Jio Prepaid Vs Postpaid : ਜਾਣੋ ਕਿਸ ਪਲਾਨ ''ਚ ਹੈ ਜ਼ਿਆਦਾ ਫਾਇਦਾ
Tuesday, Jul 25, 2017 - 01:06 PM (IST)
ਜਲੰਧਰ- ਰਿਲਾਇੰਸ ਜਿਓ ਆਪਣੀਆਂ ਕਿਫਾਇਤੀ ਟੈਰਿਫ ਯੋਜਨਾਵਾਂ ਅਤੇ ਡਾਟਾ ਆਫਰ ਲਈ ਜਾਣੀ ਜਾਂਦੀ ਹੈ। ਇਸ ਮਹੀਨੇ ਦੇ ਸ਼ੁਰੂਆਤੀ ਦਿਨਾਂ 'ਚ ਕੰਪਨੀ ਨੇ 'ਧਨ ਧਨਾ ਧਨ' ਪਲਾਨ ਨੂੰ ਰਿਵਾਈਜ਼ਡ ਕੀਤਾ ਸੀ। ਕੰਪਨੀ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਘਟਾਈਆਂ ਸਨ। ਜਿਓ ਵੱਲੋਂ ਗਾਹਕਾਂ ਨੂੰ ਫਿਲਹਾਲ 12 ਪ੍ਰੀਪੇਡ ਅਤੇ 5 ਪੋਸਟਪੇਡ ਪਲਾਨ ਆਫਰ ਕੀਤੇ ਜਾ ਰਹੇ ਹਨ।
ਮੁਕੇਸ਼ ਅੰਬਾਨੀ ਇਹ ਗੱਲ ਕਲੀਅਰ ਕਰ ਚੁੱਕੇ ਹਨ ਕਿ ਜਿਓ 'ਤੇ ਵਾਇਸ ਕਾਲ ਫਰੀ ਰਹਿਣ ਵਾਲੀ ਹੈ। ਇਸ ਲਈ ਅੱਜ ਅਸੀਂ ਤੁਹਾਡੇ ਸਾਹਮਣੇ ਪ੍ਰੀਪੇਡ ਅਤੇ ਪੋਸਟਪੇਡ ਦੋਵੇਂ ਹੀ ਪਲਾਨ ਦੀ ਤੁਲਨਾ ਕਰ ਰਹੇ ਹਾਂ। ਇਸ ਨਾਲ ਤੁਹਾਡੇ ਲਈ ਆਸਾਨ ਹੋ ਜਾਵੇਗਾ ਕਿ ਤੁਹਾਨੂੰ ਕਿਹੜਾ ਪਲਾਨ ਲੈਣ 'ਚ ਫਾਇਦਾ ਹੈ। ਅਸੀਂ 5 ਪੋਸਟਪੇਡ ਅਤੇ 5 ਪ੍ਰੀਪੇਡ ਪਲਾਨ ਦੀ ਤੁਲਨਾ ਕੀਤੀ ਹੈ। ਜਿਓ ਦੁਆਰਾ ਪੇਸ਼ ਕੀਤੇ ਜਾਣ ਵਾਲੇ ਪ੍ਰੀਪੇਡ ਪਲਾਨ ਦੀ ਸ਼ੁਰੂਆਤ 19 ਰੁਪਏ ਤੋਂ ਹੁੰਦੀ ਹੈ ਜੋ ਕਿ 9,999 ਰੁਪਏ ਤੱਕ ਜਾਂਦੀ ਹੈ। ਉਥੇ ਹੀ ਪੋਸਟਪੇਡ ਪਲਾਨ ਦੀ ਸ਼ੁਰੂਆਤ 309 ਰੁਪਏ ਤੋਂ ਹੁੰਦੀ ਹੈ ਜੋ ਕਿ 999 ਰੁਪਏ ਤੱਕ ਜਾਂਦੀ ਹੈ, ਜਿਸ ਵਿਚ ਘੱਟੋ-ਘੱਟ ਦੋ ਮਹੀਨੇ ਦੀ ਮਿਆਦ ਮਿਲਦੀ ਹੈ।
