ਰੋਲਸ-ਰੋਇਸ 2020 ਤੱਕ ਲਿਆਵੇਗੀ ਰਿਮੋਟ ਕੰਟ੍ਰੋਲ ਨਾਲ ਚੱਲਣ ਵਾਲੀ ਕਾਰਗੋ ਸ਼ਿਪ (ਵੀਡੀਓ)
Monday, Jun 27, 2016 - 08:02 PM (IST)
ਜਲੰਧਰ : ਰੋਲਸ-ਰੋਇਸ ਰੋਬੋਟਿਕ ਟ੍ਰਾਂਸਪੋਟੇਸ਼ਨ ''ਚ ਕਾਰਾਂ ਤੱਕ ਸੀਮਿਤ ਨਹੀਂ ਹੈ। ਇਕ ਜਾਣਕਾਰੀ ਦੇ ਮੁਤਾਬਿਕ ਰੋਲਸ ਰੋਇਸ ਇਕ ਅਜਿਹੇ ਪ੍ਰਾਜੈਕਟ ''ਤੇ ਕੰਮ ਕਰ ਰਹੀ ਹੈ ਜਿਸ ''ਚ ਇਕ ਵਿਸ਼ਾਲ ਕਾਰਗੋ ਸ਼ਿਪ ਨੂੰ ਰਿਮੋਟ ਕੰਟ੍ਰੋਲ ਨਾਲ ਚਲਾਇਆ ਜਾ ਸਕੇਗਾ। ਹੋਰ ਤਾਂ ਹੋਰ ਇਸ ਕਾਰਗੋ ਸ਼ਿਪ ਸੈਲਫ ਡ੍ਰਾਈਵਿੰਗ ਕਾਰ ਦੀ ਤਰ੍ਹਾਂ ਆਟੋਨੋਮਸ ਟੈਕਨਾਲੋਜੀ ਨਾਲ ਲੈਸ ਹੋਵੇਗੀ। ਇਸ ਲਈ ਇਕ ਅਜਿਹੇ ਵਰਚੁਅਲ ਡੈਸਕ ਨੂੰ ਤਿਆਰ ਕੀਤਾ ਜਾ ਰਿਹਾ ਹੈ ਜੋ ਜ਼ਮੀਨ ''ਤੇ ਹੋਵੇਗਾ ਤੇ ਸ਼ਿਪ ਨੂੰ ਉਸ ਜਗ੍ਹਾ ਤੋਂ ਹੀ ਕੰਟ੍ਰੋਲ ਕੀਤਾ ਜਾ ਸਕੇਗਾ। ਇਸ ''ਚ ਵੀ. ਆਰ. ਕੈਮਰਾਜ਼ ਤੇ ਮਾਨੀਟਰਿੰਗ ਡ੍ਰੋਨਜ਼ ਵੀ ਹੋਣਗੇ ਜੋ ਕਿਸੇ ਵੀ ਸਮੱਸਿਆ ਦਾ ਪਤਾ ਲਗਾਉਣ ''ਚ ਮਦਦ ਕਰਨਗੇ।
ਰੋਲਸ-ਰੋਇਸ ਦਾ ਕਹਿਣਾ ਹੈ ਕਿ ਬਿਨਾਂ ਕਰੂ ਵਾਲੇ ਜਹਾਜ਼ ''ਚ ਕਿਸੇ ਤਰ੍ਹਾਂ ਦੇ ਲੋਕਾਂ ਦੇ ਰਹਿਣ ਵਾਲੇ ਕਵਾਟਰਜ਼ ਦੀ ਜ਼ਰੂਰਤ ਨਹੀਂ ਹੋਵੇਗੀ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਟ੍ਰਾਂਸਪੋਰਟ ਕੀਤਾ ਜਾ ਸਕੇਗਾ। ਇਨਸਾਨੀਂ ਗਲਤੀਆਂ ਘੱਟ ਹੋਣ ਨਾਲ ਹਾਦਸਿਆਂ ''ਚ ਵੀ ਕੰਮੀ ਆਵੇਗੀ। ਵੀਡੀਓ ''ਚ ਇਹ ਕਾਂਸੈਪਟ ਸਟਾਰ ਟ੍ਰੈਕ ਮੂਵੀ ਦੀ ਤਰ੍ਹਾਂ ਲਗਦਾ ਹੈ ਪਰ ਇਸ ''ਚ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ। ਰੋਲਸ-ਰੋਇਸ ਦਾ ਕਹਿਣਾ ਹੈ ਕਿ ਇਸ ਆਟੋਨੋਮਸ ਕਾਰਗੋ ਸ਼ਿਪ ਨੂੰ 2020 ਤੱਕ ਤਿਆਰ ਕਰ ਲਿਆ ਜਾਵੇਗਾ।