ਰਾਇਲ ਐਨਫੀਲਡ ਸ਼ਾਟਗਨ 650 ਨੂੰ ਲੈ ਕੇ ਸਾਹਮਣੇ ਆਈ ਜਾਣਕਾਰੀ, ਜਲਦ ਹੋਵੇਗੀ ਲਾਂਚ

09/22/2023 6:41:24 PM

ਆਟੋ ਡੈਸਕ- ਰਾਇਲ ਐਨਫੀਲਡ ਇਨ੍ਹੀ ਦਿਨੀਂ ਆਪਣੀ ਸ਼ਾਟਗਨ 650 ਬਾਈਕ ਨੂੰ ਲੈ ਕੇ ਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸਨੂੰ ਸਾਲ ਦੇ ਅਖੀਰ ਤਕ ਲਾਂਚ ਕਰ ਸਕਦੀ ਹੈ। ਹਾਲ ਹੀ 'ਚ ਬਾਈਕ ਦੇ ਇੰਜਣ, ਭਾਰ ਅਤੇ ਆਕਾਰ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਈਕ ਦੀ ਕੀਮਤ 3.25 ਲੱਖ ਰੁਪਏ ਐਕਸ ਸ਼ੋਅਰੂਮ ਹੋਵੇਗੀ।

ਡਾਇਮੈਂਸ਼ਨ

ਇਹ ਬਾਈਕ ਰਾਇਲ ਐਨਫੀਲਡ ਸੁਪਰ ਮੀਟਿਓ 650 ਨਾਲੋਂ ਥੋੜ੍ਹੀ ਭਾਰੀ ਕਰੀਬ 248 ਕਿਲੋਗ੍ਰਾਮ ਦੀ ਹੋਵੇਗੀ। ਇਸਦੀ ਲੰਬਾਈ 2,170mm, ਚੌੜਾਈ 835mm, ਉਚਾਈ 1,105mm ਅਤੇ ਵ੍ਹੀਲਬੇਸ 1,465mm ਹੋਵੇਗਾ।

ਲੁੱਕ ਅਤੇ ਡਿਜ਼ਾਈਨ

ਰਾਇਲ ਐਨਫੀਲਡ ਸ਼ਾਟਗਨ 650 'ਚ ਇਕ ਹੈੱਡਲਾਈਟ, ਸਪਲਿਟ ਸੀਟ, ਇਕ ਹੋਲ ਟੇਲ ਲਾਈਟ ਦੇ ਨਾਲ ਟਰਨ ਇੰਡੀਕੇਟਰਸ ਅਤੇ ਡਿਊਲ ਪੀ-ਸ਼ੂਟਰ ਐਗਜਾਸਟ ਦਿੱਤੇ ਜਾਣਗੇ। ਇਸ ਵਿਚ ਟਿਅਰਡ੍ਰੋਪ ਦਾ ਫਿਊਲ ਟੈਂਕ, ਰੀਅਰ-ਸਵੈੱਪਟ ਹੈਂਡਲਬਾਰ ਅਤੇ ਰੀਅਰ-ਸੈੱਟ ਫੁਟਪੇਗ ਦੀ ਸਹੂਲਤ ਹੋਵੇਗੀ। ਇਸਤੋਂ ਇਲਾਵਾ ਇਸ ਵਿਚ ਸਮਾਰਟਫੋਨ ਕੁਨੈਕਟੀਵਿਟੀ ਅਤੇ ਟਰਨ-ਬਾਈ-ਟਰਨ ਨੈਵੀਗੇਸ਼ਨ ਦੇ ਨਾਲ ਇਕ ਬਲੂਟੁੱਥ ਨੂੰ ਸਪੋਰਟ ਕਰਨ ਵਾਲਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਵੀ ਉਪਲੱਬਧ ਹੋਵੇਗਾ। ਨਾਲ ਹੀ ਇਸ ਵਿਚ ਆਲ-ਐੱਲ.ਈ.ਡੀ. ਸੈੱਟਅਪ, ਯੂ.ਐੱਸ.ਬੀ. ਚਾਰਜਰ ਅਤੇ ਡਿਜ਼ਾਈਨਰ ਅਲਾਓ ਵ੍ਹੀਲਜ਼ ਵੀ ਦਿੱਤੇ ਜਾ ਸਕਦੇ ਹਨ। 

ਪਾਵਰਟ੍ਰੇਨ

ਇਸ ਬਾਈਕ 'ਚ 647.95cc ਪੈਰੇਲਲ-ਟਵਿਨ ਇੰਜਣ ਮਿਲੇਗਾ, ਜੋ 47ps ਦੀ ਪਾਵਰ ਅਤੇ ਕਰੀਬ 52.3Nm ਦਾ ਟਾਰਕ ਜਨਰੇਟ ਕਰੇਗਾ।


Rakesh

Content Editor

Related News