Jio ਦਾ ਸਭ ਤੋਂ ਕਿਫਾਇਤੀ ਪਲਾਨ, 399 ਰੁਪਏ ’ਚ ਮਿਲੇਗਾ 75GB ਡਾਟਾ ਤੇ ਮੁਫ਼ਤ ਕਾਲਿੰਗ

12/26/2020 2:11:47 PM

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਇਸ ਸਾਲ ਪੋਸਟਪੇਡ ਗਾਹਕਾਂ ਨੂੰ ਲੁਭਾਉਣ ਦੇ ਇਰਾਦੇ ਨਾਲ ‘ਜੀਓ ਪੋਸਟਪੇਡ ਪਲੱਸ’ ਸਰਵਿਸ ਲਾਂਚ ਕੀਤੀ। ਜੀਓ ਨੇ ਇਸ ਸਰਵਿਸ ਤਹਿਤ 5 ਨਵੇਂ ਪਲਾਨ ਪੇਸ਼ ਕੀਤੇ। ਇਨ੍ਹਾਂ ਦੀ ਕੀਮਤ 399 ਰੁਪਏ, 599 ਰੁਪਏ, 799 ਰੁਪਏ, 999 ਰੁਪਏ ਅਤੇ 1,499 ਰੁਪਏ ਹੈ। ਖ਼ਾਸ ਗੱਲ ਹੈ ਕਿ ਇਨ੍ਹਾਂ ਸਾਰੇ ਪਲਾਨ ’ਚ OTT ਪਲੇਟਫਾਰਮ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। ਗੱਲ ਕਰੀਏ ਤਾਂ 399 ਰੁਪਏ ਵਾਲੇ ਪੋਸਟਪੇਡ ਪਲਾਨ ਦੀ ਤਾਂ ਇਹ ਕੰਪਨੀ ਦਾ ਸਭ ਤੋਂ ਕਿਫਾਇਤੀ ਪਲਾਨ ਹੈ। ਜਾਣਦੇ ਹਾਂ ਇਸ ਕਿਫਾਇਤੀਤ ਪਲਾਨ ’ਚ ਜੀਓ ਗਾਹਕਾਂ ਨੂੰ ਕੀ ਫਾਇਦੇ ਦਿੱਤੇ ਜਾ ਰਹੇ ਹਨ।

 ਇਹ ਵੀ ਪੜ੍ਹੋ– 80 ਪੋਰਸ਼ ਕਾਰਾਂ ਦਾ ਮਾਲਕ ਹੈ ਇਹ 80 ਸਾਲਾ ਬਾਬਾ, ਰੋਜ਼ ਚਲਾਉਂਦਾ ਹੈ ਵੱਖਰੀ ਕਾਰ

399 ਰੁਪਏਵਾਲਾ ਜੀਓ ਪੋਸਟਪੇਡ ਪਲੱਸ ਪਲਾਨ
ਜੀਓ ਦਾ 399 ਰੁਪਏ ਵਾਲਾ ਇਹ ਪੋਸਟਪੇਡ ਪਲੱਸ ਪਲਾਨ ਦੇ ਬਿੱਲ ਸਾਈਕਲ ਯਾਨੀ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ ’ਚ ਜੀਓ ਗਾਹਕਾਂ ਨੂੰ 75 ਜੀ.ਬੀ. ਡਾਟਾ ਮਿਲਦਾ ਹੈ। ਇਹ ਡਾਟਾ ਖ਼ਤਮ ਹੋਣ ਤੋਂ ਬਾਅਦ 10 ਰੁਪਏ ਪ੍ਰਤੀ ਜੀ.ਬੀ. ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਹਨ। ਖ਼ਾਸ ਗੱਲ ਹੈ ਕਿ ਇਸ ਪਲਾਨ ’ਚ ਗਾਹਕਾਂ ਨੂੰ ਕੰਪਨੀ 200 ਜੀ.ਬੀ. ਤਕ ਡਾਟਾ ਰੋਲਓਵਰ ਦੀ ਸਹੂਲਤ ਦੇ ਰਹੀ ਹੈ। ਯਾਨੀ ਇਕ ਮਹੀਨੇ ਦਾ ਬਚਿਆ ਹੋਇਆ ਡਾਟਾ ਦੂਜੇ ਮਹੀਨੇ ਦੀ ਡਾਟਾ ਲਿਮਟ ’ਚ ਐਡ ਕਰ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ– WhatsApp: ਸਾਲ 2020 ’ਚ ਐਪ ’ਚ ਜੁੜੇ ਇਹ ਬੇਹੱਦ ਕੰਮ ਦੇ ਫੀਚਰਜ਼

