ਰਾਇਲ ਐਨਫੀਲਡ ਨੇ ਕਲਾਸਿਕ 350 ਲਈ ਪੇਸ਼ ਕੀਤੀ ਸਾਈਲੈਂਸਰ ਦੀ ਨਵੀਂ ਰੇਂਜ

Wednesday, Jul 29, 2020 - 01:07 PM (IST)

ਰਾਇਲ ਐਨਫੀਲਡ ਨੇ ਕਲਾਸਿਕ 350 ਲਈ ਪੇਸ਼ ਕੀਤੀ ਸਾਈਲੈਂਸਰ ਦੀ ਨਵੀਂ ਰੇਂਜ

ਆਟੋ ਡੈਸਕ– ਰਾਇਲ ਐਨਫੀਲਡ ਕਲਾਸਿਕ 350 ਦੇ ਖਰੀਦਾਰ ਬਾਈਕ ਨੂੰ ਖਰੀਦਣ ਤੋਂ ਬਾਅਦ ਇਸ ਵਿਚ ਕਸਟਾਈਜੇਸ਼ਨ ਕਰਵਾ ਕੇ ਆਫਟਰ ਮਾਰਕੀਟ ਸਾਈਲੈਂਸਰ ਲਗਵਾ ਲੈਂਦੇ ਹਨ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਰਾਇਲ ਐਨਫੀਲਡ ਨੇ ਖੁਦ ਹੀ ਆਫਟਰ ਮਾਰਕੀਟ ਸਾਈਲੈਂਸਰ ਦੀ ਪੂਰੀ ਰੇਂਜ ਪੇਸ਼ ਕਰ ਦਿੱਤੀ ਹੈ। ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ਨੂੰ ਅਪਡੇਟ ਕਰਕੇ ਇਨ੍ਹਾਂ ਨਵੇਂ ਸਾਈਲੈਂਸਰਾਂ ਨਾਲ ਜੁੜੀ ਪੂਰੀ ਜਾਣਕਾਰੀ ਦਿੱਤੀ ਹੈ। 

PunjabKesari

ਰਾਇਲ ਐਨਫੀਲਡ ਆਪਣੇ ਪ੍ਰਸਿੱਧ ਮੋਟਰਸਾਈਕਲ ਕਲਾਸਿਕ 350 ਲਈ ਸਾਈਲੈਂਸਰ ਦੀ ਇਕ ਵੱਡੀ ਰੇਂਜ ਲੈ ਕੇ ਆਈ ਹੈ ਜਿਸ ਵਿਚ ਕੁੱਲ 16 ਸਾਈਲੈਂਸਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 3,300 ਰੁਪਏ ਹੈ। ਉਥੇ ਹੀ ਕੰਪਨੀ ਦਾ ਸਭ ਤੋਂ ਮਹਿੰਗਾ ਸਾਈਲੈਂਸਰ 3,600 ਰੁਪਏ ਦਾ ਹੈ। ਕੰਪਨੀ ਨੇ ਸਟੇਟ ਕੱਟ, ਸਲੈਸ਼ ਕੱਟ ਅਤੇ ਟੇਪਰਡ ਐਗਜਾਸਟ ਨੂੰ ਵੀ ਇਨ੍ਹਾਂ ’ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਐਗਜਾਸਟ ਦੀ ਲਿਸਟ ’ਚੋਂ ਤੁਸੀਂ ਕ੍ਰੋਮ ਫਿਨੀਸ਼ ਜਾਂ ਬਲੈਕ ਕਲਰ ਦਾ ਆਪਸ਼ਨ ਵੀ ਚੁਣ ਸਕਦੇ ਹੋ। 

PunjabKesari

ਗਾਹਕ ਇਨ੍ਹਾਂ ਸਾਈਲੈਂਸਰਾਂ ਨੂੰ ਡਾਇਰੈਕਟ ਆਰਡਰ ਨਹੀਂ ਕਰ ਸਕਦੇ। ਇਸ ਲਈ ਗਾਹਕ ਨੂੰ ਵੈੱਬਸਾਈਟ ਰਾਹੀਂ ਹੀ ਆਪਣੇ ਨਜ਼ਦੀਕੀ ਡੀਲਰਸ਼ਿਪ ’ਤੇ ਇਨ੍ਹਾਂ ਨੂੰ ਬੁੱਕ ਕਰਨਾ ਹੋਵੇਗਾ ਅਤੇ ਫਿਰ ਨਜ਼ਦੀਕੀ ਸਰਵਿਸ ਸੈਂਟਰ ’ਤੇ ਸਾਈਲੈਂਸਰ ਨੂੰ ਇੰਸਟਾਲ ਕੀਤਾ ਜਾਵੇਗਾ। 


author

Rakesh

Content Editor

Related News