Prepaid Vs Postpaid ਪਲਾਨ
309 ਰੁਪਏ ਦਾ ਪ੍ਰੀਪੇਡ ਪਲਾਨ : ਇਸ ਪਲਾਨ 'ਚ ਗਾਹਕਾਂ ਨੂੰ 56 ਦਿਨਾਂ ਲਈ 56ਜੀ.ਬੀ. ਡਾਟਾ ਮਿਲੇਗਾ। ਇਹ ਹਰ ਰੋਜ਼ 1ਜੀ.ਬੀ. 4ਜੀ ਡਾਟਾ ਦੇ ਹਿਸਾਬ ਨਾਲ ਮਿਲੇਗਾ। ਇਸ ਦੇ ਨਾਲ ਹੀ ਇਸ ਪਲਾਨ 'ਚ ਗਾਹਕਾਂ ਨੂੰ 128kbps ਦੀ ਸਪੀਡ ਮਿਲੇਗੀ।
309 ਰੁਪਏ ਦਾ ਪੋਸਟਪੇਡ ਪਲਾਨ : ਦੋ ਮਹੀਨੇ ਦੀ ਬਿੱਲ ਸਾਈਕਲਿੰਗ ਦੇ ਨਾਲ ਇਸ ਪਲਾਨ 'ਚ ਗਾਹਕਾਂ ਨੂੰ 60ਜੀ.ਬੀ. 4ਜੀ ਡਾਟਾ ਮਿਲੇਗਾ। ਇਸ ਪਲਾਨ 'ਚ ਵੀ ਹਰ ਰੋਜ਼ ਦੇ ਹਿਸਾਬ ਨਾਲ 1ਜੀ.ਬੀ. 4ਜੀ ਡਾਟਾ ਮਿਲੇਗਾ।
349 ਰੁਪਏ ਦਾ ਪ੍ਰੀਪੇਡ ਪਲਾਨ : ਇਸ ਪਲਾਨ 'ਚ ਗਾਹਕਾਂ ਨੂੰ 10ਜੀ.ਬੀ. 4ਜੀ.ਬੀ. ਡਾਟਾ ਮਿਲੇਗਾ ਜਿਸ ਦੀ ਮਿਆਦ 56 ਦਿਨਾਂ ਲਈ ਹੈ।
349 ਰੁਪਏ ਦਾ ਪੋਸਟਪੇਡ ਪਲਾਨ : ਪੋਸਟਪੇਡ ਗਾਹਕਾਂ ਨੂੰ ਦੋ ਮਹੀਨੇ ਲਈ 20ਜੀ.ਬੀ. ਡਾਟਾ ਮਿਲੇਗਾ।
399 ਰੁਪਏ ਦਾ ਪ੍ਰੀਪੇਡ ਪਲਾਨ : ਇਸ ਪਲਾਨ 'ਚ ਗਾਹਕਾਂ ਨੂੰ 84 ਦਿਨਾਂ ਲਈ 84ਜੀ.ਬੀ. ਡਾਟਾ ਮਿਲੇਗਾ। ਗਾਹਕ ਹਰ ਰੋਜ਼ 1 ਜੀ.ਬੀ. ਦੇ ਹਿਸਾਬ ਨਾਲ ਡਾਟਾ ਦੀ ਵਰਤੋਂ ਕਰ ਸਕਦੇ ਹਨ।
399 ਰੁਪਏ ਦਾ ਪੋਸਟਪੇਡ ਪਲਾਨ : ਇਸ ਪਲਾਨ 'ਚ ਗਾਹਕਾਂ ਨੂੰ ਤਿੰਨ ਮਹੀਨੇ ਲਈ 90ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ 'ਚ ਵੀ ਗਾਹਕ ਹਰ ਰੋਜ਼ 1ਜੀ.ਬੀ. ਡਾਟਾ ਇਸਤੇਮਾਲ ਕਰ ਸਕਦੇ ਹਨ।
