ਜਿਓ ਲਿਆਇਆ 3 ਨਵੇਂ ਪਲਾਨ, ਰੋਜ਼ਾਨਾ ਮਿਲੇਗਾ 2 ਜੀ.ਬੀ. ਡਾਟਾ

10/21/2019 5:10:12 PM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਤਿੰਨ ਨਵੇਂ ਪ੍ਰੀਪੇਡ ਪਲਾਨਸ ਲਾਂਚ ਕੀਤੇ ਹਨ। ਕੰਪਨੀ ਇਨ੍ਹਾਂ ਪਲਾਨਸ ਨੂੰ ‘ਆਨ ਇਨ ਵਨ’ ਪਲਾਨ ਕਹਿ ਰਹੀ ਹੈ। ਲਾਂਚ ਕੀਤੇ ਗਏ ਇਹ ਤਿੰਨੇ ਪਲਾਨ ਪਹਿਲਾਂ ਨਾਲੋਂ ਜ਼ਿਆਦਾ ਕਿਫਾਇਤੀ ਹਨ। ਆਨ ਇਨ ਵਨ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਕੰਪਨੀ ਇਨ੍ਹਾਂ ਪਲਾਨਸ ਨੂੰ ਸਬਸਕ੍ਰਾਈਬ ਕਰਾਉਣ ’ਤੇ ਫ੍ਰੀ 1000 ਮਿੰਟ IUC ਕਾਲਿੰਗ ਵੀ ਆਫ ਕਰ ਰਹੀ ਹੈ। IUC ਕਾਲਿੰਗ ਦਾ ਮਤਲਬ ਹੈ ਗਾਹਕ ਹੁਣ ਜਿਓ ਤੋਂ ਦੂਜੇ ਨੈੱਟਵਰਕ ’ਤੇ 1000 ਮਿੰਟ ਤਕ ਫ੍ਰੀ ਗੱਲ ਕਰ ਸਕਣਗੇ। ਜਿਓ ਤੋਂ ਜਿਓ ’ਤੇ ਕਾਲਿੰਗ ਪਹਿਲਾਂ ਤੋਂ ਹੀ ਫ੍ਰੀ ਹੈ। 

PunjabKesari

ਤਿੰਨ ਮਹੀਨੇ ਤਕ ਦੀ ਵੈਲਿਡਿਟੀ
ਆਨ ਇਨ ਵਾਨ ਪਲਾਨਸ ਤਿੰਨ ਤਰ੍ਹਾਂ ਦੇ ਹਨ। 222 ਰੁਪਏ, 333 ਰੁਪਏ ਅਤੇ 444 ਰੁਪਏ ਦੇ ਇਨ੍ਹਾਂ ਪਲਾਨਸ ਦੀ ਵੈਲਿਡਿਟੀ ਵੱਖ-ਵੱਖ ਹੈ। 222 ਰੁਪਏ ਵਾਲਾ ਪਲਾਨ 1 ਮਹੀਨੇ ਦੀ ਵੈਲਿਡਿਟੀ ਦੇ ਨਾਲ ਆਉਂਦਾ ਹੈ। ਉਥੇ ਹੀ 333 ਰੁਪਏ ਵਾਲੇ ਪਲਾਨ ’ਚ 2 ਮਹੀਨੇ ਅਤੇ 444 ਰੁਪਏ ਵਾਲੇ ਪਲਾਨ ’ਚ 3 ਮਹੀਨੇ ਦੀ ਵੈਲਿਡਿਟੀ ਮਿਲੇਗੀ। ਇਨ੍ਹਾਂ ਤਿੰਨਾਂ ਪਲਾਨਸ ’ਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। 

1000 ਮਿੰਟ IUC ਕਾਲਿੰਗ
ਇਸ ਦੇ ਨਾਲ ਤੁਹਾਨੂੰ ਸਾਰੇ ਪਲਾਨਸ ’ਚ 1000 ਮਿੰਟ IUC ਕਾਲਿੰਗ ਵੀ ਮਿਲੇਗੀ। ਮਤਲਬ ਕਿ 1 ਮਹੀਨੇ ਦੀ ਵੈਲਿਡਿਟੀ ਵਾਲੇ 222 ਰੁਪਏ ਦੇ ਪਲਾਨ ’ਚ 1000 ਮਿੰਟ IUC ਕਾਲਿੰਗ ਨੂੰ 1 ਮਹੀਨੇ ’ਚ ਇਸਤੇਮਾਲ ਕਰ ਸਕੋਗੇ ਜਦੋਂਕਿ 333 ਰੁਪਏ ਅਤੇ 444 ਰੁਪਏ ਵਾਲੇ ਪਲਾਨ ’ਚ ਇਹੀ 1000 ਮਿੰਟ IUC ਕਾਲਿੰਗ 2 ਮਹੀਨੇ ਅਤੇ 3 ਮਹੀਨੇ ’ਚ ਗਾਹਕ ਇਸਤੇਮਾਲ ਕਰ ਸਕਣਗੇ। 

ਕੀ ਹੈ ਖਾਸ
ਜਿਓ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਪਲਾਨ 399 ਰੁਪਏ ਦਾ ਹੈ ਜਿਸ ਵਿਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਇਸ ਦੀ ਵੈਲਿਡਿਟੀ 3 ਮਹੀਨੇ ਦੀ ਹੈ। ਜੇਕਰ ਗਾਹਕ 3 ਮਹੀਨੇ ਵਾਲਾ ਪਲਾਨ ਲੈਣਾ ਚਾਹੁੰਦੇ ਹਨ ਤਾਂ ਉਹ 444 ਰੁਪਏ ਦਾ ਪਲਾਨ ਵੀ ਲੈ ਸਕਦੇ ਹਨ। ਇਸ ਪਲਾਨ ’ਚ 1.5 ਜੀ.ਬੀ. ਦੀ ਥਾਂ 2 ਜੀ.ਬੀ. ਡਾਟਾ ਰੋਜ਼ਾਨਾ ਮਿਲਦਾ ਹੈ। ਯਾਨੀ ਗਾਹਕਾਂ ਨੂੰ ਵਾਧੂ 45 ਰੁਪਏ ’ਚ 42 ਜ.ਬੀ. ਡਾਟਾ ਮਿਲੇਗਾ ਜੋ ਲਗਭਗ 1 ਰੁਪਏ ਪ੍ਰਤੀ ਜੀ.ਬੀ. ਦੀ ਦਰ ਨਾਲ ਆਉਂਦਾ ਹੈ। ਇਹ ਟੈਲੀਕਾਮ ਇੰਡਸਟਰੀ ’ਚ ਡਾਟਾ ਦੀਆਂ ਸਭ ਤੋਂ ਘੱਟ ਕੀਮਤਾਂ ਹਨ। ਨਾਲ ਹੀ ਗਾਹਕਾਂ ਨੂੰ 1000 ਮਿੰਟ ਦੀ IUC ਕਾਲਿੰਗ ਵੀ ਫ੍ਰੀ ਮਿਲੇਗੀ। ਜੇਕਰ IUC ਕਾਲਿੰਗ ਨੂੰ ਅਲੱਗ ਤੋਂ ਖਰੀਦਿਆ ਜਾਂਦਾ ਹੈ ਤਾਂ ਇਹ ਗਾਹਕ ਨੂੰ 80 ਰੁਪਏ ’ਚ ਪਵੇਗਾ। 


Related News