ਚਾਈਨਾ ''ਚ ਫਟਿਆ ਸੁਰੱਖਿਅਤ Samsung Galaxy Note 7 !

Wednesday, Sep 28, 2016 - 02:35 PM (IST)

ਚਾਈਨਾ ''ਚ ਫਟਿਆ ਸੁਰੱਖਿਅਤ Samsung Galaxy Note 7 !

ਜਲੰਧਰ : ਸੈਮਸੰਗ ਦੀਆਂ ਮੁਸੀਬਤਾਂ ਦਾ ਅੰਤ ਹੁੰਦਾ ਨਹੀਂ ਦਿੱਖ ਰਿਹਾ। 2.5 ਮਿਲੀਅਨ ਗਲੈਕਸੀ ਨੋਟ 7 ਦੀਆਂ ਯੂਨਿਟਸ ਨੂੰ ਵਾਪਿਸ ਮੰਗਵਾ ਕੇ ਰੀਕਾਲ ਤੋਂ ਬਾਅਦ ਇਕ ਬਿਲਕੁਲ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਤੁਹਾਨੂੰ ਦਸ ਦਈਏ ਕਿ ਸੈਮਸੰਗ ਨੇ ਇਹ ਦਾਅਵਾ ਕੀਤਾ ਸੀ ਕਿ ਚਾਈਨਾ ''ਚ ਜੋ ਫੋਨ ਭੇਜੇ ਗਏ ਹਨ ਉਨ੍ਹਾਂ ''ਚ ਅਲੱਗ ਬੈਟਰੀ ਲੱਗੀ ਹੈ ਤੇ ਇਹ ਪੂਰੀ ਤਰ੍ਹਾਂ ਸੇਫ ਹਨ। ਬਲੂੰਬਰਗ ਦੀ ਰਿਪੋਰਟ ਦੇ ਮੁਤਾਬਿਕ ਹੁਣ ਚਾਈਨਾ ''ਚ ਸੇਫ ਨੋਟ 7 ਦੇ ਫਟਣ ਦੀ ਖਬਰ ਸਾਹਮਣੇ ਆਈ ਹੈ।

 

ਇਕ 25 ਸਾਲਾ ਨੌਜਵਾਨ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਦਾ ਨਵਾਂ ਨੋਟ 7, ਜੋ ਉਸ ਪਿਛਲੇ ਹਫਤੇ ਹੀ ਖਰੀਦਿਆ ਸੀ, ਚਾਰਜਿੰਗ ਦੌਰਾਨ ਫਟ ਗਿਆ ਤੇ ਇਸ ਨਾਲ ਉਸ ਨੌਜਵਾਨ ਦੀਆਂ 2 ਉਂਗਲਾਂ ਸੜ ਗਈਆਂ, ਨਾਲ ਹੀ ਉਸ ਦੀ ਮੈਕ ਬੁਕ ਪ੍ਰੋ ਵੀ ਨੁਕਸਾਨੀ ਗਈ। ਸੈਮਸੰਗ ਆਫਿਸ਼ੀਅਲਜ਼ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਫੋਨ ਨੂੰ ਇਨਵੈਸਟੀਗੇਸ਼ਨ ਲਈ ਮੰਗਿਆ ਪਰ ਉਸ ਨੇ ਮਨ੍ਹਾ ਕਰ ਦਿੱਤਾ। ਇਸ ਮਾਮਲੇ ''ਤੇ ਸੈਮਸੰਗ ਵੱਲੋਂ ਅਜੇ ਤੱਕ ਕੋਈ ਆਫਿਸ਼ੀਅਲ ਬਿਆਨ ਨਹੀਂ ਦਿੱਤਾ ਗਿਆ ਹੈ।


Related News