ਬੁਲੇਟ ਦੇ ਗਾਹਕਾਂ ਨੂੰ ਹੁਣ ਲੇਹ ''ਚ ਵੀ ਮਿਲੇਗੀ ਪੂਰੀ ਸਰਵਿਸ

Monday, May 30, 2016 - 02:00 PM (IST)

ਬੁਲੇਟ ਦੇ ਗਾਹਕਾਂ ਨੂੰ ਹੁਣ ਲੇਹ ''ਚ ਵੀ ਮਿਲੇਗੀ ਪੂਰੀ ਸਰਵਿਸ
ਜਲੰਧਰ— ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ''ਚੋਂ ਹੋ ਜੋ ਬੁਲੇਟ ਮੋਟਰਸਾਈਕਲ ''ਤੇ ਪਹਾੜਾਂ ਦੀ ਸੈਰ ਕਰਨਾ ਪਸੰਦ ਕਰਦੇ ਹੋ ਤਾਂ ਹੁਣ ਲੇਹ ਵਰਗੀ ਖੂਬਸੂਰਤ ਥਾਂ ''ਤੇ ਜਾਂਦੇ ਸਮੇਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਦਰਅਸਲ ਕਰੂਜ਼ ਬਾਈਕਸ ਬਣਾਉਣ ਵਾਲੀ ਕੰਪਨੀ ਰਾਇਲ ਇਨਫੀਲਡ ਨੇ ਆਪਣੇ ਗਾਹਕਾਂ ਲਈ ਲੇਹ ''ਚ ਵੀ ਆਪਣਾ ਸਰਵਿਸ ਸੈਂਟਰ ਖੋਲ੍ਹ ਦਿੱਤਾ ਹੈ। 
ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਬਿਹਤਰ ਸਪੋਰਟ ਦੇਣਾ ਚਾਹੁੰਦੀ ਹੈ ਅਤੇ ਇਸ ਲਈ ਉਨ੍ਹਾਂ ਨੇ ਲੇਹ ਵਰਗੀ ਥਾਂ ''ਤੇ ਆਪਣਾ ਸਰਵਿਸ ਸੈਂਟਰ ਖੋਲ੍ਹਿਆ ਹੈ ਤਾਂ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਚਿੰਤਾ ਤੋਂ ਬਿਨਾਂ ਲੇਹ ਦਾ ਸਫਰ ਆਸਾਨੀ ਨਾਲ ਤੈਅ ਕਰ ਸਕਣ। ਇਸ ਸਰਵਿਸ ਸੈਂਟਰ ''ਚ ਬੁਲੇਟ ਮੋਟਰਸਾਈਕਲ ਦੇ ਨਾਲ-ਨਾਲ ਗਾਹਕਾਂ ਦਾ ਵੀ ਪੂਰਾ ਖਿਆਲ ਰੱਖਿਆ ਜਾਵੇਗਾ। ਕੰਪਨੀ ਮੁਤਾਬਕ ਸਰਵਿਸ ਦੇ ਸਮੇਂ ਰਾਇਲ ਇਨਫੀਲਡ ਦੇ ਗਾਹਕਾਂ ਨੂੰ ਆਰਾਮ ਕਰਨ ਦੀ ਥਾਂ ਹੋਰ ਕਾਫੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

Related News