jio ਦੇ ਐਲਾਨ ਦੀ ਧਮਕ, ਬਾਜ਼ਾਰ ''ਚ ਮਚੀ ਹਲਚਲ

Wednesday, Feb 22, 2017 - 02:17 PM (IST)

jio ਦੇ ਐਲਾਨ ਦੀ ਧਮਕ, ਬਾਜ਼ਾਰ ''ਚ ਮਚੀ ਹਲਚਲ
ਜਲੰਧਰ- ਸ਼ੇਅਰ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਬੁੱਧਵਾਰ ਨੂੰ ਰਿਲਾਇੰਸ ਜਿਓ ਦੀ ਨਵੀਂ ਸਕੀਮ ਦੀ ਧਮਕ ਦਿਖਾਈ ਦਿੱਤੀ। ਰਿਲਾਇੰਸ ਦਾ ਸ਼ੇਅਰ 6.49 ਫੀਸਦੀ ਦੀ ਤੇਜ਼ੀ ਦੇ ਨਾਲ 1,158 ਦੇ ਪੱਧਰ ''ਤੇ ਪਹੁੰਚ ਗਿਆ। ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦਾ ਸੂਚਕ ਅੰਕ ਸ਼ੁਰੂਆਤੀ ਕਾਰਾਬੋਰ ''ਚ 100.01 ਫੀਸਦੀ ਦੀ ਮਜ਼ਬੂਤੀ ਨਾਲ 28,761 ਦੇ ਪੱਧਰ ''ਤੇ ਪਹੁੰਚ ਗਿਆ। ਉੱਥੇ ਹੀ, 50 ਸ਼ੇਅਰਾਂ ਵਾਲਾ ਨੈੱਸ਼ਨਲ ਸਟਾਕ ਐਕਸਚੇਂਜ਼ (ਐੱਨ. ਐੱਸ. ਈ.) ਦਾ ਨਿਫਟੀ ਵੀ 28.65 ਦੀ ਉਛਾਲ ਨਾਲ 8,907 ਅੰਕਾਂ ''ਤੇ ਪਹੁੰਚ ਗਿਆ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ''ਚ 8 ਸਾਲ ਦਾ ਸਭ ਤੋਂ ਉੱਚਾ ਉਛਾਲ ਦੇਖਿਆ ਗਿਆ ਹੈ। ਰਲਾਇੰਸ ਤੋਂ ਬਾਅਦ ਐਕਸਿਸ ਬੈਂਕ ਦਾ ਸ਼ੇਅਰ 2.31 ਪਰਸੈਂਟ ਦੀ ਉਛਾਲ ਨਾਲ 516.25 ਦੇ ਪੱਧਰ ''ਤੇ ਪਹੁੰਚਣ ਨਾਲ ਦੂਜੇ ਨੰਬਰ ''ਤੇ ਰਿਹਾ। ਇਸ ਤੋਂ ਇਲਾਵਾ ਏਸ਼ੀਆਈ ਪੇਂਟਸ ਦੇ ਸ਼ੇਅਰ ਤੀਜੇ ਨੰਬਰ ''ਤੇ ਰਿਹਾ ਹੈ। ਰਿਲਾਇੰਸ ਗਰੁੱਪ ਦੀਆਂ ਹੋਰ ਕੰਪਨੀਆਂ ਰਿਲਾਇੰਸ ਕੰਮਿਊਨੀਕੇਸ਼ਨ ਦੇ ਸ਼ੇਅਰਾਂ ''ਚ 1.59 ਪਰਸੈਂਟ ਦੀ ਉਛਾਲ ਆਈ ਹੈ। ਰਿਲਾਇੰਸ ਇੰਫ੍ਰਾ''ਚ 2.23 ਪਰਸੈਂਟ, ਰਿਲਾਇੰਸ ਪਾਵਰ ''ਚ 2.32 ਅਤੇ ਰਿਲਾਇੰਸ ਇੰਡਸ ਇੰਫ੍ਰਾ ਸ਼ੇਅਰਾਂ ''ਚ 9.55 ਪਰਸੈਂਟ ਦੀ ਵੱਡੀ ਉਛਾਲ ਆਈ ਹੈ।
ਰਲਾਇੰਸ ਤੋਂ ਬਾਅਦ ਐਕਸਿਸ ਬੈਂਕ ਦੇ ਸ਼ੇਅਰ 2.31 ਪਰਸੈਂਟ ਦੀ ਉਛਾਲ ਨਾਲ 516.25 ਦੇ ਪੱਧਰ ''ਤੇ ਪਹੁੰਚਣ ਨਾਲ ਦੂਜੇ ਨੰਬਰ ''ਤੇ ਰਿਹਾ। ਇਸ ਤੋਂ ਇਲਾਵਾ ਏਸ਼ੀਆਈ ਪੇਂਟਸ ਦੇ ਸ਼ੇਅਰ ਤੀਜੇ ਨੰਬਰ ''ਤੇ ਰਿਹਾ ਹੈ। ਰਿਲਾਇੰਸ ਗਰੁੱਪ ਦੀਆਂ ਹੋਰ ਕੰਪਨੀਆਂ ਰਿਲਾਇੰਸ ਕੰਮਿਊਨੀਕੇਸ਼ਨ ਦੇ ਸ਼ੇਅਰਾਂ ''ਚ 1.59 ਪਰਸੈਂਟ ਦੀ ਉਛਾਲ ਆਈ ਹੈ। ਰਿਲਾਇੰਸ ਇੰਫ੍ਰਾ''ਚ 2.23 ਪਰਸੈਂਟ, ਰਿਲਾਇੰਸ ਪਾਵਰ ''ਚ 2.32 ਅਤੇ ਰਿਲਾਇੰਸ ਇੰਡਸ ਇੰਫ੍ਰਾ ਸ਼ੇਅਰਾਂ ''ਚ 9.55 ਪਰਸੈਂਟ ਦੀ ਵੱਡੀ ਉਛਾਲ ਆਈ ਹੈ।
ਜਦ ਕਿ ਆਈ. ਟੀ. ਅਤੇ ਬੈਂਕਿੰਗ ਕੰਪਨੀਆਂ ਨੂੰ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀ. ਸੀ. ਐੱਸ. ਦਾ ਸ਼ੇਅਰ ਸ਼ੁਰੂਆਤੀ ਕਾਰੋਬਾਰ ''ਚ 1.53 ਪਰਸੈਂਟ ਦੀ ਗਿਰਾਵਟ ਨਾਲ 2.426 ਦੇ ਪੱਧਰ ''ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਇੰਫੋਸਿਸ ਦੇ ਸ਼ੇਅਰ ''ਚ 1.17 ਪਰਸੈਂਟ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਨੂੰ 1.07 ਪਰਸੈਂਟ ਦੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 

Related News