Renault ਨੇ ਲਾਂਚ ਕੀਤਾ Kwid ਦਾ ਪਾਵਰਫੁੱਲ ਵੇਰੀਅੰਟ, ਕੀਮਤ 3.83 ਲੱਖ ਰੁਪਏ (ਤਸਵੀਰਾਂ)

Tuesday, Aug 23, 2016 - 05:16 PM (IST)

Renault ਨੇ ਲਾਂਚ ਕੀਤਾ Kwid ਦਾ ਪਾਵਰਫੁੱਲ ਵੇਰੀਅੰਟ, ਕੀਮਤ 3.83 ਲੱਖ ਰੁਪਏ (ਤਸਵੀਰਾਂ)

ਜਲੰਧਰ- ਫ੍ਰੈਂਚ ਕਾਰ ਨਿਰਮਾਤਾ ਕੰਪਨੀ Renault ਨੇ ਆਪਣੀ ਲੋਕਪ੍ਰਿਅ ਹੈਚਬੈਕ ਕਾਰ ਕੁਇੱਡ ਦਾ 1.0 ਲੀਟਰ ਵੇਰੀਅੰਟ ਭਾਰਤ ''ਚ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 3.82 ਲੱਖ ਰੁਪਏ ਹੈ। ਇਸ ਕਾਰ ''ਚ ਕੰਪਨੀ ਨੇ 1.0 ਲੀਟਰ ਤਿੰਨ ਸਿਲੰਡਰ ਪੈਟਰੋਲ ਇੰਜਣ ਦਿੱਤਾ ਹੈ ਜੋ 67bhp ਦੀ ਪਾਵਰ ਅਤੇ 91Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ ਜੋ 23.01 kmpl ਦੀ ਮਾਈਲੇਜ ਦੇਵੇਗਾ। 
ਇਸ ਕਾਰ ''ਚ ਮਿਲਣਗੇ ਇਹ ਖਾਸ ਫੀਚਰਸ-
ਇਸ 1000ਸੀਸੀ ਕਾਰ ''ਚ ਕੰਪਨੀ ਨੇ ਥੋੜ੍ਹਾ ਬਦਲਾਅ ਕਰਦੇ ਹੋਏ ਨਵੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਹੈ ਜਿਸ ਵਿਚ ਸਾਈਡ ''ਚ 1.0-ਬੇਸਡ ਡੈਕਲਸ, ਸਿਲਵਰ ਰੰਗ ਦਾ ਲਾਰਜਰ ਐਕਸਟੀਰੀਅਰ ਮਿਰੱਰਜ਼, 180mm ਗ੍ਰਾਊਂਡ ਕਲੀਅਰੇਂਜ਼, ਗ੍ਰੇਟਰ ਕੈਬਿਨ ਸਪੇਸ ਅਤੇ 300-ਲੀਟਰ ਬੂਟ ਸਪੇਸ ਆਦਿ ਸ਼ਾਮਲ ਹਨ। ਇਸ ਕਾਰ ਦੇ ਲਾਂਚ ਇਵੈਂਟ ਦੀਆਂ ਤਸਵੀਰਾਂ ਨੂੰ ਤੁਸੀਂ ਉੱਪਰ ਦੇਖ ਸਕਦੇ ਹੋ।


Related News