Geekbench ''ਤੇ ਸਪਾਟ ਹੋਇਆ ਸੈਮਸੰਗ ਦਾ ਇਹ ਸਮਾਰਟਫੋਨ, ਜਲਦ ਹੋ ਸਕਦੈ ਲਾਂਚ

02/21/2020 1:41:21 AM

ਗੈਜੇਟ ਡੈਸਕ—ਸੈਮਸੰਗ ਨੇ ਆਪਣੀ ਗਲੈਕਸੀ ਏ ਸੀਰੀਜ਼ ਤਹਿਤ ਭਾਰਤੀ ਬਾਜ਼ਾਰ 'ਚ ਨਵਾਂ ਸਮਾਰਟਫੋਨ ਗਲੈਕਸੀ ਏ71 ਲਾਂਚ ਕਰ ਦਿੱਤਾ ਹੈ। ਜੋ ਕਿ 4ਜੀ ਸਪੋਰਟ ਨਾਲ ਸਨੈਪਡਰੈਗਨ 730 ਪ੍ਰੋਸੈਸਰ ਨਾਲ ਲੈਸ ਹੈ ਅਤੇ ਇਸ ਦੀ ਕੀਮਤ 29,999 ਰੁਪਏ ਹੈ। ਇਹ ਸਮਾਰਟਫੋਨ 24 ਫਰਵਰੀ ਤੋਂ ਆਫਲਾਈਨ ਅਤੇ ਆਨਲਾਈਨ ਦੋਵਾਂ ਪਲੇਟਫਾਰਮਸ 'ਤੇ ਸੇਲ ਲਈ ਉਪਲੱਬਧ ਹੋਵੇਗਾ। ਉੱਥੇ ਹੁਣ ਚਰਚਾ ਹੈ ਕਿ ਗਲੈਕਸੀ ਏ71 ਦਾ 5ਜੀ ਵੇਰੀਐਂਟ ਵੀ ਬਾਜ਼ਾਰ 'ਚ ਦਸਤਕ ਦੇ ਸਕਦਾ ਹੈ ਅਤੇ ਇਸ ਨੂੰ Geekbench 'ਤੇ ਸਪਾਟ ਕੀਤਾ ਗਿਆ ਹੈ।

Geekbench 'ਤੇ ਇਹ ਫੋਨ ਮਾਡਲ ਨੰਬਰ SM-A7160 ਨਾਂ ਨਾਲ ਲਿਸਟ ਹੋਇਆ ਹੈ ਅਤੇ ਲਿਸਟਿੰਗ ਮੁਤਾਬਕ ਗਲੈਕਸੀ ਏ71 5ਜੀ ਨੂੰ 3,078 ਸਿੰਗਲ ਕੋਰ ਸਕੋਰ, 7,346 ਮਲਟੀ ਕੋਰ ਸਕੋਰ ਪ੍ਰਾਪਤ ਹੋਇਆ ਹੈ। ਇਹ ਫੋਨ Exynos 980 ਚਿਪਸੈਟ ਨਾਲ ਪੇਸ਼ ਹੋ ਸਕਦਾ ਹੈ ਅਤੇ ਫੋਨ 'ਚ 8ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਲਿਸਟਿੰਗ ਮੁਤਾਬਕ ਗਲੈਕਸੀ ਏ71 5ਜੀ ਸਮਾਰਟਫੋਨ ਐਂਡ੍ਰਾਇਡ 10 ਓ.ਐੱਸ. 'ਤੇ ਆਧਾਰਿਤ ਹੋਵੇਗਾ। ਹਾਲਾਂਕਿ ਕੰਪਨੀ ਨੇ ਆਪਣੇ ਅਪਕਮਿੰਗ ਫੋਨ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Samsung Galaxy A71 4G ਦੇ ਸਪੈਸੀਫਿਕੇਸ਼ਨਸ
ਗੱਲ ਕਰੀਏ ਗਲੈਕਸੀ ਏ71 4ਜੀ ਦੇ ਫੀਚਰਸ ਦੀ ਤਾਂ ਇਸ 'ਚ 6.7 ਇੰਚ ਦੀ ਫੁਲ ਐੱਚ.ਡੀ.+  ਸੁਪਰ ਏਮੋਲੇਡ+ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2400x1080 ਪਿਕਸਲ ਹੈ। ਇਹ ਫੋਨ ਕੁਆਲਕਾਮ ਸਨੈਪਡਰੈਗਨ 730 ਪ੍ਰੋਸੈਸਰ ਨਾਲ ਲੈਸ ਹੈ ਅਤੇ ਇਸ 'ਚ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 25 ਵਾਟ ਫਾਸਟ ਚਾਰਜਿੰਗ ਨਾਲ ਆਉਂਦੀ ਹੈ।

ਇਸ 'ਚ ਕਵਾਡ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 5ਮੈਗਾਪਿਕਸਲ ਦਾ ਮੈਕ੍ਰੋ ਲੈਂਸ, 12 ਮੈਗਾਪਿਕਸਲ ਦਾ ਅਲਟਰਾ ਵਾਇਡ ਲੈਂਸ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸਕਿਓਰਟੀ ਲਈ ਇਸ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦੀ ਸੁਵਿਧਾ ਉਪਲੱਬਧ ਹੈ।


Karan Kumar

Content Editor

Related News