ਬੰਦ ਹੋਈ ਰਾਇਲ ਐਨਫੀਲਡ ਬੁਲੇਟ 500 ਤੇ ਥੰਡਰਬਰਡ 500 ਦੀ ਬੁਕਿੰਗ, ਜਾਣੋ ਕਾਰਨ

01/13/2020 11:18:57 AM

ਆਟੋ ਡੈਸਕ– ਰਾਇਲ ਐਨਫੀਲਡ ਭਾਰਤੀ ਬਾਜ਼ਾਰ ’ਚ ਜ਼ਿਆਦਾ ਪਾਵਰ ਵਾਲੇ ਮੋਟਰਸਾਈਕਲਸ ਨੂੰ ਬੰਦ ਕਰਨ ਦੀ ਤਿਆਰੀ ’ਚ ਜੁਟੀ ਹੈ। ਕੰਪਨੀ ਨੇ ਭਾਰਤ ’ਚ ਬੁਲੇਟ 500 ਅਤੇ ਥੰਡਰਬਰਡ 500 ਦੀ ਬੁਕਿੰਗਸ ਬੰਦ ਕਰ ਦਿੱਤੀ ਹੈ ਅਤੇ ਇਨ੍ਹਾਂ ਨੂੰ ਆਪਣੀ ਵੈੱਬਸਾਈਟ ਤੋਂ ਵੀ ਹਟਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮੋਟਰਸਾਈਕਲਾਂ ਨੂੰ ਨਵੀਂ ਜਨਰੇਸ਼ਨ ਮਾਡਲਾਂ ਦੇ ਰੂਪ ’ਚ ਲਿਆਇਆ ਜਾਵੇਗਾ। 

PunjabKesari

ਫਿਲਹਾਲ ਰਾਇਲ ਐਨਫੀਲਡ ਨੇ ਆਪਣੇ 500 ਸੀਸੀ ਵਾਲੇ ਮਾਡਲਾਂ ਦਾ ਉਤਪਾਦਨ ਬੰਦ ਕਰ ਦਿੱਤਾ ਹੈ ਜਿਸ ਵਿਚ ਕਲਾਸਿਕ, ਬੁਲੇਟ ਅਤੇ ਥੰਡਰਬਰਡ ਸ਼ਾਮਲ ਹਨ। ਪਰ ਕੰਪਨੀ ਅਜੇ ਵੀ ਕਲਾਸਿਕ 500 ਦੀ ਬੁਕਿੰਗਸ ਲੈ ਰਹੀ ਹੈ। 

PunjabKesari
ਬੁਕਿੰਗਸ ਬੰਦ ਹੋਣ ਨਾਲ ਕੰਪਨੀ ਦੇ 350 ਸੀਸੀ ਵਾਲੇ ਮੋਟਰਸਾਈਕਲ ਅਤੇ 650 ਸੀਸੀ ਵਾਲੇ ਮੋਟਰਸਾਈਕਲ ’ਚ ਬਹੁਤ ਵੱਡਾ ਅੰਦਰ ਹੋ ਜਾਵੇਗਾ, ਅੱਗੇ ਦੇਖਣਾ ਇਹ ਹੋਵੇਗਾ ਕਿ ਕੰਪਨੀ ਇਸ ਜਗ੍ਹਾ ਨੂੰ ਕਿਵੇਂ ਭਰਦੀ ਹੈ। 


Related News