Ringing Bells ਨੇ ਪੇਸ਼ ਕੀਤੇ 2 ਸਮਾਰਟਫੋਨ ਅਤੇ 4 ਫੀਚਰ ਫੋਨ
Thursday, Jul 07, 2016 - 04:54 PM (IST)

ਜਲੰਧਰ- ਸਿਰਫ 251 ਰੁਪਏ ਦਾ ਸਮਾਰਟਫੋਨ ਪੇਸ਼ ਕਰਕੇ ਸੁਰਖੀਆਂ ਬਟੋਰਨ ਵਾਲੀ ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰਿੰਗਿੰਗ ਬੈੱਲਸ ਪ੍ਰਾਇਵੇਟ ਲਿਮਟਿਡ ਨੇ ਹੁਣ 6 ਹੋਰ ਨਵੇਂ ਫੋਨ ਲਾਂਚ ਕੀਤੇ ਹਨ। ਨੌਇਡਾ ਸਥਿਤ ਇਸ ਕੰਪਨੀ ਨੇ 2 ਸਮਾਰਟਫੋਨ ਅਤੇ 4 ਫੀਚਰ ਫੋਨ ਪੇਸ਼ ਕੀਤੇ ਹਨ। ਇਸ ''ਚ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ 251 ਰੁਪਏ ਵਾਲੇ ਫਰੀਡਮ 251 ਸਮਾਰਟਫੋਨ ਦੀ ਡਿਲੀਵਰੀ 8 ਜੂਲਾਈ ਤੋਂ ਸ਼ੁਰੂ ਹੋ ਜਾਵੇਗੀ। ਨਵੇਂ ਲਾਂਚ ਦੀ ਗਲ ਕਰੀਏ ਕੰਪਨੀ ਨੇ ਦੋ ਨਵੇਂ ਸਮਾਰਟਫੋਨ ਰਿੰਗਿੰਗ ਬੇਲਸ ਐਲਿਗੈਂਟ ਅਤੇ ਰਿੰਗਿੰਗ ਬੈੱਲਸ ਐਲਿਗੇਨਸ ਲਾਂਚ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ ਕਰੀਬ 3,999 ਅਤੇ 4,499 ਰੁਪਏ ਹੈ।
ਰਿੰਗਿੰਗ ਬੇਲਸ ਐਲੀਗੇਂਟ- ਇਸ ਸਮਾਰਟਫੋਨ ''ਚ 5 ਇੰਚ ਦੀ ਐੱਚ. ਡੀ ਆਈ. ਪੀ. ਐੱਸ ਡਿਸਪਲੇ,1.3 ਗੀਗਾਹਰਟਜ ਕਵਾਡ ਕੋਰ ਪ੍ਰੋਸੈਸਰ ਅਤੇ 1 ਜੀ. ਬੀ ਦੇ ਡੀ. ਡੀ. ਆਰ3 ਰੈਮ ਮੌਜੂਦ ਹੈ। 3ਜੀ ਕੁਨੈੱਕਟੀਵਿਟੀ ਦੇ ਨਾਲ ਆਉਣ ਵਾਲੇ ਇਸ ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 3.2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਪਾਵਰ ਦੇਣ ਦਾ ਕੰਮ 2500 ਐੱਮ, ਏ ਐੱਚ ਦੀ ਬੈਟਰੀ ਹੈ ਜਿਸ ਬਾਰੇ ''ਚ ਕੰਪਨੀ ਨੇ 6 ਘੰਟੇ ਤੱਕ ਦਾ ਟਾਕ ਟਾਇਮ ਅਤੇ 200 ਘੰਟੇ ਤੱਕ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਨ-ਬਿਲਟ ਸਟੋਰੇਜ 8 ਜੀ. ਬੀ ਹੈ ਜਿਸ ਨੂੰ 32 ਜੀ. ਬੀ ਤੱਕ ਦੇ ਮਾਇਕ੍ਰੋਐੱਸ. ਡੀ ਕਾਰਡ ਦੇ ਜ਼ਰੀਏ ਵਧਾਈ ਜਾ ਸਕਦੀ ਹੈ। ਕੁਨੈਕਟੀਵਿਟੀ ਫੀਚਰ ''ਚ ਵਾਈ-ਫਾਈ, ਬਲੂਟੁੱਥ, ਜੀ. ਪੀ. ਐਸ, ਰੇਡੀਓ ਅਤੇ ਯੂ. ਐੱੇਸ. ਬੀ ਸ਼ਾਮਿਲ ਹਨ।
