Jio ਨੇ ਕੀਤੀ Airtel ਦੀ ਸ਼ਿਕਾਇਤ, ਜਾਣੋ ਕੀ ਹੈ ਕਾਰਨ

Tuesday, Mar 21, 2017 - 03:15 PM (IST)

Jio ਨੇ ਕੀਤੀ Airtel ਦੀ ਸ਼ਿਕਾਇਤ, ਜਾਣੋ ਕੀ ਹੈ ਕਾਰਨ
ਜਲੰਧਰ- ਦੂਰਸੰਚਾਰ ਆਪਰੇਟਰ ਰਿਲਾਇੰਸ ਜਿਓ ਨੇ ਭਾਰਤੀ ਵਿਗਿਆਪਨ ਮਾਨਕ ਪਰੀਸ਼ਦ (ਏ.ਐੱਸ.ਸੀ.ਆਈ.) ਨੂੰ ਸ਼ਿਕਾਇਤ ਕਰਕੇ ਭਾਰਤੀ ਏਅਰਟੈੱਲ ਦੇ ''ਅਧਿਕਾਰਤ ਤੌਰ ''ਤੇ ਸਭ ਤੋਂ ਤੇਜ਼ ਨੈੱਟਵਰਕ'' ਦੇ ਦਾਅਵੇ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ। 
ਜਿਓ ਨੇ ਦੋਸ਼ ਲਗਾਇਆ ਹੈ ਕਿ ਬ੍ਰਾਡਬੈਂਡ ਓਕਲਾ ਦੇ ਨਾਲ ਸਾਂਝੇਦਾਰੀ ''ਚ ਇਹ ਦਾਅਵਾ ਗਲਤ ਇਰਾਦੇ ਨਾਲ ਕੀਤਾ ਗਿਆ ਹੈ। ਜਿਓ ਨੇ ਆਪਣੀ ਸ਼ਿਕਾਇਤ ''ਚ ਕਿਹਾ ਹੈ ਕਿ ਏਅਰਟੈੱਲ ਦਾ ਖੁਦ ਨੂੰ ਸਭ ਤੋਂ ਤੇਜ਼ ਨੈੱਟਵਰਕ ਦੱਸਣ ਦਾ ਦਾਅਵਾ ਗਲਤ, ਗੁੰਮਰਾਹ ਕਰਨ ਵਾਲਾ ਹੈ। ਇਹ ਦਾਅਵਾ ਗਲਤ ਇਰਾਦੇ ਨਾਲ ਓਕਲਾ, ਐੱਲ.ਐੱਲ.ਸੀ. ਦੇ ਨਾਲ ਸਾਂਝੇਦਾਰੀ ''ਚ ਕੀਤਾ ਗਿਆ ਹੈ। 
ਇਸ ਬਾਰੇ ''ਚ ਸੰਪਰਕ ਕਰਨ ''ਤੇ ਏਅਰਟੈੱਲ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨੂੰ ਬ੍ਰਾਡਬੈਂਡ ਪ੍ਰੀਖਣ ''ਚ ਵੈਸ਼ਵਿਕ ਰੂਪ ਨਾਲ ਓਕਲਾ ਨੇ ਸਭ ਤੋਂ ਤੇਜ਼ ਮੋਬਾਇਲ ਨੈੱਟਵਰਕ ਦਾ ਦਰਜਾ ਦਿੱਤਾ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਨੇ ਕਿਹਾ ਕਿ ਸਪੀਡ ਟੈਸਟ ਐਪਲੀਕੇਸ਼ਨ ਦੀ ਮਾਲਕ ਕੰਪਨੀ ਓਕਲਾ ਇਸ ਤਰ੍ਹਾਂ ਦੀ ਰੇਟਿੰਗ ਦੇਣ ਲਈ ਪੈਸਾ ਲੈਂਦੀ ਹੈ। ਕੰਪਨੀ ਨੇ ਉਸੇ ਤਿਮਾਹੀ ਲਈ ਉਸ ਨਾਲ ਵੀ ਸੰਪਰਕ ਕੀਤਾ ਸੀ।

Related News