Renault Triber ਭਾਰਤ ’ਚ ਲਾਂਚ, ਕੀਮਤ 4.95 ਲੱਖ ਰੁਪਏ ਤੋਂ ਸ਼ੁਰੂ

Wednesday, Aug 28, 2019 - 06:15 PM (IST)

ਆਟੋ ਡੈਸਕ– ਰੇਨੋਲਟ ਨੇ ਆਪਣੀ ਸ਼ਾਨਦਾਰ ਟ੍ਰਾਈਬਰ ਐੱਮ.ਪੀ.ਵੀ. ਨੂੰ ਆਖਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 4.95 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਉਥੇ ਹੀ ਇਸ ਦੇ ਟਾਪ ਮਾਡਲ ਨੂੰ 6.49 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਖਰੀਦਿਆ ਜਾ ਸਕੇਗਾ। ਇਸ 7 ਸੀਟਰ ਕਾਰ ਨੂੰ ਸੀ.ਐੱਮ.ਐੱਫ.-ਏ. ਪਲੇਟਫਾਰਮ ’ਤੇ ਤਿਆਰ ਕੀਤਾ ਗਿਆ ਹੈ, ਜਿਸ ਕਾਰਨ ਇਹ ਹਲਕੀ ਅਤੇ ਮਜਬੂਤ ਹੈ। 
- ਟ੍ਰਾਈਬਰ ਐੱਮ.ਪੀ.ਵੀ. ’ਚ ਵੱਡੀ ਫਰੰਟ ਗਰਿੱਲ ਲੱਗੀ ਹੈ। ਟ੍ਰਾਈਬਰ ਦੇ ਫਰੰਟ ’ਚ ਸ਼ਾਨਦਾਰ ਪ੍ਰਾਜੈੱਕਟਰ ਹੈੱਡਲੈਂਪਸ ਦਿੱਤੇ ਗਏ ਹਨ ਅਤੇ ਇਸ ਦੇ ਹੇਠਾਂ ਐੱਲ.ਈ.ਡੀ. ਡੀ.ਆਰ.ਐੱਲ. ਵੀ ਮੌਜੂਦ ਹਨ। ਕੰਪਨੀ ਨੇ ਇਸ ਦੇ ਇੰਟੀਰੀਅਰ ਨੂੰ ਬਲੈਕ ਰੰਗ ’ਚ ਰੱਖਿਆ ਹੈ ਅਤੇ ਸੀਟਾਂ ’ਤੇ ਵੀ ਇਸੇ ਰੰਗ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਕਾਰਨ ਇਹ ਅੰਦਰੋਂ ਵੀ ਬੇਹੱਦ ਸਟਾਈਲਿਸ਼ ਨਜ਼ਰ ਆਉਂਦੀ ਹੈ। 

PunjabKesari

ਇੰਜਣ
ਰੇਨੋਲਟ ਟ੍ਰਾਈਬਰ ’ਚ 1.0 ਲੀਟਰ ਦਾ 3 ਸਿਲੰਡਰ ਪੈਟਰੋਲ ਇੰਜਣ ਲੱਗਾ ਹੈ ਜੋ 72 ਬੀ.ਐੱਚ.ਪੀ. ਦੀ ਪਾਵਰ ਅਤੇ 96 ਐੱਮ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 5 ਸਪੀਡ ਮੈਨੁਅਲ ਅਤੇ 5 ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਹੈ। 

PunjabKesari

ਬੁਕਿੰਗਸ
ਇਸ ਕਾਰ ਦੀ ਬੁਕਿੰਗਸ ਰੇਨੋਲਟ ਨੇ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਜਾਂ ਡੀਲਰਸ਼ਿਪ ’ਤੇ ਜਾ ਕੇ ਸਿਰਫ 11,000 ਰੁਪਏ ’ਚ ਬੁੱਕ ਕੀਤਾ ਜਾ ਸਕਦਾ ਹੈ। ਇਸ ਦੀ ਡਲਿਵਰੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। 

PunjabKesari

ਰੇਨੋਲਟ ਟ੍ਰਾਈਬਰ ’ਚ 8.0 ਇੰਚ ਦਾ ਟਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਐਂਡਰਾਇਡ ਆਟੋ ਅਤੇ ਐਪਲ ਕਾਰ-ਪਲੇਅ ਨੂੰ ਸਪੋਰਟ ਕਰਦਾ ਹੈ। ਇਸ ਕਾਰ ’ਚ ਡਿਜੀਟਲ ਇੰਸਟਰੂਮੈਂਟ ਕਲੱਸਰ ਅਤੇ ਪੁੱਸ਼ ਬਟਨ ਸਟਾਰਟ-ਸਟਾਪ ਵਰਗੇ ਫੀਚਰਜ਼ ਦਿੱਤੇ ਗਏ ਹਨ। 

PunjabKesari

ਸੇਫਟੀ ਫੀਚਰਜ਼
ਟਰਾਈਬਰ ਐੱਮ.ਪੀ.ਵੀ. ’ਚ ਡਿਊਲ ਫਰੰਟ ਏਅਰਬੈਗਸ, ਰੀਅਰ ਪਾਰਕਿੰਗ ਸੈਂਸਰ, ਏ.ਬੀ.ਐੱਸ. ਅਤੇ ਸਪੀਡ ਵਾਰਨਿੰਗ ਸਿਸਟਮ ਦਿੱਤਾ ਗਿਆ ਹੈ। ਗੱਲ ਕੀਤੀ ਜਾਵੇ ਇਸ ਕਾਰ ਦੇ ਟਾਪ ਵੇਰੀਐਂਟ ਦੀ ਤਾਂ ਉਸ ਵਿਚ ਅਲੱਗ ਤੋਂ ਰਿਵਰਸ ਕੈਮਰਾ ਅਤੇ ਦੋ ਏਅਰਬੈਗਸ ਮਿਲਣਗੇ।


Related News