ਗੱਲ ਕਰੀਏ ਕਾਲਿੰਗ ਦੀ ਤਾਂ ਜੀਓ ਅਤੇ ਦੂਜੇ ਟੈਲੀਕਾਮ ਨੈੱਟਵਰਕ ’ਤੇ ਅਨਲਿਮਟਿਡ ਮਿੰਟ ਮਿਲਦੇ ਹਨ। ਇਸ ਤੋਂ ਇਲਾਵਾ ਗਾਹਕ ਅਨਲਿਮਟਿਡ ਐੱਸ.ਐੱਮ.ਐੱਸ. ਦਾ ਫਾਇਦਾ ਲੈ ਸਕਦੇ ਹਨ। ਜੀਓ ਐਪਸ ਦੀ ਸੁਵਿਧਾ ਵੀ ਗਾਹਕਾਂ ਨੂੰ ਮੁਫ਼ਤ ਮਿਲਦੀ ਹੈ। ਜੀਓ ਦੇ ਇਸ ਸਭ ਤੋਂ ਸਸਤੇ ਜੀਓ ਪੋਸਟਪੇਡ ਪਲੱਸ ਪਲਾਨ ’ਚ ਗਾਹਕਾਂ ਨੂੰ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ+ਹਾਟਸਟਾਰ VIP ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਆਫਰ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

ਜੀਓ ਪੋਸਟਪੇਡ ਪਲੱਸ ਲਾਂਚ ਹੋਣ ਤੋਂ ਪਹਿਲਾਂ ਜੀਓ ਗਾਹਕਾਂ ਨੂੰ ਆਫਰ ਕੀਤਾ ਜਾਣ ਵਾਲਾ 199 ਰੁਪਏ ਦਾ ਰੈਗੂਲਰ ਪਲਾਨ ਵੀ ਗਾਹਕ ਲੈ ਸਕਦੇ ਹਨ। ਇਸ ਪੈਕ ’ਚ 25 ਜੀ.ਬੀ. ਡਾਟਾ ਮਿਲਦਾ ਹੈ। ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ 20 ਰੁਪਏ ਪ੍ਰਤੀ ਜੀ.ਬੀ. ਦੇ ਹਿਸਾਬ ਨਾਲ ਪੈਸੇ ਦੇਣੇ ਪੈਂਦੇ ਹਨ। ਇਸ ਪਲਾਨ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸਹੂਲਤ ਮਿਲਦੀ ਹੈ। ਜੀਓ ਐਪਸ ਤੋਂ ਇਲਾਵਾ ਕਿਸੇ ਹੋਰ OTT ਪਲੇਟਫਾਰਮ ਦਾ ਮੁਫ਼ਤ ਸਬਸਕ੍ਰਿਪਸ਼ਨ ਇਸ ਪਲਾਨ ’ਚ ਆਫਰ ਨਹੀਂ ਕੀਤਾ ਜਾਂਦਾ। ਹਰ ਨੈੱਟਵਰਕ ’ਤੇ ਵੌਇਸ ਕਾਲਿੰਗ ਪੂਰੀ ਤਰ੍ਹਾਂ ਮੁਫ਼ਤ ਹੈ। 


Rakesh

Content Editor

Related News