Rolls Royce ਦੀ ਪਹਿਲੀ ਇਲੈਕਟ੍ਰਿਕ ਕਾਰ ਪੇਸ਼, ਫੁਲ ਚਾਰਜ ’ਤੇ ਦੇਵੇਗੀ 520 ਕਿਲੋਮੀਟਰ ਦੀ ਰੇਂਜ

Thursday, Oct 20, 2022 - 07:47 PM (IST)

Rolls Royce ਦੀ ਪਹਿਲੀ ਇਲੈਕਟ੍ਰਿਕ ਕਾਰ ਪੇਸ਼, ਫੁਲ ਚਾਰਜ ’ਤੇ ਦੇਵੇਗੀ 520 ਕਿਲੋਮੀਟਰ ਦੀ ਰੇਂਜ

ਆਟੋ ਡੈਸਕ– ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਰੋਲਸ-ਰਾਇਸ ਨੇ ਇਲੈਕਟ੍ਰਿਕ ਸੈਗਮੈਂਟ ’ਚ ਐਂਟਰੀ ਕਰ ਲਈ ਹੈ। ਕੰਪਨੀ ਨੇ ਆਪਣੀ ਪਹਿਲੀ ਆਲ-ਇਲੈਕਟ੍ਰਿਕ ਸੇਡਾਨ ‘ਸਪੈਕਟਰ’ ਨੂੰ ਅਨਵੀਲ ਕਰ ਦਿੱਤਾ ਹੈ। ਇਹ ਕਾਰਕੰਪਨੀ ਦੇ ਫੈਂਟਮ ਕੂਪੇ ਮਾਡਲ ’ਤੇ ਬੇਸਡ ਹੈ। ਇਸ ਕਾਰ ਨੂੰ 2023 ਦੀ ਪਹਿਲੀ ਤਿਮਾਹੀ ਤਕ ਗਲੋਬਲ ਬਾਜ਼ਾਰ ’ਚ ਲਾਂਚ ਕੀਤਾ ਜਾ ਸਕਦਾ ਹੈ। 

ਲੁੱਕ ਦੀ ਗੱਲ ਕਰੀਏ ਤਾਂ ਰੋਲਸ-ਰਾਇਸ ਸਪੈਕਟਰ ਬ੍ਰਾਂਡ ਦੇ ਆਲ-ਐਲੂਮੀਨੀਅਮ ਸਪੇਸਫਰੇਮ ਆਰਕੀਟੈਕਟਰ ’ਤੇ ਬੇਸਡ ਹੈ। ਨਵੀਂ ਸਪੈਕਟਰ 577 ਐੱਚ.ਪੀ. ਦੀ ਪਾਵਰ ਅਤੇ 900 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦੀ ਹੈ। ਨਾਲਹੀ ਕੰਪਨੀ ਇਹ ਵੀ ਦਾਅਵਾ ਕਰਦੀ ਹੈ ਕਿ ਸਿਰਫ਼ 4.5 ਸਕਿੰਟਾਂ ’ਚ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਹਾਸਿਲ ਕਰ ਸਕਦੀ ਹੈ, ਜਦਕਿ ਫੁਲ ਚਾਰਜ ’ਤੇ ਇਹ 520 ਕਿਲੋਮੀਟਰ ਦੀ ਡ੍ਰਾਈਵਿੰਗ ਰੇਂਜ ਪ੍ਰਦਾਨ ਕਰੇਗੀ। 

ਨਵੀਂ ਸਪੈਕਟਰ ਦੀ ਡਿਜ਼ਾਈਨਿੰਗ ਕਾਫੀ ਸ਼ਾਨਦਾਰ ਹੈ। ਇਸਦੇ ਐਕਸਟੀਰੀਅਰ ’ਚ ਚੌੜੀ ਗਰਿੱਲ, ਸਪਲਿਟ-ਹੈੱਡਲੈਂਪ, ਹਾਈ ਮਾਊਂਟੇਡ ਅਲਟਰਾ-ਸਲਿਮ ਐੱਲ.ਈ.ਡੀ. ਡੀ.ਆਰ.ਐੱਲ., ਹੈੱਡਲੈਂਪ ਕਲੱਸਟਰ, ਫਾਸਟਬੈਕ ਟੇਲ ਅਤੇ ਏਅਰੋਡਾਇਨਾਮਿਕ ਸ਼ਾਮਲ ਕੀਤੇ ਗਏ ਹਨ। ਉੱਥੇ ਹੀ ਰੀਅਰ ’ਚ ਫਾਸਟਬੈਕ ਰੂਫ ਪੈਨਲ, ਟੇਲ-ਲੈਂਪ ਅਤੇ 23-ਇੰਚ ਦੇ ਪਹੀਏ ਦਿੱਤੇ ਗਏ ਹਨ। 


author

Rakesh

Content Editor

Related News