮੀ ਵੀ ਕਹੀ ਜਾ ਸਕਦੀ ਹੈ। ਹੋਮ ਬਟਨ ਨੂੰ 3 ਵਾਰ ਦਬਾਉਣ ਤੇ SOS ਫੀਚਰ ਐਰਕਟੀਵੇਟ ਹੋ ਜਾਂਦੇ ਹਨ ਅਤੇ ਸਲੈਕਟ ਕੀਤੇ ਗਏ ਸਾਰੇ ਕੰਟੈਕਟਸ ਨੂੰ ਅਲਰਟ ਚਲਿਆ ਜਾਂਦਾ ਹੈ। 
ਬੈਟਰੀ -
Gear S3 Frontier ਥੋੜੀ ਮੋਟੀ ਹੈ ਕਿਉਂਕਿ ਇਸ ''ਚ 380mAh ਬੈਟਰੀ ਹੈ। ਸਵੇਰੇ 7 ਵਜੇ ਸ਼ੁਰੂ ਹੋਣ ''ਤੇ ਬੈਟਰੀ ਡੇਢ ਤੋਂ ਦੋ ਦਿਨ ਚੱਲ ਸਕਦੀ ਹੈ। ਇਹ ਬੈਟਰੀ ਬੈਕਅੱਪ ਮੇਰੇ ਅਆਮ-ਤੌਰ ''ਤੇ ਯੂਸੇਜ਼ ਦੇ ਹਿਸਾਬ ਤੋਂ ਦੱਸਿਆ ਗਿਆ ਹੈ, ਜਿਸ ''ਚ ਕੁਝ ਕਾਲਸ, ਬ੍ਰਾਊਜਿੰਗ, ਵਰਕਆਊਟ ਟ੍ਰੈਕਿੰਗ, ਨੋਟੀਫਿਕੇਸ਼ਨ ਐਕਸੇਸ ਆਦਿ ਸੰਮਿਲਿਤ ਹੈ। ‘Always on Display’ ਫੀਚਰ ਦੇ ਇਸਤੇਮਾਲ ''ਚ ਇਸ ਦੀ ਬੈਟਰੀ ਆਮ-ਤੌਰ ''ਤੇ ਜਲਦ ਹੀ ਖਤਮ ਹੋਵੇਗੀ। ਸੈਮਸੰਗ ਨੇ ਇਸ ਨਾਲ ਵਾਇਰਲੈੱਸ ਚਾਰਜਰ ਦਿੱਤਾ ਹੈ, ਜੋ ਵਾਚ ਤਾਂ 1 ਤੋਂ 100 ਫੀਸਦੀ 2 ਘੰਟੇ ''ਚ ਚਾਰਜ ਕਰ ਦਿੰਦਾ ਹੈ।
ਸਾਡਾ ਫੈਸਲਾ -
ਸੈਮਸੰਗ ਗਲੈਕਸੀ Gear S3 ਹਾਰਡਵੇਅਰ, ਡਿਵਾਈਨ ਦੇ ਮਾਮਲੇ ''ਚ ਓਵਰਆਲ ਇਕ ਬਿਹਤਰ  ਹੈ ਪਰ 28,500 ਰੁਪਏ ਦੀ ਕੀਮਤ ''ਚ ਇਹ ਸਟਿੱਕ ਨਹੀਂ ਬੈਠਦਾ। ਇੱਥੇ Gear S3 ਹਾਰਡਵੇਅਰ ਦੇ ਮਾਮਲੇ ''ਚ ਵਧੀਆ ਹੈ। Tizen OS ''ਤੇ ਐਪਸ ਨਿਰਾਸ਼ ਕਰਦੀ ਹੈ।

Related News