ਖੁਸ਼ਖਬਰੀ : 31 ਮਾਰਚ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ Jio ਦੀ ਫ੍ਰੀ ਸਰਵਿਸ

Friday, Jan 20, 2017 - 02:44 PM (IST)

ਖੁਸ਼ਖਬਰੀ : 31 ਮਾਰਚ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ Jio ਦੀ ਫ੍ਰੀ ਸਰਵਿਸ
ਜਲੰਧਰ- ਰਿਲਾਇੰਸ ਜੀਓ ਦੇ ਗਾਹਕਾਂ ਲਈ ਖੁਸ਼ਖਬਰੀ ਹੈ ਕਿ ਜੀਓ ਦਾ ਅਨਲਿਮਟਿਡ ਕਾਲਸ ਆਫਰ 31 ਮਾਰਚ ਤੋਂ ਬਾਅਦ ਵੀ ਜਾਰੀ ਰਹੇਗਾ। ਮੀਡੀਆ ਰਿਪੋਰਟ ਮੁਤਾਬਕ ਰਿਲਾਇੰਸ ਜੀਓ ਇਸ ਆਫਰ ਨੂੰ 31 ਮਾਰਚ ਤੋਂ ਬਾਅਦ ਵੀ ਅਗਲੇ ਤਿੰਨ ਮਹੀਨਿਆਂ ਲਈ ਜਾਰੀ ਰੱਖ ਸਕਦੀ ਹੈ। ਹਾਲਾਂਕਿ ਰਿਲਾਇੰਸ ਜੀਓ ਵੱਲੋਂ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਫਿਲਹਾਲ ਰਿਲਾਇੰਸ ਜੀਓ ਦੇ ਗਾਹਕ ਹੈਪੀ ਨਿਊ ਯੀਅਰ ਆਫਰ ਦੇ ਤਹਿਤ ਅਨਲਿਮਟਿਡ ਫ੍ਰੀ ਕਾਲਸ ਅਤੇ ਫ੍ਰੀ ਡਾਟਾ ਦਾ ਲਾਭ ਲੈ ਰਹੇ ਹਨ। ਇਕ ਅੰਗਰੇਜੀ ਅਖਬਾਰ ਮੁਤਾਬਕ ਰਿਲਾਇੰਸ ਜੀਓ ਆਪਣੀ ਮੌਜੂਦਾ ਆਫਰ ਨੂੰ 31 ਮਾਰਚ ਤੋਂ ਬਾਅਦ ਵੀ ਜਾਰੀ ਰੱਖ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਰਿਲਾਇੰਸ ਜੀਓ ਇਸ ਸਮੇਂ ਨਵੇਂ ਟੈਰਿਫ ਪਲਾਨ ''ਤੇ ਕੰਮ ਕਰ ਰਹੀ ਹੈ ਜੋ 30 ਜੂਨ, 2017 ਤੱਕ ਵੈਲਿਡ ਹੋਵੇਗੀ। ਰਿਲਾਇੰਸ ਜੀਓ ਦੇ ਗਾਹਕ ਸਿਰਫ ਅਨਲਿਮਟਿਡ ਫ੍ਰੀ ਵਾਇਸ ਕਾਲਸ ਦਾ ਹੀ ਲਾਭ ਅਗਲੇ ਤਿੰਨ ਮਹੀਨਿਆਂ ਤੱਕ (30 ਜੂਨ ਤੱਕ) ਲੈ ਸਕਣਗੇ ਜਦੋਂਕਿ ਡਾਟਾ ਇਸਤੇਮਾਲ ਲਈ ਉਨ੍ਹਾਂ ਨੂੰ 100 ਰੁਪਏ ਦਾ ਚਾਰਜ ਦੇਣਾ ਹੋਵੇਗਾ। 
ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ ਦੇ ਗਾਹਕਾਂ ਦੀ ਗਿਣਤੀ 7.24 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਪਿਛਲੇ ਮਹੀਨੇ ਇਕ ਰਿਪੋਰਟ ''ਚ ਦਾਅਵਾ ਕੀਤਾ ਗਿਆ ਸੀ ਕਿ ਮਾਰਚ ਦੇ ਅੰਤ ਤੱਕ ਰਿਲਾਇੰਸ ਜੀਓ ਕੋਲ 10 ਕਰੋੜ ਗਾਹਕ ਹੋਣਗੇ। ਮੁਕੇਸ਼ ਅੰਬਾਨੀ ਨੇ ਸਤੰਬਰ 2016 ''ਚ ਆਪਣੀ 4ਜੀ ਸਰਵਿਸ ਸ਼ੁਰੂ ਕੀਤੀ ਸੀ। ਸਤੰਬਰ ''ਚ ਰਿਲਾਇੰਸ ਨੇ ਜੀਓ ਨਾਂ ਦਾ ਫ੍ਰੀ 4ਜੀ.ਬੀ. ਡਾਟਾ ਦੇ ਨਾਲ ਸਿਮ ਪੇਸ਼ ਕੀਤਾ ਸੀ। ਪਹਿਲਾਂ ਫ੍ਰੀ ਕਾਲਿੰਗ ਅਤੇ ਫ੍ਰੀ ਅਨਲਿਮਟਿਡ ਡਾਟਾ ਦਾ ਜੀਓ ਦਾ ਆਫਰ ਦਸੰਬਰ ਦੇ ਅੰਤ ਤੱਕ ਸੀ ਪਰ ਬਾਅਦ ''ਚ ਇਸ ਦੀ ਮਿਆਦ ਵਧਾ ਕੇ 31 ਮਾਰਚ ਤੱਕ ਕਰ ਦਿੱਤੀ ਗਈ। 31 ਦੰਸਬਰ ਨੂੰ ਵੈਲਕਮ ਆਫਰ ਖਤਮ ਹੋਣ ਤੋਂ ਬਾਅਦ ਰਿਲਾਇੰਸ ਜੀਓ ਦੇ ਗਾਹਕ ਹੈਪੀ ਨਿਊ ਯੀਅਰ ਆਫਰ ਦਾ ਫਾਇਦਾ ਲੈ ਰਹੇ ਹਨ।

Related News