ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ
Saturday, Mar 19, 2022 - 02:11 PM (IST)
ਗੈਜੇਟ ਡੈਸਕ– ਅੱਜ-ਕੱਲ੍ਹ ਹਰ ਕੋਈ ਆਪਣੇ ਖਾਸ ਪਲ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝਾ ਕਰਨ ਲਈ ਇੰਸਟਾਗ੍ਰਾਮ ’ਤੇ ਪੋਸਟ ਕਰਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਕਾਰਨ ਯੂਜ਼ਰਜ਼ ਦੁਆਰਾ ਸਾਂਝੀ ਕੀਤੀ ਗਈ ਪੋਸਟ ਡਿਲੀਟ ਹੋ ਜਾਂਦੀ ਹੈ। ਜ਼ਾਹਿਰ ਹੈ ਕਿ ਤੁਸੀਂ ਵੀ ਆਪਣੇ ਫੋਟੋ ਅਤੇ ਵੀਡੀਓ ਇੰਸਟਾਗ੍ਰਾਮ ’ਤੇ ਪੋਸਟ ਕਰਦੇ ਹੋਵੋਗੇ। ਜੇਕਰ ਤੁਹਾਡੇ ਕੋਲੋਂ ਗਲਤੀ ਨਾਲ ਕੋਈ ਪੋਸਟ ਡਿਲੀਟ ਹੋ ਗਈ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਸ ਖ਼ਬਰ ’ਚ ਅਸੀਂ ਤੁਹਾਨੂੰ ਇਕ ਖਾਸ ਟ੍ਰਿਕ ਬਾਰੇ ਦੱਸਣ ਜਾ ਰਹੇ ਹਾਂ ਜਿਸਦੀ ਮਦਦ ਨਾਲ ਤੁਸੀਂ ਡਿਲੀਟ ਹੋਈ ਇੰਸਟਾਗ੍ਰਾਮ ਪੋਸਟ ਨੂੰ ਰਿਕਵਰ ਕਰ ਸਕੋਗੇ।
ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ 8 ਸਾਲਾਂ ਬਾਅਦ ਲਾਂਚ ਕੀਤੇ 6 ਨਵੇਂ ਲੈਪਟਾਪ, ਕੀਮਤ 38,990 ਰੁਪਏ ਤੋਂ ਸ਼ੁਰੂ
30 ਦਿਨਾਂ ਦੇ ਅੰਦਰ ਕਰੋ ਰਿਕਵਰ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੰਸਟਾਗ੍ਰਾਮ ਦੀ ਡਿਲੀਟ ਹੋਈ ਪੋਸਟ ਸਿਰਫ 30 ਦਿਨਾਂ ਤਕ ਰਿਸੈਂਟਲੀ ਡਿਲੀਟਿਡ ਸੈਕਸ਼ਨ ’ਚ ਉਪਲੱਬਧ ਰਹਿੰਦੀ ਹੈ। ਯੂਜ਼ਰਜ਼ ਡਿਲੀਟ ਹੋਈ ਪੋਸਟ ਨੂੰ 30 ਦਿਨਾਂ ਦੇ ਅੰਦਰ ਰਿਕਵਰ ਕਰ ਸਕਦੇ ਹਨ। ਇਸਤੋਂ ਬਾਅਦ ਇਹ ਪੋਸਟ ਹਮੇਸ਼ਾ ਲਈ ਡਿਲੀਟ ਹੋ ਜਾਂਦੀ ਹੈ। 30 ਦਿਨਾਂ ਬਾਅਦ ਡਿਲੀਟ ਹੋਈ ਪੋਸਟ ਨੂੰ ਦੁਬਾਰਾ ਰਿਕਵਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ– ਹੁਣ ਮਾਸਕ ਪਹਿਨ ਕੇ ਵੀ ਅਨਲਾਕ ਕਰ ਸਕੋਗੇ iPhone, ਐਪਲ ਨੇ ਜਾਰੀ ਕੀਤੀ ਨਵੀਂ ਅਪਡੇਟ
ਡਿਲੀਟ ਹੋਈ ਪੋਸਟ ਨੂੰ ਇੰਝ ਕਰੋ ਰਿਕਵਰ
ਜੇਕਰ ਤੁਸੀਂ ਇੰਸਟਾਗ੍ਰਾਮ ਪੋਸਟ ਰਿਕਵਰ ਕਰਨਾ ਚਾਹੁੰਦੇ ਹੋ ਤਾਂ ਡਿਲੀਟ ਹੋਈ ਪੋਸਟ ਨੂੰ ਰਿਕਵਰ ਕਰਨ ਲਈ ਇੰਸਟਾਗ੍ਰਾਮ ਐਪ ਓਪਨ ਕਰੋ। ਇਸਤੋਂ ਬਾਅਦ ਹੁਣ ਆਪਣੀ ਪ੍ਰੋਫਾਈਲ ’ਤੇ ਜਾਓ। ਇੱਥੇ ਤੁਹਾਨੂੰ ਸੱਜੇ ਪਾਸੇ ਕੋਨੇ ’ਤੇ ਤਿੰਨ ਲਾਈਨਾਂ ਦਾ ਆਪਸ਼ਨ ਨਜ਼ਰ ਆਏਗਾ, ਉਸ ’ਤੇ ਕਲਿੱਕ ਕਰੋ। ਤੁਹਾਨੂੰ ਇੱਥੇ ਰਿਸੈਂਟਲੀ ਡਿਲੀਟਿਡ ਆਪਸ਼ਨ ਮਿਲੇਗਾ। ਜੇਕਰ ਇਹ ਆਪਸ਼ਨ ਨਹੀਂ ਮਿਲਦਾ ਤਾਂ ਤੁਸੀਂ ਸਰਚ ਬਾਕਸ ’ਚ ਜਾ ਕੇ ਇਸਨੂੰ ਸਰਚ ਕਰ ਸਕਦੇ ਹੋ। ਇੱਥੇ ਤੁਹਾਨੂੰ ਉਹ ਪੋਸਟ ਨਜ਼ਰ ਆਉਣਗੀਆਂ, ਜੋ ਡਿਲੀਟ ਹੋ ਚੁੱਕੀਆਂ ਹਨ।
ਇਸਤੋਂ ਬਾਅਦ ਹੁਣ ਇੱਥੋਂ ਉਸ ਪੋਸਟ ਨੂੰ ਚੁਣੋਂ, ਜਿਸਨੂੰ ਤੁਸੀਂ ਰਿਕਵਰ ਕਰਨਾ ਚਾਹੁੰਦੇ ਹੋ। ਇਸਤੋਂ ਬਾਅਦ ਰਿਕਵਰ ਕਰਦੇ ਸਮੇਂ ਤੁਹਾਡੇ ਫੋਨ ਨੰਬਰ ’ਤੇ ਇਕ ਓ.ਟੀ.ਪੀ. ਆਏਗਾ। ਉਸਨੂੰ ਐਂਟਰ ਕਰੋ, ਇੰਨਾ ਕਰਦੇ ਹੀ ਤੁਹਾਡੀ ਡਿਲੀਟੀ ਹੋਈ ਪੋਸਟ ਰਿਕਵਰ ਹੋ ਜਾਵੇਗੀ।
ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