509 ਰੁਪਏ ਦਾ ਪ੍ਰੀਪੇਡ ਪਲਾਨ : ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਉਥੇ ਹੀ ਸ਼ੁਰੂ ਦੇ 28 ਦਿਨ ਇਸ ਆਫਰ 'ਚ 112ਜੀ.ਬੀ. ਡਾਟਾ ਮਿਲੇਗਾ। ਬਾਕੀ ਦੇ ਦਿਨਾਂ 'ਚ 56ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਪਲਾਨ 'ਚ 2ਜੀ.ਬੀ. ਡਾਟਾ ਹਰ ਰੋਜ਼ ਦੇ ਹਿਸਾਬ ਨਾਲ ਦਿੱਤਾ ਜਾਵੇਗਾ।
509 ਰੁਪਏ ਦਾ ਪੋਸਟਪੇਡ ਪਲਾਨ : ਦੋ ਬਿੱਲ ਸਾਈਕਲਿੰਗ ਦੇ ਅੰਡਰ ਆਉਣ ਵਾਲੇ ਇਸ ਪਲਾਨ ਤਹਿਤ ਗਾਹਕਾਂ ਨੂੰ 128ਜੀ.ਬੀ. 4ਜੀ ਡਾਟਾ ਮਿਲੇਗਾ। ਇਸ ਪਲਾਨ 'ਚ ਵੀ ਗਾਹਕ ਹਰ ਰੋਜ਼ 2ਜੀ.ਬੀ. ਡਾਟਾ ਇਸਤੇਮਾਲ ਕਰ ਸਕਣਗੇ।
999 ਰੁਪਏ ਦਾ ਪ੍ਰੀਪੇਡ ਪਲਾਨ : ਇਸ ਪਲਾਨ ਦੀ ਮਿਆਦ 90 ਦਿਨਾਂ ਦੀ ਹੈ। ਇਸ ਪਲਾਨ 'ਚ ਗਾਹਕਾਂ ਨੂੰ 90ਜੀ.ਬੀ. ਡਾਟਾ ਮਿਲੇਗੀ ਜੋ ਕਿ 1ਜੀ.ਬੀ. ਹਰ ਰੋਜ਼ ਦੇ ਹਿਸਾਬ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
999 ਰੁਪਏ ਦਾ ਪੋਸਟਪੇਡ ਪਲਾਨ : ਇਹ ਹੁਣ ਤੱਕ ਦਾ ਪੋਸਟਪੇਟ ਦੇ ਤਹਿਤ ਆਉਣ ਵਾਲਾ ਸਭ ਤੋਂ ਵੱਡੀ ਕੀਮਤ ਵਾਲਾ ਪਲਾਨ ਹੈ ਜਿਸ ਦੀ ਮਿਆਦ ਦੋ ਮਹੀਨੇ ਦੀ ਹੈ। ਇਸ ਪਲਾਨ 'ਚ ਗਾਹਕਾਂ ਨੂੰ 90ਜੀ.ਬੀ. ਡਾਟਾ ਮਿਲਦਾ ਹੈ। ਹਾਲਾਂਕਿ, ਕੰਪਨੀ ਨੇ ਇਸ ਯੋਜਨਾ ਅਧੀਨ ਕਿਸੇ ਵੀ ਐੱਫ.ਯੂ.ਪੀ. ਨੂੰ ਸੁਚੀਬੱਧ ਨਹੀਂ ਕੀਤਾ ਹੈ, ਜਿਸ ਨਾਲ ਪ੍ਰਤੀਦਿਨ ਖਪਤ ਅੰਕੜਿਆਂ ਦੇ ਵਚਨਬੱਧ ਨੂੰ ਹਟਾ ਦਿੱਤਾ ਗਿਆ ਹੈ।
