Apple Watch 6 ਸਮੇਤ ਇਹ ਪ੍ਰੋਡਕਟ ਦੀ ਵਿਕਰੀ ਭਾਰਤ ’ਚ ਹੋਈ ਸ਼ੁਰੂ, ਜਾਣੋ ਕੀਮਤ ਤੇ ਡਿਸਕਾਊਂਟ

09/24/2020 2:12:45 AM

ਗੈਜੇਟ ਡੈਸਕ-ਐਪਲ ਵਾਚ ਸੀਰੀਜ਼ 6, ਐਪਲ ਵਾਚ ਐੱਸ.ਈ. ਅਤੇ ਆਈਪੈਡ (8th ਜਨਰੇਸ਼ਨ) ਦੀ ਵਿਕਰੀ ਭਾਰਤ ‘ਚ ਸ਼ੁਰੂ ਹੋ ਚੁੱਕੀ ਹੈ। ਐਪਲ ਨੇ ਭਾਰਤ ‘ਚ ਆਪਣਾ ਪਹਿਲਾ  ਆਨਲਾਈਨ ਸਟੋਰ ਸ਼ੁਰੂ ਕੀਤਾ ਹੈ ਅਤੇ ਇਸ ਦੇ ਨਾਲ ਵੀ ਨਵੀਂ ਐਪਲ ਵਾਚ ਅਤੇ ਆਈਪੈਡ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ।

PunjabKesari

ਐਪਲ ਵਾਚ ਸੀਰੀਜ਼ 6 ਦੀ ਕੀਮਤ ਭਾਰਤ ‘ਚ 40,900 ਰੁਪਏ ਹੈ। ਇਸ ਦੀ ਕੀਮਤ ‘ਤੇ 40mm ਵੈਰੀਐਂਟ ਮਿਲੇਗਾ। ਜਦਿਕ 44mm ਵੈਰੀਐਂਟ ਦੀ ਕੀਮਤ 43,900 ਰੁਪਏ ਹੈ। ਐਪਲ ਵਾਚ ਸੀਰੀਜ਼ 6 ਨੂੰ ਸਿਲਵਰ, ਸਪੇਸ ਗ੍ਰੇ, ਬਲੂ ਅਤੇ ਪ੍ਰੋਡਕਟ ਰੈੱਡ ਕਲਰ ਵੈਰੀਐਂਟਸ ਨਾਲ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਐਪਲ ਵਾਚ ਸੀਰੀਜ਼ 6 ਨੂੰ ਵੱਖ-ਵੱਖ ਕਸਟਮਾਈਜ਼ੇਸ਼ਨ ਆਪਸ਼ਨ ਨਾਲ ਖਰੀਦ ਸਕਦੇ ਹੋ। ਜੀ.ਪੀ.ਐੱਸ. ਅਤੇ ਸੈਲੂਲਰ ਕੁਨੈਕਟੀਵਿਟੀ ਦੇ ਵੀ ਮਾਡਲਜ਼ ਹਨ।

PunjabKesari

ਐਪਲ ਵਾਚ ਐੱਸ.ਈ. ਦੀ ਕੀਮਤ
ਐਪਲ ਵਾਚ ਐੱਸ.ਈ. ਦੀ ਕੀਮਤ 29,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 40mm ਵੈਰੀਐਂਟ ਲਈ ਹੈ। ਜਦਿਕ 42mm ਵੈਰੀਐਂਟ ਨਾਲ ਤੁਸੀਂ 32,900 ਰੁਪਏ ‘ਚ ਖਰੀਦ ਸਕਦੇ ਹੋ। ਇਥੇ ਵੀ ਤੁਹਾਨੂੰ ਵੱਖ-ਵੱਖ ਕਸਟਮਾਈਜ਼ੇਸ਼ਨ ਆਪਸ਼ਨ ਮਿਲੇਗਾ। ਇਨ੍ਹਾਂ ‘ਚ ਤੁਸੀਂ ਸਟਰੈਪ ਨੂੰ ਹੋਰ ਕਲਰ ਆਪ ਚੁਣ ਸਕਦੇ ਹੋ ਅਤੇ ਇਸ ਦਾ ਟਾਈਪ ਵੀ ਚੁਣ ਸਕਦੇ ਹੋ।

PunjabKesari

iPad (8th ਜਨਰੇਸ਼ਨ) ਕੀਮਤ
ਨਵੇਂ ਆਈਪੈੱਡ ਦੀ ਕੀਮਤ 29,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ ’ਤੇ ਵਾਈਫਾਈ ਕੁਨੈਕਟੀਵਿਟੀ ਅਤੇ 32ਜੀ.ਬੀ. ਸਟੋਰੇਜ਼ ਵੇਰੀਐਂਟ ਮਿਲੇਗਾ। ਜਦਕਿ ਸੈਲੂਲਰ ਮਾਡਲ ਦੀ ਕੀਮਤ 41,900 ਰੁਪਏ ਹੈ। 128ਜੀ.ਬੀ. ਸਟੋਰੇਜ਼ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 37,900 ਰੁਪਏ ਹੈ ਜਦਕਿ ਸੈਲੂਲਰ ਮਾਡਲ 49,900 ਰੁਪਏ ਦਾ ਹੈ।

PunjabKesari

ਆਫਰ
ਐਪਲ ਦੇ ਇਨ੍ਹਾਂ ਪ੍ਰੋਡਕਟਸ ਨੂੰ ਐਪਲ ਆਨਲਾਈਨ ਸਟੋਰ ਤੋਂ ਈ.ਐੱਮ.ਆਈ. ਰਾਹੀਂ ਵੀ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਕ੍ਰੈਡਿਕ ਕਾਰਡ ਤੋਂ ਖਰੀਦਦਾਰੀ ਕਰਦੇ ਹੋ ਤਾਂ 6ਫੀਸਦੀ ਦਾ ਡਿਸਕਾਊਂਟ ਮਿਲੇਗਾ। ਸਟੂਡੈਂਟਸ ਨੂੰ ਵੀ ਐਪਲ ਦੇ ਆਨਲਾਈਨ ਸਟੋਰ ’ਤੇ ਡਿਸਕਾਊਂਟ ਦਿੱਤਾ ਜਾਵੇਗਾ। ਐਪਲ ਆਨਲਾਈਨ ਸਟੋਰ ’ਤੇ ਐਪਲ ਕੇਅਰ+ ਵੀ ਹੁਣ ਉਪਲੱਬਧ ਹੈ ਭਾਵ ਪ੍ਰੋਡਕਟਸ ਨਾਲ ਐਕਸਟਰਾ ਪੈਸੇ ਦੇ ਕੇ ਤੁਸੀਂ ਵਾਰੰਟੀ ਵਧਾ ਸਕਦੇ ਹੋ।


Karan Kumar

Content Editor

Related News