ਜੀਓ ਨੇ ਪੇਸ਼ ਕੀਤਾ 75 ਰੁਪਏ ਵਾਲਾ ਨਵਾਂ ਪਲਾਨ, ਮੁਫਤ ਕਾਲਿੰਗ ਸਮੇਤ ਮਿਲੇਗਾ ਹਾਈ ਸਪੀਡ ਡਾਟਾ

Tuesday, Sep 14, 2021 - 03:01 PM (IST)

ਜੀਓ ਨੇ ਪੇਸ਼ ਕੀਤਾ 75 ਰੁਪਏ ਵਾਲਾ ਨਵਾਂ ਪਲਾਨ, ਮੁਫਤ ਕਾਲਿੰਗ ਸਮੇਤ ਮਿਲੇਗਾ ਹਾਈ ਸਪੀਡ ਡਾਟਾ

ਗੈਜੇਟ ਡੈਸਕ– ਦਿੱਗਜ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਜੀਓ ਫੋਨ ਗਾਹਕਾਂ ਲਈ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਹ ਨਵਾਂ ਪਲਾਨ 75 ਰੁਪਏ ਵਾਲਾ ਹੈ। ਇਸ ਨਵੇਂ ਰੀਚਾਰਜ ਪਲਾਨ ਦਾ ਐਲਾਨ ਜੀਓ ਦੁਆਰਾ 39 ਰੁਪਏ ਅਤੇ 69 ਰੁਪਏ ਵਾਲੇ ਪਲਾਨਸ ਨੂੰ ਬੰਦ ਕਰਨ ਤੋਂ ਬਾਅਦ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਪਲਾਨਸ ਨੂੰ ਵੈੱਬਸਾਈਟ ਅਤੇ ਮਾਈ ਜੀਓ ਐਪ ਤੋਂ ਹਟਾ ਦਿੱਤਾ ਗਿਆ ਹੈ। ਜੀਓ ਦੇ ਨਵੇਂ 75 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਜੀਓ ਫੋਨ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਮਿਲੇਗੀ। ਨਾਲ ਹੀ ਰੋਜ਼ 50 ਐੱਸ.ਐੱਮ.ਐੱਸ. ਅਤੇ ਜੀਓ ਟੀ.ਵੀ., ਜੀਓ ਸਿਨੇਮਾ, ਜੀਓ ਨਿਊਜ਼, ਜੀਓ ਸਕਿਓਰਿਟੀ ਅਤੇ ਜੀਓ ਕਲਾਊਡ ਵਰਗੇ ਜੀਓ ਐਪਸ ਦਾ ਐਕਸੈਸ ਵੀ ਮਿਲੇਗਾ। 

ਇਨ੍ਹਾਂ ਸਭ ਦੇ ਨਾਲ ਗਾਹਕਾਂ ਨੂੰ ਨਵੇਂ 75 ਰੁਪਏ ਵਾਲੇ ਪਲਾਨ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲ ਅਤੇ 200 ਐੱਮ.ਬੀ. ਬੂਸਟਰ ਦੇ ਨਾਲ ਪੂਰੀ ਮਿਆਦ ਦੌਰਾਨ 3 ਜੀ.ਬੀ. 4ਜੀ ਡਾਟਾ ਮਿਲੇਗਾ। ਦੱਸ ਦੇਈਏ ਕਿ ਜੀਓ ਦੁਆਰਾ 39 ਰੁਪਏ ਅਤੇ 69 ਰੁਪਏ ਵਾਲੇ ਪਲਾਨਸ ਨੂੰ ਬੰਦ ਕੀਤੇ ਜਾਣ ਤੋਂ ਬਾਅਦ 75 ਰੁਪਏ ਵਾਲਾ ਪਲਾਨ ਸਭ ਤੋਂ ਸਸਤਾ ਪਲਾਨ ਬਣ ਗਿਆ ਹੈ। 


author

Rakesh

Content Editor

Related News