Jio ਜਲਦ ਲਾਂਚ ਕਰੇਗੀ ਸਸਤੇ 4ਜੀ ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

11/28/2020 11:54:07 AM

ਗੈਜੇਟ ਡੈਸਕ– ਰਿਲਾਇੰਸ ਜੀਓ ਆਪਣੇ 4ਜੀ ਫੀਚਰ ਫੋਨ ਯੂਜ਼ਰਸ ਨੂੰ ਸਮਾਰਟਫੋਨਾਂ ’ਤੇ ਮਾਈਗ੍ਰੇਟ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈੱਲ ਵਰਗੀਆਂ ਕੰਪਨੀਆਂ ਦੇ 2ਜੀ ਯੂਜ਼ਰਸ ਨੂੰ ਵੀ ਆਪਣੇ ਵਲ ਖਿੱਚਣਾ ਚਾਹੁੰਦੀ ਹੈ। ਇਕਨੋਮਿਕ ਟਾਈਮਸ ਦੀ ਇਕ ਰਿਪੋਰਟ ਮੁਤਾਬਕ, ਟੈਲੀਕਾਮ ਕੰਪਨੀ ਜਲਦ ਦੀ ਦੇਸ਼ ’ਚ ਸਮਾਰਟਫੋਨ ਨਿਰਮਾਤਾ ਵੀਵੋ ਦੀ ਸਾਂਝੇਦਾਰੀ ’ਚ ਜੀਓ ਵਿਸ਼ੇਸ਼ ਸਮਾਰਟਫੋਨ ਲਾਂਚ ਕਰੇਗੀ। ਕੰਪਨੀ ਆਪਣੇ ਸਮਾਰਟਫੋਨਾਂ ਨਾਲ OTT ਪਲੇਟਫਾਰਮ ਦਾ ਮੁਫ਼ਤ ਐਕਸੈਸ, ਡਿਸਕਾਊਂਟ, ਵਨ-ਟਾਈਮ ਸਕਰੀਨ ਰਿਪਲੇਸਮੈਂਟ, ਸ਼ਾਪਿੰਗ ਬੈਨੀਫਿਟਸਟ ਵਰਗੇ ਆਫਰ ਵੀ ਦੇਵੇਗੀ। 

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ

ਜੀਓ ਜਲਦ ਲਾਂਚ ਕਰੇਗੀ 4ਜੀ ਸਮਾਰਟਫੋਨ
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਰਿਲਾਇੰਸ ਜੀਓ ਲੋਕਲ ਮੈਨਿਊਫੈਕਚਰਰ ਜਿਵੇਂ-ਕਾਰਬਨ, ਲਾਵਾ ਤੋਂ ਇਲਾਵਾ ਕੁਝ ਚੀਨੀ ਬ੍ਰਾਂਡਸ ਦੇ ਨਾਲ ਵੀ ਗੱਲਬਾਤ ਕਰ ਰਹੀ ਹੈ। ਰਿਪੋਰਟ ’ਚ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਹਵਾਲੇ ਤੋਂ ET ਨੇ ਦੱਸਿਆ ਹੈ ਕਿ ਕੰਪਨੀ ਦਾ ਟੀਚਾ 8 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਕੀਮਤ ’ਤੇ ਸਮਾਰਟਫੋਨ ਲਿਆਉਣ ਦਾ ਹੈ। 

ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ

ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਜੀਓ ਨੇ iTel ਨਾਲ ਸਾਂਝੇਦਾਰੀ ਕੀਤੀ ਹੈ। ਚੀਨੀ ਸਮਾਰਟਫੋਨ ਨਿਰਮਾਤਾ ਨਾਲ ਜੀਓ ਦੇਸ਼ ’ਚ 3 ਹਜ਼ਾਰ ਰੁਪਏ ਤੋਂ 4 ਹਜ਼ਾਰ ਰੁਪਏ ਦੇ ਵਿਚਕਾਰ ਸਮਾਰਟਫੋਨ ਲਾਂਚ ਕਰੇਗੀ। ਅਜੇ ਤਕ ਇਨ੍ਹਾਂ ਫੋਨਾਂ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਨਹੀਂ ਕੀਤਾ ਗਿਆ। ਜੀਓ ਆਪਣੀ ‘ਜੀਓ ਫੋਨ’ ਸੀਰੀਜ਼ ਲਈ Flex ਦੇ ਨਾਲ ਵੀ ਕੰਮ ਕਰ ਰਹੀ ਹੈ ਅਤੇ ਹੁਣ ਕੰਪਨੀ ਦੀ ਯੋਜਨਾ ਗੂਗਲ ਦੀ ਸਾਂਝੇਦਾਰੀ ’ਚ ਸਸਤੇ 4ਜੀ ਡਿਵਾਈਸਿਜ਼ ਲਾਂਚ ਕਰਨ ਦੀ ਹੈ। 

ਇਹ ਵੀ ਪੜ੍ਹੋ– ਨਵੇਂ ਸਾਲ ਤੋਂ ਬਦਲ ਜਾਵੇਗਾ ਮੋਬਾਇਲ ਕਾਲਿੰਗ ਦਾ ਤਰੀਕਾ, ਬਿਨਾਂ ‘0’ ਲਗਾਏ ਨਹੀਂ ਹੋ ਸਕੇਗੀ ਗੱਲ​​​​​​​

ਮਾਹਰਾਂ ਮੁਤਾਬਕ, ਜੀਓ ਦੇ ਨਵੇਂ ਕਦਮ ਨਾਲ ਕੰਪਨੀ ਨੂੰ ਗ੍ਰਾਸ ਸਬਸਕ੍ਰਾਈਬਰ ਵਧਾਉਣ ’ਚ ਮਦਦ ਮਿਲੇਗੀ। ਦੇਸ਼ ’ਚ 350 ਮਿਲੀਅਨ ਤੋਂ ਜ਼ਿਆਦਾ ਫੀਚਰ ਫੋਨ ਯੂਜ਼ਰਸ ਹਨ ਅਤੇ ਇਹ ਗਿਣਤੀ ਬਹੁਤ ਵੱਡੀ ਹੈ। ਇਹੀ ਕਾਰਨ ਹੈ ਕਿ ਜੀਓ ਕੋਲ ਸਸਤੇ ਸਮਾਰਟਫੋਨ ਲਾਂਚ ਕਰਕੇ ਗਾਹਕ ਵਧਾਉਣ ਦਾ ਵੱਡਾ ਮੌਕਾ ਹੈ। ਰਿਪੋਰਟ ’ਚ ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਏਅਰਟੈੱਲ ਵੀ ਸਮਾਰਟਫੋਨ ਵੈਂਡਰ ਜਿਵੇਂ- ਲਾਵਾ, ਵੀਵੋ ਅਤੇ ਕਾਰਬਨ ਵਰਗੀਆਂ ਕੰਪਨੀਆਂ ਨਾਲ ਘੱਟ ਕੀਮਤ ਵਾਲੇ 4ਜੀ ਸਮਾਰਟਫੋਨ ਲਿਆਉਣ ਲਈ ਗੱਲਬਾਤ ਕਰ ਰਹੀ ਹੈ। ਇਹ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ ਕਿ ਟੈਲੀਕਾਮ ਇੰਡਸਟਰੀ ਦਾ ਇਹ ਨਵੀਂ ਜੰਗ ਕਿਹੜੀ ਕੰਪਨੀ ਜਿੱਤਦੀ ਹੈ। 


Rakesh

Content Editor

Related News