'ਬੁਲਟ' ਮੋਟਰਸਾਈਕਲ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! GST 2.0 ਮਗਰੋਂ ਡਿੱਗ ਗਈਆਂ ਕੀਮਤਾਂ
Wednesday, Sep 10, 2025 - 12:36 PM (IST)

ਨਵੀਂ ਦਿੱਲੀ- Royal Enfield ਨੇ 22 ਸਤੰਬਰ ਤੋਂ ਆਪਣੀ 350 ਸੀਸੀ ਬਾਈਕ ਸੀਰੀਜ਼ ਦੀਆਂ ਕੀਮਤਾਂ 'ਚ 22 ਹਜ਼ਾਰ ਰੁਪਏ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਬਿਆਨ 'ਚ ਕਿਹਾ ਕਿ ਜੀ.ਐੱਸ.ਟੀ. ਕੌਂਸਲ ਵਲੋਂ ਹਾਲ ਹੀ 'ਚ ਕੀਤੇ ਗਏ ਸੁਧਾਰਾਂ ਤੋਂ ਬਾਅਦ ਕੰਪਨੀ ਆਪਣੇ ਮੋਟਰਸਾਈਕਲ ਕਾਰੋਬਾਰ, ਸੇਵਾ, ਅਪੈਰਲ ਅਤੇ ਸਹਾਇਕ ਉਪਕਰਣਾਂ 'ਚ ਜੀ.ਐੱਸ.ਟੀ. ਦਰ 'ਚ ਕਮੀ ਦਾ ਪੂਰਾ ਲਾਭ ਆਪਣੇ ਗਾਹਕਾਂ ਤੱਕ ਪਹੁੰਚਾਏਗੀ।
ਕੰਪਨੀ ਨੇ ਕਿਹਾ ਕਿ ਇਸ ਕਦਮ ਨਾਲ, ਰਾਇਲ ਐਨਫੀਲਡ ਦੀ 350 ਸੀਸੀ ਸੀਰੀਜ਼ ਦੇਸ਼ ਭਰ ਦੇ ਮੋਟਰਸਾਈਕਲ ਪ੍ਰੇਮੀਆਂ ਲਈ ਹੋਰ ਵੱਧ ਪਹੁੰਚਯੋਗ ਹੋ ਜਾਵੇਗੀ। ਕੰਪਨੀ ਨੇ ਕਿਹਾ ਕਿ 350 ਸੀਸੀ ਤੋਂ ਉੱਪਰ ਦੀ ਸੀਰੀਜ਼ ਲਈ ਕੀਮਤਾਂ ਨਵੀਂ ਜੀਐੱਸ.ਟੀ. ਦਰਾਂ ਦੇ ਅਨੁਸਾਰ ਬਦਲੀਆਂ ਜਾਣਗੀਆਂ। ਕੰਪਨੀ ਨੇ ਕਿਹਾ ਕਿ ਨਵੀਆਂ ਕੀਮਤਾਂ ਵਾਲੀਆਂ ਮੋਟਰਸਾਈਕਲਾਂ 22 ਸਤੰਬਰ 2025 ਤੋਂ ਗਾਹਕਾਂ ਲਈ ਉਪਲੱਬਧ ਹੋਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8