ਜਿਓ, ਏਅਰਟੈੱਲ ਤੇ ਵੋਡਾ ਨੂੰ ਲੱਗਿਆ ਸਪੀਡ ''ਚ ''ਝਟਕਾ''

05/26/2020 9:59:47 PM

ਗੈਜੇਟ ਡੈਸਕ— ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੀ ਡਾਊਨਲੋਡ ਸਪੀਡ 'ਚ ਪਿਛਲੇ ਮਹੀਨਿਆਂ ਦੇ ਮੁਕਾਬਲੇ ਅਪ੍ਰੈਲ 'ਚ ਗਿਰਾਵਟ ਆਈ ਹੈ। ਇਸ ਗੱਲ ਦਾ ਖੁਲਾਸਾ ਟੈਲੀਕਾਮ ਰੈਗੂਲੇਟਰ ਟਰਾਈ ਦੇ ਅੰਕੜਿਆਂ ਤੋਂ ਹੋਇਆ ਹੈ। ਟਰਾਈ ਵੱਲੋਂ ਜਾਰੀ ਕੀਤੇ ਗਏ ਇਕ ਡਾਟਾ ਮੁਤਾਬਕ ਅਪ੍ਰੈਲ 'ਚ ਜਿਓ 13.3 ਐੱਮ.ਬੀ.ਪੀ.ਐੱਸ. ਦੀ ਏਵਰੇਜ਼ ਡਾਊਨਲੋਡ ਸਪੀਡ ਨਾਲ ਸਭ ਤੋਂ ਉੱਤੇ ਰਹੀ। ਉੱਥੇ, ਇਸ ਤੋਂ ਬਾਅਦ 5.6 ਐੱਮ.ਬੀ.ਪੀ.ਐੱਸ. ਦੀ ਏਵਰੇਜ਼ ਡਾਊਨਲੋਡ ਸਪੀਡ ਨਾਲ ਵੋਡਾਫੋਨ ਦੂਜੇ ਨੰਬਰ 'ਤੇ ਰਹੀ। ਏਅਰਟੈੱਲ ਦੀ ਏਵਰੇਜ਼ ਡਾਊਨਲੋਡ ਸਪੀਡ 5.5 ਐੱਮ.ਬੀ.ਪੀ.ਐੱਸ. ਰਹੀ। ਆਈਡੀਆ 5.4 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਆਖਿਰੀ ਸਥਾਨ 'ਤੇ ਰਹੀ।

ਅਪ੍ਰੈਲ 'ਚ ਤੇਜ਼ੀ ਨਾਲ ਘਟੀ ਡਾਊਨਲੋਡ ਸਪੀਡ
ਟਰਾਈ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਮਾਰਚ 'ਚ ਰਿਲਾਇੰਸ ਜਿਓ ਦੀ ਏਵਰੇਜ਼ ਡਾਊਨਲੋਡ ਸਪੀਡ 19.5 ਐੱਮ.ਬੀ.ਪੀ.ਐੱਸ. ਸੀ। ਜਦਕਿ ਵੋਡਾਫੋਨ ਦੀ ਏਵਰੇਜ਼ ਡਾਊਨਲੋਡ ਸਪੀਡ 6.7 ਐੱਮ.ਬੀ.ਪੀ.ਐੱਸ. ਰਜਿਸਟਰ ਕੀਤੀ ਗਈ ਸੀ। 6.2 ਐੱਮ.ਬੀ.ਪੀ.ਐੱਸ. ਦੀ ਏਵਰੇਜ਼ ਡਾਊਨਲੋਡ ਸਪੀਡ ਨਾਲ ਏਅਰਟੈੱਲ ਲਿਸਟ 'ਚ ਤੀਸਰੇ ਨੰਬਰ 'ਤੇ ਸੀ। ਜਦਕਿ, ਆਈਡੀਆ ਦੀ ਏਵਰੇਜ਼ ਡਾਊਨਲੋਡ ਸਪੀਡ 5.1 ਐੱਮ.ਬੀ.ਪੀ.ਐੱਸ. ਸੀ। ਟਰਾਈ ਦਾ ਕਹਿਣਾ ਹੈ ਕਿ ਉਸ ਦੇ ਡਾਟਾ ਨੂੰ ਆਪਣੇ MySpeed ਐਪ ਦਾ ਇਸਤੇਮਾਲ ਕਰਦੇ ਹੋਏ ਜਨਰੇਟ ਕੀਤਾ ਗਿਆ ਹੈ। ਟਰਾਈ ਦੇ ਇਸ ਐਪ ਨੂੰ ਡਾਟਾ ਸਪੀਡ ਐਕਸੀਪੀਰਅੰਸ, ਸਿੰਗਨਲ ਐਕਸੀਪੀਰਅੰਸ ਅਤੇ ਦੂਜੇ ਨੈੱਟਵਰਕ ਇੰਫਾਰਮੇਸ਼ਨ ਜਾਂਚਣ ਲਈ ਤਿਆਰ ਕੀਤਾ ਗਿਆ ਹੈ।

