Jio ਨੇ ਬਣਾਇਆ ਨਵਾਂ ਰਿਕਾਰਡ, ਗਾਹਕਾਂ ਦੀ ਗਿਣਤੀ 10 ਕਰੋੜ ਤੋਂ ਪਾਰ

02/16/2017 1:31:40 PM

ਜਲੰਧਰ- ਕੁਝ ਸਮਾਂ ਪਹਿਲਾਂ ਹੀ ਟੈਲੀਕਾਮ ਖੇਤਰ ''ਚ ਐਂਟਰੀ ਕਰਨ ਵਾਲੀ ਕੰਪਨੀ ਰਿਲਾਇੰਸ ਜੀਓ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਨਵੇਂ ਟੈਲੀਕਾਮ ਵੈਂਚਰ ਰਿਲਾਇੰਸ ਜੀਓ ਨੇ 10 ਕਰੋੜ ਯੂਜ਼ਰ ਬੇਸ ਦਾ ਅੰਕੜਾ ਪਾਰ ਕਰ ਲਿਆ ਹੈ। ਬੁੱਧਵਾਰ ਨੂੰ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈੱਕਟਰ ਮੁਕੇਸ਼ ਅੰਬਾਨੀ ਨੇ ਇਹ ਜਾਣਕਾਰੀ ਦਿੱਤੀ ਹੈ। ਅੰਬਾਨੀ ਨੇ ਕਿਹਾ ਕਿ ਅਸੀਂ ਜੀਓ ਦੀ ਲਾਂਚਿੰਗ ਦੇ ਸਮੇਂ ਘੱਟ ਤੋਂ ਘੱਟ ਸਮੇਂ ''ਚ 10 ਕਰੋੜ ਗਾਹਕ ਆਪਣੇ ਜੋੜਨ ਦਾ ਟੀਚਾ ਤੈਅ ਕੀਤਾ ਸੀ। ਹਾਲਾਂਕਿ ਅਸੀਂ ਇਹ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਜਿਹਾ ਕੁਝ ਹੀ ਮਹੀਨਿਆਂ ''ਚ ਹੋ ਜਾਵੇਗਾ। ਆਧਾਰ ਦੇ ਕਾਰਨ ਅਸੀਂ ਇਕ ਦਿਨ ''ਚ 10 ਲੱਖ ਗਾਹਕ ਜੋੜ ''ਚ ਕਾਮਯਾਬ ਰਹੇ ਅਤੇ ਇੰਡਸਟਰੀ ''ਚ ਅਜਿਹਾ ਪਹਿਲਾਂ ਕਦੇ ਨਹੀਂ ਸੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੀਓ ਦੀ ਸ਼ੁਰੂਆਤ ਅਜਿਹੇ ਸਮੇਂ ''ਚ ਹੋਈ ਜਦੋਂ ਦਨੀਆ ਤੇਜ਼ੀ ਨਾਲ ਡਿਜੀਟਲਾਈਜ਼ਡ ਹੋ ਰਹੀ ਸੀ। ਜੀਓ ਪਲੇਟਫਾਰਮ ਸਾਡੇ ਉਦਯੋਗਾਂ ਨੂੰ ਜ਼ਿਆਦਾ ਪ੍ਰਾਡਕਟਿਵ ਬਣਾਉਣ ਲਈ ਅਤੇ ਸਮੱਸਿਆ ਨੂੰ ਸੁਲਝਾਉਣ ਲਈ ਅਗਲੀ ਜਨਰੇਸ਼ਨ ਆਫਰ ਕਰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੇਰੇ ਹਿਸਾਬ ਨਾਲ ਡਾਟਾ ਇਕ ਨਵਾਂ ਕੁਦਰਤੀ ਸਰੋਤ ਹੈ। ਇਸ ਤਰ੍ਹਾਂ ਕਿਹਾ ਜਾਵੇ ਤਾਂ ਭਾਰਤ ''ਚ 1.3 ਬਿਲੀਅਨ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ। 
ਰਿਲਾਇੰਸ ਜੀਓ ਨੇ ਆਪਣੇ ਸ਼ੁਰੂਆਤੀ ਵੈਲਕਮ ਆਫਰ ਦੇ ਤਹਿਤ ਮੁਫਤ ਵਾਇਸ ਕਾਲ, ਡਾਟਾ ਦੇ ਕੇ ਇੰਡਸਟਰੀ ''ਚ ਤਹਿਲਕਾ ਮਚਾ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਵਿਵਾਦਿਤ ''ਹੈਪੀ ਨਿਊ ਯੀਅਰ'' ਪਲਾਨ ਪੇਸ਼ ਕਰ ਦਿੱਤਾ ਸੀ। ਬਾਜ਼ਾਰ ''ਚ ਜੀਓ ਦੀ ਐਂਟਰੀ ਦੇ ਕਾਰਨ ਹੀ ਏਅਰਟੈੱਲ, ਵੋਡਾਫੋਨ ਅਤੇ ਦੂਜੇ ਆਪਰੇਟਰਾਂ ਨੂੰ ਵੀ ਆਪਣੇ ਪੋਸਟਪੇਡ ਅਤੇ ਪ੍ਰੀਪੇਡ ਯੂਜ਼ਰਾਂ ਲਈ ਨਵੇਂ ਅਨਲਿਮਟਿਡ ਕਾਲਿੰਗ ਪੈਕ ਲਾਂਚ ਕਰਨੇ ਪਏ। ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਨੂੰ ਆਪਣੇ ਮੌਜੂਦਾ ਰਿਚਾਰਜ ਪੈਕ ''ਚ ਵੀ ਜ਼ਿਆਦਾ ਡਾਟਾ ਦੇਣਾ ਪਿਆ।

Related News