ਗੂਗਲ ਨੂੰ ਅਕਤੂਬਰ ਮਹੀਨੇ ’ਚ ਉਪਭੋਗਤਾਵਾਂ ਤੋਂ ਮਿਲੀਆਂ 24,569 ਸ਼ਿਕਾਇਤਾਂ

Thursday, Dec 02, 2021 - 12:22 PM (IST)

ਗੈਜੇਟ ਡੈਸਕ– ਗੂਗਲ ਨੂੰ ਅਕਤੂਬਰ ’ਚ ਉਪਭੋਗਤਾਵਾਂ ਤੋਂ 24,569 ਸ਼ਿਕਾਇਤਾਂ ਮਿਲੀਆਂ ਅਤੇ ਕੰਪਨੀ ਨੇ ਇਸ ਦੇ ਆਧਾਰ ’ਤੇ 48,594 ਸਮੱਗਰੀਆਂ ਨੂੰ ਆਪਣੇ ਮੰਚ ਤੋਂ ਹਟਾਇਆ। ਤਕਨਾਲੋਜੀ ਕੰਪਨੀ ਨੇ ਆਪਣੀ ਮਾਸਿਕ ਪਾਰਦਰਸ਼ਿਤਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਉਪਭੋਗਤਾਵਾਂ ਤੋਂ ਮਿਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਤੋਂ ਇਲਾਵਾ ਗੂਗਲ ਨੇ ਆਟੋਮੈਟਿਕ ਵਿਵਸਥਾ ਤਹਿਤ ਨੀਤੀਆਂ ਦੇ ਅਨੁਰੂਪ ਨਹੀਂ ਪਾਈਆਂ ਗਈਆਂ 3,84,509 ਸਮੱਗਰੀਆਂ ਨੂੰ ਹਟਾਇਆ। ਗੂਗਲ ਨੂੰ ਸਤੰਬਰ ਮਹੀਨੇ ’ਚ ਉਪਭੋਗਤਾਵਾਂ ਤੋਂ 29,842 ਸ਼ਿਕਾਇਤਾਂ ਮਿਲੀਆਂ ਸਨ ਅਤੇ ਕੰਪਨੀ ਨੇ ਇਸ ਦੇ ਆਧਾਰ ’ਤੇ 76,967 ਸਮੱਗਰੀਆਂ ਨੂੰ ਆਪਣੇ ਮੰਚ ਤੋਂ ਬਟਾਇਆ ਸੀ। 

ਇਸ ਤੋਂ ਇਲਾਵਾ ਆਟੋਮੈਟਿਕ ਵਿਵਸਥਾ ਤਹਿਤ 3,84,509 ਸਮੱਗਰੀਆਂ ਨੂੰ ਹਟਾਇਆ। ਅਮਰੀਕੀ ਕੰਪਨੀ ਨੇ ਮਈ ’ਚ ਪ੍ਰਭਾਵ ’ਚ ਆਏ ਭਾਰਤ ਦੇ ਸੂਚਨਾ ਤਕਨੀਕੀ ਨਿਯਮ ਦੇ ਅਨੁਪਾਲਨ ਤਹਿਤ ਇਹ ਖੁਲਾਸਾ ਕੀਤਾ ਹੈ। ਗੂਗਲ ਨੇ ਆਪਣੀ ਨਵੀਂ ਰਿਪੋਰਟ ’ਚ ਕਿਹਾ ਕਿ ਉਸ ਨੂੰ  ਭਾਰਤ ’ਚ ਰਹਿ ਰਹੇ ਵਿਅਕਤੀਗਤ ਉਪਭੋਗਤਾਵਾਂ ਤੋਂ 24,569 ਸ਼ਿਕਾਇਤਾਂ ਮਿਲੀਆਂ। ਕੰਪਨੀ ਨੇ ਇਸ ਦੇ ਆਧਾਰ ’ਤੇ 48,594 ਸਮੱਗਰੀਆਂ ਨੂੰ ਆਪਣੇ ਮੰਚ ਤੋਂ ਹਟਾਇਆ। ਰਿਪੋਰਟ ਮੁਤਾਬਕ, ਇਹ ਸ਼ਿਕਾਇਤਾਂ ਤੀਜੀ-ਧਿਰ ਦੀ ਸਮੱਗਰੀ ਨਾਲ ਸੰਬੰਧਿਤ ਹਨ। ਇਸ ਬਾਰੇ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀਆਂ ਸਮੱਗਰੀਆਂ ਗੂਗਲ ਦੇ ਮਹੱਤਵਪੂਰਨ ਸੋਸ਼ਲ ਮੀਡੀਆ ਮੰਚ ’ਤੇ ਸਥਾਨਕ ਕਾਨੂੰਨ ਜਾਂ ਨਿੱਜੀ ਅਧਿਕਾਰਾਂ ਦਾ ਉਲੰਘਣ ਕਰਦੀਆਂ ਹਨ। 

ਗੂਗਲ ਮੁਤਾਬਕ, ਕੁਝ ਸ਼ਿਕਾਇਤਾਂ ਬੌਧਿਕ ਸੰਪਦਾ ਅਧਿਕਾਰਾਂ ਦੇ ਉਲੰਘਣ ਨਾਲ ਜੁੜੀਆਂ ਸਨ ਜਦਕਿ ਕੁਝ ’ਚ ਮਾਨਹਾਨੀ ਵਰਗੇ ਆਧਾਰ ’ਤੇ ਸਮੱਗਰੀ ਦੇ ਪ੍ਰਕਾਰਾਂ ਨੂੰ ਬੈਨ ਕਰਨ ਵਾਲੇ ਸਥਾਨਕ ਕਾਨੂੰਨਾਂ ਦੇ ਉਲੰਘਣ ਦਾ ਦਾਅਵਾ ਕੀਤਾ ਗਿਆ ਸੀ। ਕੰਪਨੀ ਮੁਤਾਬਕ, ਜਦੋਂ ਉਸ ਨੂੰ ਆਪਣੇ ਮੰਚ ’ਤੇ ਸਮੱਗਰੀ ਦੇ ਸੰਬਧ ’ਚ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਉਹ ਉਨ੍ਹਾਂ ਦਾ ਸਾਵਧਾਨੀ ਨਾਲ ਮੂਲਾਂਕਨ ਕਰਦੀ ਹੈ, ਉਸ ਤੋਂ ਬਾਅਦ ਕਾਰਵਾਈ ਕਰਦੀ ਹੈ। 


Rakesh

Content Editor

Related News