ਫਰਵਰੀ 'ਚ ਸੀ ਸ਼ਾਨਦਾਰ ਪਰਫਾਰਮੈਂਸ
ਪਿਛਲੇ 6 ਮਹੀਨਿਆਂ ਲਈ ਟੈਲੀਕਾਮ ਆਪਰੇਟਰਸ ਦੇ ਨੈੱਟਵਰਕ ਪਰਫਾਰਮੈਂਸ ਨੂੰ ਕੈਪਚਰ ਕਰਨ ਵਾਲਾ ਟਰਾਈ ਦਾ ਡਾਟਾ ਦੱਸਦਾ ਹੈ ਕਿ ਕੰਪਨੀਆਂ ਨੇ ਇਸ ਸਾਲ ਜਨਵਰੀ 'ਚ ਸਭ ਤੋਂ ਬਿਹਤਰ ਪਰਫਾਰਮੈਂਸ ਹਾਸਲ ਕੀਤਾ ਸੀ। ਫਰਵਰੀ 'ਚ ਰਿਲਾਇੰਸ ਜਿਓ ਦੀ ਏਵਰੇਜ਼ ਡਾਊਨਲੋਡ ਸਪੀਡ 21.5 ਐੱਮ.ਬੀ.ਪੀ.ਐੱਸ. ਰਹੀ ਸੀ। ਉੱਥੇ ਏਅਰਟੈੱਲ ਅਤੇ ਵੋਡਾਫੋਨ ਦੀ ਏਵਰੇਜ਼ ਡਾਊਨਲੋਡ ਸਪੀਡ 8ਐੱਮ.ਬੀ.ਪੀ.ਐੱਸ. ਸੀ।

ਉੱਥੇ, ਆਈਡੀਆ ਦੀ ਏਵਰੇਜ਼ ਡਾਊਨਲੋਡ ਸਪੀਡ ਫਰਵਰੀ 'ਚ 6.3 ਐੱਮ.ਬੀ.ਪੀ.ਐੱਸ. ਰਹੀ। ਟਰਾਈ ਦੇ ਡਾਟਾ ਮੁਤਾਬਕ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ ਇਸ ਸਾਲ ਟੈਲੀਕਾਮ ਆਪਰੇਟਰਸ ਦੀ ਅਪਲੋਡ ਸਪੀਡ 'ਚ ਮਾਮੂਲੀ ਗਿਰਾਵਟ ਆਈ ਹੈ। ਅਪ੍ਰੈਲ 'ਚ ਵੋਡਾਫੋਨ ਦੀ ਏਵਰੇਜ਼ ਅਪਲੋਡ ਸਪੀਡ 5.4 ਐੱਮ.ਬੀ.ਪੀ.ਐੱਸ. ਰਹੀ। ਉੱਥੇ, ਆਈਡੀਆ ਦੀ ਏਵਰੇਜ਼ ਸਪੀਡ 5.1 ਐੱਮ.ਬੀ.ਪੀ.ਐੱਸ. ਰਹੀ। ਮਾਰਚ 'ਚ ਵੋਡਾਫੋਨ ਅਤੇ ਆਈਡੀਆ ਦੀ ਏਵਰਜ਼ੇ ਅਪਲੋਡ ਸਪੀਡ ਸਿਰਫ 5.8 ਐੱਮ.ਬੀ.ਪੀ.ਐੱਸ. ਅਤੇ 5.1 ਐੱਮ.ਬੀ.ਪੀ.ਐੱਸ. ਰਹੀ।


Karan Kumar

Content Editor

Related News