ਮੂਧੇ ਮੂੰਹ ਡਿੱਗੀਆਂ ਧਾਕੜ ਫੋਨ ਦੀਆਂ ਕੀਮਤਾਂ ! ਜਾਣੋ ਕੀ ਹੈ ਆਫਰ ਅਤੇ ਫੀਚਰਜ਼
Friday, Jun 12, 2026 - 01:12 PM (IST)
ਗੈਜੇਟ ਡੈਸਕ - Realme Narzo Power ਦੀ ਕੀਮਤ 'ਚ ਕਾਫ਼ੀ ਕਟੌਤੀ ਕੀਤੀ ਗਈ ਹੈ। 10,001mAh ਬੈਟਰੀ ਵਾਲਾ ਇਹ Realme ਫੋਨ ਆਪਣੀ ਲਾਂਚ ਕੀਮਤ ਨਾਲੋਂ ਕਾਫ਼ੀ ਘੱਟ ਕੀਮਤ 'ਤੇ ਉਪਲਬਧ ਹੈ। ਇਸ ਸ਼ਕਤੀਸ਼ਾਲੀ ਬੈਟਰੀ ਵਾਲੇ ਫੋਨ ਨੂੰ Realme Days Sale ਦੌਰਾਨ 8,000 ਤੱਕ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ, ਜੋ ਕਿ ਈ-ਕਾਮਰਸ ਵੈੱਬਸਾਈਟ Amazon ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਕੰਪਨੀ ਕਈ ਹੋਰ ਨਵੇਂ ਲਾਂਚ ਕੀਤੇ ਗਏ Realme ਫੋਨਾਂ 'ਤੇ ਮਹੱਤਵਪੂਰਨ ਛੋਟ ਦੇ ਰਹੀ ਹੈ।
ਇਹ Realme ਫੋਨ ਦੋ ਸਟੋਰੇਜ ਵੇਰੀਐਂਟ 'ਚ ਆਉਂਦਾ ਹੈ ਜੋ ਕਿ 8GB RAM + 128GB ਅਤੇ 8GB RAM + 256GB ਹੈ। ਇਹ ਫੋਨ 27,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਸੂਚੀਬੱਧ ਹੈ, ਜਦੋਂ ਕਿ ਇਸਦਾ ਟਾਪ ਵੇਰੀਐਂਟ 29,999 ਰੁਪਏ 'ਚ ਉਪਲਬਧ ਹੈ। ਇਸ ਫੋਨ ਨੂੰ Realme Days Sale ਦੌਰਾਨ 25,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ 35,999 ਰੁਪਏ ਦੀ ਤੋਂ ਸ਼ੁਰੂ ਹੁੰਦੀ ਹੈ, ਜਿਸ ਨਾਲ ਇਹ 8,000 ਰੁਪਏ ਦੀ ਛੋਟ 'ਤੇ ਸੂਚੀਬੱਧ ਹੈ।
ਜ਼ਿਕਰਯੋਗ ਹੈ ਕਿ 12 ਜੂਨ ਤੋਂ 16 ਜੂਨ ਤੱਕ ਚੱਲਣ ਵਾਲੀ ਇਸ ਸੇਲ 'ਚ ਫੋਨ ਖਰੀਦਣ 'ਤੇ 2,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਕੰਪਨੀ ਕੂਪਨ ਅਤੇ ਕੈਸ਼ਬੈਕ ਛੋਟ ਦੇ ਰਹੀ ਹੈ। 10,001mAh ਬੈਟਰੀ ਵਾਲਾ ਇਹ ਮੱਧ-ਬਜਟ Realme ਫੋਨ ਇਸ ਸਾਲ ਲਾਂਚ ਕੀਤਾ ਗਿਆ ਸੀ। ਇਹ ਫੋਨ 6.8-ਇੰਚ ਕਰਵਡ AMOLED ਡਿਸਪਲੇਅ ਦੇ ਨਾਲ ਆਉਂਦਾ ਹੈ। ਇਹ ਡਿਸਪਲੇਅ 144Hz ਰਿਫਰੈਸ਼ ਰੇਟ ਅਤੇ 6,500 nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦਾ ਹੈ। ਇਹ ਸਮਾਰਟਫੋਨ MediaTek Dimensity 7400 Ultra ਚਿੱਪਸੈੱਟ ਦੁਆਰਾ ਸੰਚਾਲਿਤ ਹੈ, ਜੋ ਕਿ 8GB RAM ਅਤੇ 256GB ਤੱਕ ਸਟੋਰੇਜ ਨਾਲ ਜੋੜਿਆ ਗਿਆ ਹੈ।
ਇਸ ਚੀਨੀ ਬ੍ਰਾਂਡ ਦੇ ਫੋਨ ਦੇ ਪਿਛਲੇ ਪਾਸੇ ਇਕ ਡਿਊਲ ਕੈਮਰਾ ਸੈੱਟਅਪ ਹੈ। ਫੋਨ 'ਚ 50MP ਮੁੱਖ OIS ਕੈਮਰਾ ਹੈ। ਇਸ ਤੋਂ ਇਲਾਵਾ, ਇਕ 8MP ਅਲਟਰਾ-ਵਾਈਡ ਕੈਮਰਾ ਉਪਲਬਧ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਕ 16MP ਕੈਮਰਾ ਦਿੱਤਾ ਗਿਆ ਹੈ। ਇਹ ਫੋਨ 10,001mAh ਦੀ ਸ਼ਕਤੀਸ਼ਾਲੀ ਬੈਟਰੀ ਦੇ ਨਾਲ ਆਉਂਦਾ ਹੈ। ਇਸ 'ਚ 80W ਵਾਇਰਡ ਫਾਸਟ ਚਾਰਜਿੰਗ ਹੈ। ਇਹ ਐਂਡਰਾਇਡ 16 'ਤੇ ਅਧਾਰਤ Realme UI 'ਤੇ ਚੱਲਦਾ ਹੈ। ਫੋਨ ਨੂੰ IP66, IP68, ਅਤੇ IP69 ਰੇਟਿੰਗ ਦਿੱਤੀ ਗਈ ਹੈ, ਜੋ ਇਸਨੂੰ ਪਾਣੀ ਅਤੇ ਧੂੜ ਤੋਂ ਬਚਾਉਂਦੀ ਹੈ।
