ਰਾਇਲ ਐਨਫੀਲਡ ਦੀ Thunderbird 350X ਬਾਈਕ ’ਚ ਸ਼ਾਮਲ ਹੋਇਆ ABS ਫੀਚਰ

11/11/2018 2:15:59 PM

ਆਟੋ ਡੈਸਕ– ਆਪਣੀਆਂ ਪਾਵਰਫੁੱਲ ਬਾਈਕਜ਼ ਨੂੰ ਲੈ ਕੇ ਦੁਨੀਆ ਭਰ ’ਚ ਪ੍ਰਸਿੱਧ ਕੰਪਨੀ Royal Enfield ਨੇ ਆਪਣੀ Thunderbird 350X ਨੂੰ ਡਿਊਲ ਚੈਨਲ ਏ.ਬੀ.ਐੱਸ. ਦੇ ਨਾਲ ਲਾਂਚ ਕੀਤਾ ਹੈ। ਰਾਇਲ ਐਨਫੀਲਡ ਨੇ ਅਗਸਤ 2018 ’ਚ ਕਿਹਾ ਸੀ ਕਿ ਉਹ ਇਸ ਸਾਲ ਦੇ ਅੰਤ ਤਕ ਆਪਣੀਆਂ ਸਾਰੀਆਂ ਬਾਈਕਜ਼ ਨੂੰ ਏ.ਬੀ.ਐੱਸ. ਨਾਲ ਲੈਸ ਕਰ ਦੇਵੇਗੀ। Classic Signals 350, Himalayan ਅਤੇ Classic 500 ’ਚ ਪਹਿਲਾਂ ਹੀ ਇਹ ਸੇਫਟੀ ਫੀਚਰ ਜੋੜਿਆ ਜਾ ਚੁੱਕਾ ਹੈ। ਇਸ ਮਹੀਨੇ ਦੇ ਅੰਤ ਤਕ ਥੰਡਰਬਰਡ 500X ’ਚ ਵੀ ਏ.ਬੀ.ਐੱਸ. ਜੋੜ ਦਿੱਤਾ ਜਾਵੇਗਾ।

PunjabKesari

ਕੀਮਤ
ਏ.ਬੀ.ਐੱਸ. ਨਾਲ ਲੈਸ ਹੋਣ ਤੋਂ ਬਾਅਦ ਨਵੀਂ ਥੰਡਰਬਰਡ 350X ਦੀ ਕੀਮਤ 1.63 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਹੈ। ਇਹ ਕੀਮਤ ਸਟੈਂਡਰਡ ਥੰਡਰਬਰਡ ਦੇ ਮੁਕਾਬਲੇ 7,000 ਰੁਪਏ ਜ਼ਿਆਦਾ ਹੈ।

PunjabKesari

ਇੰਜਣ
ਏ.ਬੀ.ਐੱਸ. ਨੂੰ ਜੋੜਨ ਤੋਂ ਇਲਾਵਾ Royal Enfield Thunderbird 350X ABS ਦੇ ਓਵਰਆਲ ਡਿਜ਼ਾਈਨ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਬਾਈਕ ਦੀ ਪਰਫਾਰਮੈਂਸ ਵੀ ਬਿਹਤਰ ਰਹੇਗੀ। Thunderbird 350X ABS ’ਚ 346cc ਏਅਰ-ਕੂਲਡ ਸਿੰਗਲ-ਸਿਲੰਡਰ ਇੰਜਣ ਮੌਜੂਦ ਹੈ। ਇਹ ਇੰਜਣ 19.8bhp ਦੀ ਪਾਵਰ ਅੇਤ 28Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

PunjabKesari

ਬ੍ਰੇਕਿੰਗ
ਕਿੰਗ ਲਈ ਇਸ ਬਾਈਕ ਦੇ ਫਰੰਟ ’ਚ ਸਿੰਗਲ 280mm ਡਿਸਕ ਅਤੇ ਰੀਅਰ ’ਚ ਇਕ 240mm ਵੈਂਟੀਲੇਟਿਡ ਡਿਸਕ ਮੌਜੂਦ ਹੈ। ਦੋਵਾਂ ਫਰੰਟ ਅਤੇ ਰੀਅਰ ਡਿਸਕ ’ਚ ਸਪੋਰਟ ਲਈ ਸਟੈਂਡਰਡ ਤੌਰ ’ਤੇ ਏ.ਬੀ.ਐੱਸ. ਦਿੱਤਾ ਗਿਆ ਹੈ। ਉਥੇ ਹੀ ਰਾਇਲ ਐਨਫੀਲਡ ਥੰਡਰਬਰਡ 350X ABS ਦੇ ਫਰੰਟ ਅਤੇ ਰੀਅਰ ’ਚ ਮਲਟੀ-ਸਪੋਕ 19 ਅਤੇ 18-ਇੰਚ ਟਾਇਰਜ਼ ਦਿੱਤੇ ਗਏ ਹਨ। 


Related News