ਸੈਮਸੰਗ Galaxy J5(2016) ਸਮਾਰਟਫੋਨ ਲਈ ਰੋਲਆਊਟ ਹੋਇਆ ਐਂਡਰਾਇਡ ਨੂਗਟ ਅਪਡੇਟ

Wednesday, Oct 25, 2017 - 07:01 PM (IST)

ਸੈਮਸੰਗ Galaxy J5(2016) ਸਮਾਰਟਫੋਨ ਲਈ ਰੋਲਆਊਟ ਹੋਇਆ ਐਂਡਰਾਇਡ ਨੂਗਟ ਅਪਡੇਟ

ਜਲੰਧਰ-ਗੂਗਲ ਨੇ ਇਸੇ ਸਾਲ ਐਂਡਰਾਇਡ Oreo ਨੂੰ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਆਉਣ ਵਾਲੇ ਕਈ ਸਮਾਰਟਫੋਨ ਅਜਿਹੇ ਹਨ, ਜੋ ਐਂਡਰਾਇਡ ਮਾਰਸ਼ਮੈਲੋ 'ਤੇ ਪੇਸ਼ ਹੋਏ ਹਨ ਅਤੇ ਇਨ੍ਹਾਂ ਨੂੰ ਐਂਡਰਾਇਡ ਨੂਗਟ ਅਪਡੇਟ ਨਹੀਂ ਮਿਲਿਆ ਹੈ। ਜਿਸ 'ਚ ਸੈਮਸੰਗ Galaxy J5 (2016) ਵੀ ਸ਼ਾਮਿਲ ਹੈ। ਹੁਣ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਸੈਮਸੰਗ ਗੈਲੇਕਸੀ ਜੇ5(2016) ਸਮਾਰਟਫੋਨ ਨੂੰ ਐਂਡਰਾਇਡ ਨੂਗਟ ਅਪਡੇਟ ਪ੍ਰਾਪਤ ਹੋ ਗਿਆ ਹੈ।

ਰਿਪੋਰਟ ਅਨੁਸਾਰ ਸੈਮਸੰਗ ਗੈਲੇਕਸੀ ਜੇ5 (2016) ਨੂੰ ਐਂਡਰਾਇਡ 7.1.1 ਨੂਗਟ ਅਪਡੇਟ ਪ੍ਰਾਪਤ ਹੋ ਗਿਆ ਹੈ, ਜੋ ਕਿ ਫਿਲਹਾਲ ਪੋਲੈਂਡ ਅਤੇ ਯੂਰਪ ਦੇ ਕੁਝ ਖੇਤਰਾਂ 'ਚ ਉਪਲੱਬਧ ਹੋਵੇਗਾ। ਭਾਰਤ 'ਚ ਇਸ ਦੇ ਰੋਲ ਆਊਟ ਨੂੰ ਲੈ ਕੇ ਹੁਣ ਕੋਈ ਵੀ ਜਾਣਕਾਰੀ ਨਹੀਂ ਆਈ ਹੈ। ਐਂਡਰਾਇਡ 7.1.1 ਨੂਗਟ ਤੋਂ ਇਲਾਵਾ ਸੈਮਸੰਗ ਨੇ ਆਪਣੇ ਲੇਟੈਸਟ ਐਕਸਪੀਰੀਅੰਸ 8.5 ਨੂੰ ਫਰਮਵੇਅਰ 'ਚ ਸ਼ਾਮਿਲ ਕੀਤਾ ਹੈ। ਗੈਲੇਕਸੀ ਜੇ5(2016) 'ਚ ਗੈਲੇਕਸੀ ਨੋਟ 8 ਦੇ ਸਾਫਟਵੇਅਰ ਦੀ ਕਾਰਜਸਮੱਰਥਾ (ਬੇਸ਼ੱਕ ਜ਼ੀਰੋ ਵਿਸ਼ੇਸ ਹਾਰਡਵੇਅਰ ਵਿਸ਼ੇਸਤਾਵਾਂ) ਦਿੱਤੀਆ ਗਈਆ ਹਨ। 

Experience 8.5, Experience 8.1ਤੋਂ ਤੇਜ਼ ਹੈ, ਜੋ ਗੈਲੇਕਸੀ S8 'ਤੇ ਪ੍ਰੀਮਿਅਰ ਕੀਤੇ ਗਏ ਐਂਡਰਾਇਡ 7.0 'ਤੇ ਬਣਾਇਆ ਗਿਆ ਹੈ। ਜੇਕਰ ਤੁਸੀਂ ਸੈਮਸੰਗ ਗੈਲਕੇਸੀ ਜੇ5(2016) ਯੂਜ਼ਰ ਹੈ ਅਤੇ ਐਂਡਰਾਇਡ 7.1.1 ਨੂਗਟ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਮਿਲਿਆ ਹੈ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀ ਹੈ ਤੁਸੀਂ ਮੈਨੂਅਲੀ ਵੀ ਅਪਡੇਟ ਚੈੱਕ ਕਰ ਸਕਦੇ ਹੈ, ਜਿਸ ਦੇ ਲਈ ਤੁਹਾਨੂੰ ਗੈਲੇਕਸੀ ਜੇ5(2016) ਦੇ Settings -> About Device -> Download Updates Manually 'ਤੇ ਜਾਣਾ ਹੋਵੇਗਾ।

ਸੈਮਸੰਗ ਗੈਲੇਕਸੀ ਜੇ5 (2016) ਸਮਾਰਟਫੋਨ ਨੂੰ ਪਿਛਲੇ ਸਾਲ ਮਈ 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 5.2 ਇੰਚ ਦਾ ਸੁਪਰ ਅਮੋਲਡ ਡਿਸਪਲੇਅ ਦਿੱਤਾ ਗਿਆ ਹੈ। ਇਹ ਸਮਾਰਟਫੋਨ ਕਵਾਡ-ਕੋਰ 1.2GHz ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਸਟੋਰੇਜ ਨੂੰ ਸਮਾਰਟਫੋਨ 'ਚ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਨਾਲ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3100mAh ਦੀ ਬੈਟਰੀ ਦਿੱਤੀ ਗਈ ਹੈ।


Related News