18 ਫਰਵਰੀ ਨੂੰ ਲਾਂਚ ਹੋ ਸਕਦਾ ਹੈ ਸੈਮਸੰਗ ਦਾ ਦੂਜਾ ਫੋਲਡੇਬਲ ਸਮਾਰਟਫੋਨ

12/11/2019 6:32:46 PM

ਗੈਜੇਟ ਡੈਸਕ—ਸੈਮਸੰਗ ਦੀ ਗਲੈਕਸੀ ਐੱਸ11 ਸੀਰੀਜ਼ ਨਾਲ ਜੁੜੀਆਂ ਕਈ ਡੀਟੇਲਸ ਅਤੇ ਲੀਕਸ ਕੁਝ ਮੀਡੀਆ ਰਿਪੋਰਟਾਂ 'ਚ ਸਾਹਮਣੇ ਆ ਰਹੀਆਂ ਹਨ। ਬੀਤੇ ਕਈ ਦਿਨਾਂ ਤੋਂ ਕੰਪਨੀ ਦੇ ਫੋਨ ਨਾਲ ਜੁੜੀਆਂ ਕਈ ਲੀਕਸ ਤਾਂ ਆ ਰਹੀਆਂ ਹਨ, ਨਾਲ ਹੀ ਹੁਣ ਇਕ ਨਵੀਂ ਅਪਡੇਟ 'ਚ ਕੰਪਨੀ ਦੇ ਦੂਜੇ ਫੋਲਡੇਬਲ ਸਮਾਰਟਫੋਨ ਦਾ ਜ਼ਿਕਰ ਵੀ ਕੀਤਾ ਗਿਆ ਹੈ। ਟਿਪਸਟਰ Ice Universe ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਆਪਣਾ ਦੂਜਾ ਫੋਲਡੇਬਲ ਸਮਾਰਟਫੋਨ 18 ਫਰਵਰੀ 2020 ਨੂੰ ਲਾਂਚ ਕਰ ਸਕਦੀ ਹੈ। ਇਸ ਦਿਨ ਕੰਪਨੀ ਦੇ ਫਲੈਗਸ਼ਿਪ ਡਿਵਾਈਸ ਗਲੈਕਸੀ ਐੱਸ11 ਦੇ ਲਾਂਚ ਦੀ ਉਮੀਦ ਵੀ ਕੀਤੀ ਜਾ ਰਹੀ ਹੈ।

PunjabKesari

ਸਾਊਥ ਕੋਰੀਆ ਦੀ ਟੈੱਕ ਕੰਪਨੀ ਸੈਮਸੰਗ ਹਰ ਸਾਲ ਆਪਣੀ ਫਲੈਗਸ਼ਿਪ ਐੱਸ-ਸੀਰੀਜ਼ ਨੂੰ ਮੋਬਾਇਲ ਵਰਲਡ ਕਾਂਗਰਸ (MWC) ਟਰੇਡ ਸ਼ੋਅ ਦੌਰਾਨ ਅਪਗ੍ਰੇਡ ਕਰਦੀ ਹੈ। 2020 'ਚ MWC ਈਵੈਂਟ 24 ਤੋਂ 27 ਫਰਵਰੀ ਤਕ ਹੋਵੇਗਾ। ਦੱਸਣਯੋਗ ਹੈ ਕਿ ਇਸ ਸਾਲ ਸੈਮਸੰਗ ਨੇ ਆਪਣੇ MWC ਸਮਾਰਟਫੋਨ ਨੂੰ 20 ਫਰਵਰੀ ਨੂੰ ਲਾਂਚ ਕੀਤਾ ਅਤੇ ਇਸ ਦਾ ਕੀ-ਨੋਟ 25 ਫਰਵਰੀ ਨੂੰ MWC  'ਚ ਦਿੱਤਾ ਗਿਆ ਹੈ। ਗਲੈਕਸੀ ਐੱਸ10 ਸੀਰੀਜ਼ ਦੇ ਨਾਲ ਹੀ ਕੰਪਨੀ ਨੇ ਆਪਣਾ ਪਹਿਲਾਂ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਵੀ ਇੰਟਰੋਡਿਊਸ ਕੀਤਾ ਸੀ।

