ਰਿਲਾਇੰਸ ਜੀਓ ਵੱਲੋਂ ਵਿਦਿਆਰਥੀਆਂ ਲਈ ਹੈ ਇਹ ਆਫਰ

Thursday, Sep 01, 2016 - 01:26 PM (IST)

ਰਿਲਾਇੰਸ ਜੀਓ ਵੱਲੋਂ ਵਿਦਿਆਰਥੀਆਂ ਲਈ ਹੈ ਇਹ ਆਫਰ
ਜਲੰਧਰ- ਹਾਲ ਹੀ ''ਚ ਹੋਈ ਰਿਲਾਇੰਸ ਜੀਓ ਐਨੁਅਲ ਮੀਟਿੰਗ (ਏ.ਜੀ.ਐੱਮ.) ਦੌਰਾਨ ਚੇਅਰਮੈਨ ਮੁਕੇਸ਼ ਅੰਬਾਨੀ ਵੱਲੋਂ ਇੰਟਰਨੈੱਟ ਨਾਲ ਜੁੜੇ ਕਈ ਵੱਡੇ ਐਲਾਨ ਕੀਤੇ ਗਏ ਹਨ ਜਿਨ੍ਹਾਂ ''ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਫਤ ਸਰਵਿਸਿਜ਼ ਅਤੇ ਸਸਤੀਆਂ ਆਫਰਜ਼ ਦਿੱਤੀਆਂ ਜਾ ਰਹੀਆਂ ਹਨ। ਕਈ ਕੰਪਨੀਆਂ ਆਪਣੀਆਂ ਸਸਤੀਆਂ ਅਤੇ ਮੁਫਤ ਇੰਟਰਨੈੱਟ ਆਫਰਜ਼ ਨੂੰ ਪੇਸ਼ ਕਰ ਚੁੱਕੀਆਂ ਹਨ ਜੋ ਸਿਰਫ ਉਨ੍ਹਾਂ ਦੇ ਯੂਜ਼ਰਜ਼ ਲਈ ਹੀ ਮੁਹਈਆ ਕਰਵਾਈਆਂ ਜਾਂਦੀਆਂ ਹਨ। 
 
ਵਿਦਿਆਰਥੀਆਂ ਲਈ ਇੰਟਰਨੈੱਟ ਦੀ ਸੁਵਿਧਾ ਨੂੰ ਲੈ ਕੇ ਬਹੁਤ ਹੀ ਘੱਟ ਕੰਪਨੀਆਂ ਹੋਣਗੀਆਂ ਜੋ ਖਾਸ ਵਿਦਿਆਰਥੀਆਂ ਦੀ ਸਹੂਲਤ ਲਈ ਕੋਈ ਇੰਟਰਨੈੱਟ ਆਫਰ ਦੇ ਰਹੀਆਂ ਹੋਣ, ਪਰ ਰਿਲਾਇੰਸ ਜੀਓ ਮੀਟਿੰਗ ''ਚ ਬਾਕੀ ਸਭ ਦੇ ਆਫਰਜ਼ ਦੇ ਨਾਲ ਹੀ ਮੁਕੇਸ਼ ਅੰਬਾਨੀ ਵੱਲੋਂ ਵਿਦਿਆਰਥੀਆਂ ਲਈ ਸਪੈਸ਼ਲ ਆਫਰ ਦਾ ਵੀ ਐਲਾਨ ਕੀਤਾ ਗਿਆ ਹੈ।
 
ਰਿਲਾਇੰਸ ਜੀਓ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਆਫਰ ''ਚ ਵਿਦਿਆਰਥੀਆਂ ਨੂੰ ਬਾਕੀ ਯੂਜ਼ਰਜ਼ ਨਾਲੋਂ 25 ਫੀਸਦੀ ਤੱਕ ਵਧੇਰੇ ਇੰਟਰਨੈੱਟ ਡਾਟਾ ਵਰਤੋਂ ਦਿੱਤੀ ਜਾ ਰਹੀ ਹੈ। ਇਸ ਆਫਰ ਨੂੰ ਲੈਣ ਲਈ ਵਿਦਿਆਰਥੀ ਕੋਲ ਇਕ ਵੈਲਿਡ ਆਈ.ਕਾਰਡ ਹੋਣਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀ ਨੂੰ ਕਿਸੇ ਵੀ ਟੈਰਿਫ ਪਲਾਨ ''ਚ 25 ਫੀਸਦੀ ਵੱਧ ਇੰਟਰਨੈੱਟ ਡਾਟਾ ਦਿੱਤਾ ਜਾਵੇਗਾ। ਫਿਲਹਾਲ ਜੀਓ ਸਰਵਿਸ ਨੂੰ ਦਿੱਲੀ ''ਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ''ਚ ਇਸ ਸੇਵਾ ਨੂੰ 4 ਤੋਂ 6 ਹਫ਼ਤੇ ਦੇ ਦੌਰਾਨ ਲਾਂਚ ਕਰ ਦਿੱਤਾ ਜਾਵੇਗਾ।

Related News