ਰਿੰਗਿੰਗ ਬੈਲਜ਼ ਐਲਿਗੇਨਸ- ਇਹ ਕੰਪਨੀ ਦਾ ਹੁਣ ਤਕ ਦਾ ਸਭ ਤੋਂ ਮਹਿੰਗਾ ਫੋਨ ਹੈ। ਇਸ ਸਮਾਰਟਫੋਨ ਦੇ ਫੀਚਰ ਰਿੰਗਿੰਗ ਬੇਲਜ਼ ਏਲਿਗੇਂਟ ਦੇ ਫੀਚਰ ਇਕ ਸਮਾਨ ਹਨ, ਫਰਕ ਸਿਰਫ 4ਜੀ ਸਪੋਰਟ ਅਤੇ ਬੈਟਰੀ ਦਾ ਹੈ। ਇਹ ਫੋਨ 4ਜੀ ਨੈੱਟਵਰਕ ਸਪੋਰਟ ਦੇ ਨਾਲ ਆਵੇਗਾ ਅਤੇ ਇਸ ''ਚ 2800 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਬੈਟਰੀ ਬਾਰੇ ''ਚ 3ਜੀ ਨੈੱਟਵਰਕ ''ਤੇ 10 ਘੰਟੇ ਤੱਕ ਦਾ ਟਾਕ ਟਾਇਮ ਅਤੇ 4ਜੀ ''ਤੇ 8 ਘੰਟੇ ਤੱਕ ਦਾ ਟਾਕ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਦੋਨਾਂ ਹੀ ਸਮਾਰਟਫੋਨਸ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਣਗੇ।
ਇਸ ਤੋ ਇਲਾਵਾ ਕੰਪਨੀ ਨੇ ਹਿੱਟ, ਕਿੰਗ, ਬਾਸ ਅਤੇ ਰਾਜੇ ਨਾਮ ਦੇ ਚਾਰ ਫੀਚਰ ਫੋਨ ਵੀ ਪੇਸ਼ ਕੀਤੇ। ਇਨਾਂ ਦੀ ਕੀਮਤ 699-1, 099 ਰੁਪਏ ਦੇ ਵਿਚਕਾਰ ਹੋਵੇਗੀ। ਕਿੰਗ ਅਤੇ ਬਾਸ ਸਮਾਰਟਫੋਨ 2.4 ਇੰਚ ਦੇ ਟੀ.ਐੱਫ. ਟੀ ਡਿਸਪਲੇ, 2 ਮੈਗਾਪਿਕਸਲ ਕੈਮਰਾ ਅਤੇ ਮਾਇਕ੍ਰੋਐੱਸ. ਡੀ ਕਾਰਡ ਸਪੋਰਟ (32 ਜੀ. ਬੀ) ਸਪੋਰਟ ਨਾਲ ਆਉਣਗੇ। 899 ਰੁਪਏ ਵਾਲੇ ਰਿੰਗਿੰਗ ਬੇਲਸ ਕਿੰਗ ਸਮਾਰਟਫੋਨ ''ਚ 1800ਐੱਮ. ਏ. ਐੱਚ ਦੀ ਬੈਟਰੀ ਹੈ ਅਤੇ ਬਾਸ ਮਾਡਲ 2000 ਐੱਮ. ਏ. ਐੱਚ ਦੀ ਬੈਟਰੀ ਵਲੋਂ ਲੈਸ ਹੈ। ਰਿੰਗਿੰਗ ਬੇਲਜ਼ ਦੇ ਰਾਜੇ ਫੋਨ ਦੇ ਜਿਆਦਾਤਰ ਸਪੈਸੀਫਿਕੇਸ਼ਨ ਕਿੰਗ ਸਮਾਰਟਫੋਨ ਨਾਲ ਮੇਲ ਖਾਂਦੇ ਹਨ, ਫਰਕ ਸਿਰਫ ਡਿਸਪਲੇ ਦਾ ਹੈ। ਰਾਜਾ ਫੀਚਰ ਫੋਨ 2.8 ਇੰਚ ਦੇ ਟੀ. ਐੱਫ. ਟੀ ਡਿਸਪਲੇ ਨਾਲ ਲੈਸ ਹੈ। 699 ਰੁਪਏ ਵਾਲੇ ਰਿੰਗਿੰਗ ਬੈਲਜ਼ ਹਿਟ ਫੋਨ ''ਚ 1. 8 ਇੰਚ ਦੀ ਡਿਸਪਲੇ, 2 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 1250 ਐੱਮ. ਏ. ਐੱਚ ਦੀ ਬੈਟਰੀ ਹੈ।