PunjabKesari

ਡਿਵਾਈਸ 'ਚ ਮਿਲੇਗਾ ਇਹ ਪ੍ਰੋਸੈਸਰ
ਏਨੁਅਲ ਲਾਂਚ ਟ੍ਰੇਂਡਰਸ ਦੇ ਹਿਸਾਬ ਨਾਲ ਸੈਮਸੰਗ ਆਪਣਾ ਦੂਜਾ ਫੋਲਡੇਬਲ ਸਮਾਰਟਫੋਨ ਅਗਲੇ ਸਾਲ ਗਲੈਕਸੀ ਐੱਸ11 ਸੀਰੀਜ਼ ਦੇ ਨਾਲ ਲਾਂਚ ਹੋ ਸਕਦਾ ਹੈ। ਸੈਮਸੰਗ ਇਸ ਈਵੈਂਟ 'ਚ ਆਪਣੇ Galaxy Buds ਦਾ ਸਕਸੈੱਸਰ ਵੀ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਾਇਰਲੈਸ ਬਡਸ ਦਾ ਨਾਂ Galaxy Buds+ ਹੋ ਸਕਦਾ ਹੈ। ਪਿਛਲੀਆਂ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਸੈਮਸੰਗ 2020 'ਚ ਆਪਣੀ ਗਲੈਕਸੀ ਐੱਸ11 ਸੀਰੀਜ਼ ਦੇ ਤਿੰਨ ਡਿਵਾਈਸਜ ਲਾਂਚ ਕਰ ਸਕਦੀ ਹੈ। ਕੰਪਨੀ ਇਸ ਸੀਰੀਜ਼ ਦੇ ਡਿਵਾਈਸੇਜ 'ਚ ਲੇਟੈਸਟ ਸੈਮਸੰਗ ਪ੍ਰੋਸੈਸਰ Exynos 990 ਦੇ ਸਕਦੀ ਹੈ।

PunjabKesari

ਮਿਲੇਗਾ 108 ਮੈਗਾਪਿਕਸਲ ਕੈਮਰਾ ਸੈਂਸਰ
ਸੈਮਸੰਗ ਗਲੈਕਸੀ ਐੱਸ11 ਸੀਰੀਜ਼ 'ਚ ਸਭ ਤੋਂ ਵੱਡੀ ਡਿਸਪਲੇਅ Galaxy S10 Plus ਦੇ ਸਕਸੈੱਸਰ ਦਾ ਹੋਵੇਗਾ ਜਿਸ ਦਾ ਸਕਰੀਨ ਸਾਈਜ਼ 6.9 ਇੰਚ ਹੋਵੇਗਾ ਅਤੇ ਇਹ ਸਿਰਫ 5ਜੀ ਕਨੈਕਟੀਵਿਟੀ ਨਾਲ ਲਾਂਚ ਹੋਵੇਗਾ। ਹਾਲ ਹੀ 'ਚ ਸਾਹਮਣੇ ਆਇਆ ਹੈ ਕਿ ਸੈਮਸੰਗ ਆਪਣੀ ਨਵੀਂ ਸੀਰੀਜ਼ 'ਚ 108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ ਦੇਵੇਗੀ। ਇਸ ਤੋਂ ਇਲਾਵਾ 120Hz ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਅਤੇ 5,000 ਐੱਮ.ਏ.ਐÎਚ. ਦੀ ਬੈਟਰੀ ਗਲੈਕਸੀ ਐੱਸ11 'ਚ ਮਿਲ ਸਕਦੀ ਹੈ। ਬਿਹਤਰ ਫੋਟੋਗ੍ਰਾਫੀ ਲਈ ਇਸ ਸੀਰੀਜ਼ 'ਚ ਬ੍ਰਾਈਟ ਨਾਈਟ ਸੈਂਸਰ ਮਿਲ ਸਕਦਾ ਹੈ ਜਿਸ ਨਾਲ ਲੋ-ਲਾਈਟ 'ਚ ਬਿਹਤਰ ਫੋਟੋਗ੍ਰਾਫੀ ਕੀਤੀ ਜਾ ਸਕੇਗੀ।


Karan Kumar

Content Editor

Related News