ਰਿਲਾਇੰਸ ਜਿਓ ਘੱਟ ਕਰੇਗੀ 28 ਫੀਸਦੀ ਤਕ ਕਾਲ ਡ੍ਰਾਪ
Friday, Nov 11, 2016 - 03:42 PM (IST)
ਜਲੰਧਰ- ਰਿਲਾਇੰਸ ਜਿਓ ਨੇ ਟੈਲੀਕਾਮ ਇੰਡਸਟ੍ਰੀ ''ਚ 4ਜੀ ਨੈੱਟਵਰਕ ਦੇ ਨਾਲ ਧਮਾਕੇਦਾਰ ਐਂਟਰੀ ਕੀਤੀ ਹੈ ਪਰ ਕੁਝ ਸਮੇਂ ਤੋਂ ਜਿਓ ਦੇ ਨੈੱਟਵਰਕ ''ਚ ਟੈਕਨੀਕਲ ਖਰਾਬੀ ਕਾਰਨ ਕਾਲ ਡ੍ਰਾਪ ਦੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਜਿਓ ਦੇ 30 ਕਰੋੜ ਕਾਲ ਅਟੈਂਪਟਸ ''ਚੋਂ 8.5 ਕਰੋੜ ਯੂਜ਼ਰਸ ਦੇ ਕਾਲ ਡ੍ਰਾਪਸ ਹੋ ਰਹੇ ਹਨ। ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਕਰੀਬ 34 ਫੀਸਦੀ ਤਕ ਕਾਲ ਡ੍ਰਾਪਸ ਜਿਓ ਤੋਂ ਏਅਰਟੈੱਲ ''ਤੇ ਕਾਲ ਕਰਨ ''ਤੇ ਹੋਈਆਂ ਹਨ। ਡਾਟਾ ''ਚ ਦੱਸਿਆ ਗਿਆ ਹੈ ਕਿ ਜਿਓ ਤੋਂ ਵੋਡਾਫੋਨ ''ਤੇ ਕਾਲ ਕਰਨ ''ਤੇ 8.79 ਕਰੋੜ ''ਚੋਂ 26.7 ਫੀਸਦੀ ਕਾਲਾਂ ਡ੍ਰਾਪ ਹੋਈਆਂ ਹਨ।
ਜਿਓ ਦਾ ਕਹਿਣਾ ਹੈ ਕਿ ਉਹ ਹੁਣ ਤੈਅ ਸਮੇਂ ''ਤੇ ਜ਼ਰੂਰਤ ਤੋਂ ਵੀ ਜ਼ਿਆਦਾ ਇੰਟਰ ਕੁਨੈਕਸ਼ਨ ਪੋਲਸ ਲਗਾਏਗੀ। ਤੁਹਾਨੂੰ ਦੱਸ ਦਈਏ ਕਿ ਇਹ ਪੋਲਸ ਮੋਬਾਇਲ ਯੂਜ਼ਰਸ ਨੂੰ ਦੂਜੀ ਕੰਪਨੀ ਦੇ ਨੈੱਟਵਰਕ ''ਤੇ ਕਾਲ ਕਰਨ ਅਤੇ ਸਮੂਥ ਫੁਨਕਸ਼ਨਿੰਗ ਕਰਨ ''ਚ ਮਦਦ ਕਰਦੇ ਹਨ। ਜਿਓ ਦਾ ਕਹਿਣਾ ਹੈ ਕਿ ਇੰਟਰ ਕੁਨੈਕਸ਼ਨ ਪੋਲਸ ਲਗਾਉਣ ਨਾਲ ਕਾਲ ਡ੍ਰਾਪ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇਗਾ। ਜਿਓ ਨੇ ਟ੍ਰਾਈ ਨੂੰ ਫੋਰਸ ਕਰਦੇ ਹੋਏ ਕਿਹਾ ਹੈ ਕਿ ਉਹ ਭਾਰਤੀ ਏਅਰਟੈੱਲ, ਵੋਡਾਫੋਨ ਅਤੇ ਆਈਡੀਓ ਸੈਲੂਲਰ ਕਪੈਸਿਟੀ ਨੂੰ ਸਹੀ ਢੰਗ ਨਾਲ ਵਰਤੋਂ ਕਰਨ ''ਤੇ 3,050 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਉਣ।
