ਬਿਲਕੁਲ Free ਮਿਲ ਰਹੀ Netflix ਦੀ ਸਬਸਕ੍ਰਿਪਸ਼ਨ ! ਬਸ ਕਰਨਾ ਪਵੇਗਾ ਇਹ ਕੰਮ

Tuesday, Jun 02, 2026 - 01:51 PM (IST)

ਬਿਲਕੁਲ Free ਮਿਲ ਰਹੀ Netflix ਦੀ ਸਬਸਕ੍ਰਿਪਸ਼ਨ ! ਬਸ ਕਰਨਾ ਪਵੇਗਾ ਇਹ ਕੰਮ

ਗੈਜੇਟ ਡੈਸਕ - ਜੇਕਰ ਤੁਸੀਂ ਫਲਿੱਪਕਾਰਟ ਦੇ ਪਲੱਸ ਮੈਂਬਰ ਹੋ ਅਤੇ ਆਨਲਾਈਨ ਸ਼ਾਪਿੰਗ ਦੇ ਸ਼ੌਕੀਨ ਹੋ, ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ। ਫਲਿੱਪਕਾਰਟ ਆਪਣੇ ਗਾਹਕਾਂ ਨੂੰ ਮੁਫ਼ਤ ਨੈੱਟਫਲਿਕਸ ਸਬਸਕ੍ਰਿਪਸ਼ਨ ਦੇਣ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਫਿਲਹਾਲ ਕੁਝ ਯੂਜ਼ਰਸ ਲਈ ਇਸ ਦੀ ਟੈਸਟਿੰਗ ਕਰ ਰਹੀ ਹੈ ਅਤੇ ਕਈ ਲੋਕਾਂ ਨੂੰ ਐਪ 'ਤੇ 'Join Waitlist' ਦਾ ਵਿਕਲਪ ਵੀ ਦਿਖਾਈ ਦੇ ਰਿਹਾ ਹੈ।

ਮੁਫ਼ਤ ਨੈੱਟਫਲਿਕਸ ਪਾਉਣ ਲਈ ਕੀ ਹੈ ਸ਼ਰਤ?
ਇਸ ਪੇਸ਼ਕਸ਼ ਦਾ ਲਾਭ ਲੈਣ ਲਈ ਯੂਜ਼ਰਸ ਨੂੰ ਇਕ ਮਹੀਨੇ ਦਾ ਖਰੀਦਦਾਰੀ ਕ੍ਰਾਈਟੀਰੀਆ ਪੂਰਾ ਕਰਨਾ ਹੋਵੇਗਾ :-

- ਇਕ ਮਹੀਨੇ ਦੇ ਅੰਦਰ ਫਲਿੱਪਕਾਰਟ ਤੋਂ ਕੁੱਲ 4 ਆਰਡਰ ਕਰਨੇ ਹੋਣਗੇ।
- ਹਰੇਕ ਆਰਡਰ ਦੀ ਘੱਟੋ-ਘੱਟ ਕੀਮਤ 299 ਰੁਪਏ ਹੋਣੀ ਚਾਹੀਦੀ ਹੈ।
- ਇਹ ਆਰਡਰ ਫਲਿੱਪਕਾਰਟ, ਫਲਿੱਪਕਾਰਟ ਮਿਨਟਸ (Minutes) ਜਾਂ ਫਲਿੱਪਕਾਰਟ ਗ੍ਰੋਸਰੀ (Grocery) ਤੋਂ ਕੀਤੇ ਜਾ ਸਕਦੇ ਹਨ।
- ਧਿਆਨ ਰਹੇ ਕਿ ਜੇਕਰ ਤੁਸੀਂ ਕੋਈ ਆਰਡਰ ਕੈਂਸਲ ਕਰਦੇ ਹੋ ਜਾਂ ਵਾਪਸ ਕਰਦੇ ਹੋ, ਤਾਂ ਉਹ ਇਨ੍ਹਾਂ 4 ਆਰਡਰਾਂ 'ਚ ਨਹੀਂ ਗਿਣਿਆ ਜਾਵੇਗਾ।

ਕਿਹੜਾ ਪਲਾਨ ਮਿਲੇਗਾ ਅਤੇ ਇਸ ਦੀਆਂ ਸੀਮਾਵਾਂ ਕੀ ਹਨ?
ਇਸ ਆਫਰ ਦੇ ਤਹਿਤ ਯੂਜ਼ਰਸ ਨੂੰ ਨੈੱਟਫਲਿਕਸ ਮੋਬਾਈਲ (Netflix Mobile) ਦਾ ਫਾਇਦਾ ਮਿਲੇਗਾ। 

- ਇਸ ਦਾ ਮਤਲਬ ਹੈ ਕਿ ਤੁਸੀਂ ਇਕ ਸਮੇਂ 'ਚ ਸਿਰਫ਼ ਇਕ ਹੀ ਮੋਬਾਈਲ ਫੋਨ 'ਤੇ ਨੈੱਟਫਲਿਕਸ ਦੇਖ ਸਕੋਗੇ।
- ਇਸ ਪਲਾਨ 'ਚ ਕੰਟੈਂਟ ਸਟੈਂਡਰਡ ਕੁਆਲਿਟੀ 'ਚ ਹੋਵੇਗਾ ਅਤੇ ਤੁਸੀਂ ਇਸ ਨੂੰ ਟੀਵੀ (TV) 'ਤੇ ਨਹੀਂ ਦੇਖ ਸਕੋਗੇ।

ਕੀ ਇਹ ਆਫਰ ਸਾਰਿਆਂ ਲਈ ਹੈ?
ਫਿਲਹਾਲ ਇਹ ਆਫਰ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਾਰੇ ਪਲੱਸ ਮੈਂਬਰਾਂ ਲਈ ਉਪਲਬਧ ਨਹੀਂ ਹੈ। ਕੁਝ ਯੂਜ਼ਰਸ ਨੂੰ ਐਪ 'ਤੇ ਇਸ ਨਾਲ ਜੁੜਿਆ ਬੈਨਰ ਦਿਖਾਈ ਦੇ ਰਿਹਾ ਹੈ। ਕੰਪਨੀ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਸਾਰੇ ਯੂਜ਼ਰਸ ਲਈ ਕਦੋਂ ਤੱਕ ਲਾਗੂ ਹੋਵੇਗਾ।


author

Sunaina

Content Editor

Related News