ਰਾਇਲ ਐਨਫੀਲਡ ਨੇ ਵਿਖਾਈ Hunter 350 ਦੀ ਝਲਕ, ਜਾਣੋ ਕਦੋਂ ਹੋਵੇਗੀ ਲਾਂਚ

Saturday, Dec 11, 2021 - 11:23 AM (IST)

ਰਾਇਲ ਐਨਫੀਲਡ ਨੇ ਵਿਖਾਈ Hunter 350 ਦੀ ਝਲਕ, ਜਾਣੋ ਕਦੋਂ ਹੋਵੇਗੀ ਲਾਂਚ

ਆਟੋ ਡੈਸਕ– ਰਾਇਲ ਐਨਫੀਲਡ ਅਗਲੇ ਸਾਲ ਕਈ ਨਵੇਂ ਮਾਡਲ ਲਾਂਚ ਕਰਨ ਦੀ ਤਿਆਰੀ ’ਚ ਹੈ। ਉਮੀਦ ਹੈ ਕਿ ਫਰਵਰੀ 2022 ’ਚ Scram 411 ਨੂੰ ਲਾਂਚ ਕੀਤਾ ਜਾਵੇਗਾ। ਉਥੇ ਹੀ ਦੂਜੇ ਪਾਸੇ Hunter 350 ਮੋਟਰਸਾਈਕਲ ਨੂੰ 2022 ਦੇ ਅੱਧ ਤਕ ਲਾਂਚ ਕੀਤਾ ਜਾਵੇਗਾ। 

ਹਾਲ ਹੀ ’ਚ ਕੰਪਨੀ ਨੇ ਆਪਣੀ ਅਪਕਮਿੰਗ ਹੰਟਰ 350 ਦੀ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਇਸਦੀ ਝਲਕ ਵਿਖਾਈ ਗਈ ਹੈ। ਕੰਪਨੀ ਦੁਆਰਾ ਇਹ ਵੀਡੀਓ ਯੂਟਿਊਬ ’ਤੇ ‘#90South | ਰੈਡੀ ਫਾਰ ਦਿ ਕੋਲਡ ਰੋਡ ਅਹੇਡ’ ਨਾਂ ਨਾਲ ਉਪਲੱਬਧ ਕਰਵਾਈ ਗਈ ਹੈ। ਵੀਡੀਓ ਦੇ ਅੱਧ ’ਚ Hunter 350 ਦੀ ਝਲਕ ਵਿਖਾਈ ਦਿੰਦੀ ਹੈ। 

 

ਵੀਡੀਓ ’ਚ ਸਾਫ ਤੌਰ ਤੇ ਵੇਖਿਆ ਗਿਆ ਹੈ ਕਿ ਇਸ ਅਪਕਮਿੰਗ ਮੋਟਰਸਾਈਕਲ ’ਚ ਸਿੰਗਲ ਸੀਟ ਦਿੱਤੀ ਗਈ ਹੈ ਜੋ ਭਾਰਤੀ ਸੜਕਾਂ ’ਤੇ ਪਹਿਲਾਂ ਵੇਖੇ ਗਏ Hunter 350 ਦੇ ਪ੍ਰੋਟੋਟਾਈਪ ਵਰਗੀ ਦਿਸ ਰਹੀ ਹੈ। ਇਹ ਬਾਈਕ ਕੰਪਨੀ ਦੇ ਪੋਰਟਫੋਲੀਓ ਤਹਿਤ ਪੇਸ਼ ਕੀਤੀ ਜਾਣ ਵਾਲੀ ਇਕ ਸਸਤੀ ਬਾਈਕ ਹੋਵੇਗੀ। 

ਹੰਟਰ ’ਚ Meteor 350 ਤੋਂ ਹਾਸਿਲ ਕੀਤੇ ਗਏ ਇੰਜਣ ਪਲੇਟਫਾਰਮ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਵਿਚ 349 cc ਦਾ ਇੰਜਣ ਸ਼ਾਮਲ ਕੀਤਾ ਜਾਵੇਗਾ, ਜੋ 22 bh ਦੀ ਪਾਵਰ ਅਤੇ 27 Nm ਦਾ ਟਾਰਕ ਜਨਰੇਟ ਕਰ ਸਕਦਾ ਹੈ।


author

Rakesh

Content Editor

Related News