SAARC ਉਪਗ੍ਰਹਿ ਦਾ ਪਰਖੇਪਣ ਅਗਲੇ ਸਾਲ ਮਾਰਚ ਵਿਚ : ਇਸਰੋ

Tuesday, Nov 08, 2016 - 06:39 PM (IST)

SAARC ਉਪਗ੍ਰਹਿ ਦਾ ਪਰਖੇਪਣ ਅਗਲੇ ਸਾਲ ਮਾਰਚ ਵਿਚ : ਇਸਰੋ

 ਤੀਰੁਵੰਤਪੁਰਮ : ਭਾਰਤ ਦੇ ਮਹੱਤਵਪੂਰਨ ਦੱਖਣ ਏਸ਼ੀਆਈ ਉਪਗ੍ਰਹਿ ਦਾ ਪ੍ਰਖੇਪਣ ਅਗਲੇ ਸਾਲ ਮਾਰਚ ਵਿਚ ਕੀਤਾ ਜਾਵੇਗਾ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2014 ਵਿਚ ਨੇਪਾਲ ਵਿਚ ਸਾਰਕ ਸਮੇਲਨ ਦੇ ਦੌਰਾਨ ਟੇਲੀਕਕਮਿਉਨੀਕੇਸ਼ਨ ਅਤੇ ਟੈਲੀ ਮੈਡੀਸਨ ਸਹਿਤ ਅਲੱਗ-ਅਲੱਗ ਖੇਤਰਾਂ ਵਿਚ ਸਾਰਕ ਮੈਬਰਾਂ ਨੂੰ ਮੁਨਾਫ਼ੇ ਲਈ ਤੌਹਫੇ ਦੇ ਤੌਰ ਉੱਤੇ ਇਕ ਸਾਰਕ ਉਪਗ੍ਰਹਿ ਦੇ ਪ੍ਰਖੇਪਣ ਦਾ ਐਲਾਨ ਕੀਤਾ ਸੀ। ਇਸਰੋ ਦੇ ਪ੍ਰਧਾਨ ਏ. ਐੱਸ. ਕਿਰਨ ਕੁਮਾਰ ਨੇ ਅੱਜ ਇਥੇ ਇਕ ਸਮਾਰੋਹ ਦੌਰਾਨ ਦੱਸਿਆ ਕਿ ਸਾਰਕ ਉਪਗਕ੍ਰਹਿ ਨੂੰ ਪਹਿਲਾਂ ਇਸ ਸਾਲ ਦਿਸੰਬਰ ਵਿਚ ਪ੍ਰਖਿਪਤ ਕੀਤਾ ਜਾਣਾ ਸੀ ਲੇਕਿਨ ਹੁਣ ਇਸ ਨੂੰ ਅਗਲੇ ਸਾਲ ਮਾਰਚ ਵਿਚ ਪ੍ਰਖਿਪਤ ਕੀਤਾ ਜਾਵੇਗਾ। ਹਾਲਾਂਕਿ ਪਾਕਿਸਤਾਨ ਨੇ ਇਸ ਯੋਜਨਾ ਨਾਲ ਬਾਹਰ ਰਹਿਣ ਦਾ ਫੈਸਲਾ ਕੀਤਾ ਇਸ ਲਈ ਹੁਣ ਇਸ ਨੂੰ ਦੱਖਣ ਏਸ਼ੀਆਈ ਉਪਗ੍ਰਹਿ ਨਾਮ ਦਿੱਤਾ ਗਿਆ ਹੈ। ਦਿਸੰਬਰ ਵਿਚ ਜੀ. ਐੱਸ. ਐੱਲ. ਵੀ. ਮਾਰਕ ਥਰਡ ਦਾ ਪ੍ਰਖੇਪਣ ਕੀਤਾ ਜਾਣਾ ਹੈ ਜਿਸ ਦੇ ਬਾਰੇ ''ਚ ਇਸਰੋ ਪ੍ਰਧਾਨ ਨੇ ਕਿਹਾ ਕਿ ਤਿਆਰੀਆਂ ਜ਼ੋਰਾਂ ''ਤੇ ਹੈ ।


Related News