ਜੀਓ ਦੇ ਇਸ ਪਲਾਨ ’ਚ ਮਿਲ ਰਿਹੈ 6GB ਵਾਧੂ ਡਾਟਾ, ਜਾਣੋ ਕੀਮਤ ਤੇ ਫਾਇਦੇ

10/03/2020 6:18:21 PM

ਗੈਜੇਟ ਡੈਸਕ– ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਸਮੇਂ-ਸਮੇਂ ’ਤੇ ਨਵੇਂ ਪਲਾਨਸ ਬਾਜ਼ਾਰ ’ਚ ਉਤਾਰ ਰਹੀ ਹੈ। ਇਸ ਸਮੇਂ ਕੰਪਨੀ ਕੋਲ ਬਹੁਤ ਸਾਰੇ ਅਜਿਹੇ ਪਲਾਨਸ ਹਨ ਜਿਨ੍ਹਾਂ ’ਚ ਵਾਧੂ ਡਾਟਾ ਦੀ ਸੁਵਿਧਾ ਗਾਹਕਾਂ ਨੂੰ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਜਿਓ ਦੇ ਇਕ ਖ਼ਾਸ ਪ੍ਰੀਪੇਡ ਪਲਾਨ ਬਾਰੇ ਦੱਸਾਂਗੇ, ਜਿਸ ਵਿਚ ਤੁਹਾਨੂੰ 3 ਜੀ.ਬੀ ਡੇਲੀ ਡਾਟਾ ਦੇ ਨਾਲ 6 ਜੀ.ਬੀ. ਵਾਧੂ ਡਾਟਾ ਵੀ ਮਿਲੇਗਾ। 

ਇਸ ਪਲਾਨ ਦੀ ਕੀਮਤ 401 ਰੁਪਏ ਹੈ ਜਿਸ ਦੀ ਮਿਆਦ 28 ਦਿਨਾਂ ਦੀ ਹੈ। ਕੰਪਨੀ ਨੇ ਇਸ ਨੂੰ ਇਕ ਕ੍ਰਿਕਟ ਪਲਾਨ ਦੇ ਤੌਰ ’ਤੇ ਬਾਜ਼ਾਰ ’ਚ ਪੇਸ਼ ਕੀਤਾ ਹੈ ਤਾਂ ਜੋ ਗਾਹਕ ਪਲਾਨ ’ਚ ਡਾਟਾ ਲਿਮਟ ਖ਼ਤਮ ਹੋਣ ਦੀ ਚਿੰਤਾ ਦੇ ਬਿਨ੍ਹਾਂ ਕ੍ਰਿਕਟ ਮੈਚ ਦਾ ਮਜ਼ਾ ਲੈ ਸਕਣ। ਇਸ ਪਲਾਨ ਦੀ ਖ਼ਾਸੀਅਤ ਹੈ ਕਿ ਰੋਜ਼ਾਨਾ 3 ਜੀ.ਬੀ. ਡਾਟਾ ਤੋਂ ਇਲਾਵਾ ਇਸ ਵਿਚ ਤੁਹਾਨੂੰ 6 ਜੀ.ਬੀ. ਵਾਧੂ ਡਾਟਾ ਵੀ ਮਿਲੇਗਾ, ਯਾਨੀ ਇਸ ਪਲਾਨ ਤਹਿਤ ਗਾਹਕਾਂ ਕੁੱਲ 90 ਜੀ.ਬੀ. ਡਾਟਾ ਦਾ ਲਾਭ ਲੈ ਸਕਣਗੇ। 

ਇਸ ਪਲਾਨ ’ਚ ਮਿਲਣ ਵਾਲੇ ਹੋਰ ਫਾਇਦੇ
ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਪਲਾਨ ’ਚ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਅਤੇ ਦੂਜੇ ਨੰਬਰ ’ਤੇ ਕਾਲ ਕਰਨ ਲਈ 1000 ਮਿੰਟ ਮਿਲਦੇ ਹਨ। ਉਥੇ ਹੀ ਇਸ ਪਲਾਨ ਤਹਿਤ ਗਾਹਕਾਂ ਨੂੰ Disney+ Hotstar VIP ਦੀ ਇਕ ਸਾਲ ਦੀ ਮੁਫ਼ਤ ’ਚ ਸਬਸਕ੍ਰਿਪਸ਼ਨ ਦਿੱਤੀ ਜਾ ਰਹੀ ਹੈ। 


Rakesh

Content Editor

Related News