ਭਾਰਤ ’ਚ ਅਚਾਨਕ ਵਧੀ ਪੁਰਾਣੇ ਸਮਾਰਟਫੋਨਸ ਦੀ ਮੰਗ, ਜਾਣੋ ਕਾਰਨ

Wednesday, Jul 01, 2020 - 11:14 AM (IST)

ਭਾਰਤ ’ਚ ਅਚਾਨਕ ਵਧੀ ਪੁਰਾਣੇ ਸਮਾਰਟਫੋਨਸ ਦੀ ਮੰਗ, ਜਾਣੋ ਕਾਰਨ

ਗੈਜੇਟ ਡੈਸਕ– ਇਨ੍ਹੀ ਦਿਨੀਂ ਲੋਕ ਨਵੇਂ ਸਮਾਰਟਫੋਨ ਖਰੀਦਣ ਦੀ ਥਾਂ ਰੀਫਰਬਿਸ਼ਡ (ਠੀਕ ਕੀਤੇ ਹੋਏ ਪੁਰਾਣੇ ਫੋਨ) ਫੋਨ ਖਰੀਦਣਾ ਪਸੰਦ ਕਰ ਰਹੇ ਹਨ। ਕੈਸ਼ੀਫਾਈ ਦੇ ਚੀਫ਼ ਆਪਰੇਟਿੰਗ ਅਧਿਕਾਰੀ ਨੁਕਲ ਕੁਮਾਰ ਨੇ ਦੱਸਿਆ ਕਿ ਪਿਛਲੇ ਦੋ ਤੋਂ ਤਿੰਨ ਦਿਨਾਂ ’ਚ ਰੀਫਰਬਿਸ਼ਡ ਸਮਾਰਟਫੋਨਸ ਦੀ ਮੰਗ ’ਤ ਤੇਜ਼ੀ ਨਾਲ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਪਰ ਇਸ ਨੂੰ ਪੂਰਾ ਕਰਨਾ ਸਾਡੇ ਲਈ ਕਾਫ਼ੀ ਚੁਣੌਤੀਪੂਰਨ ਹੈ। ਹੁਣ ਗਾਹਕ ਆਪਣੇ ਸਮਾਰਟਫੋਨ ਨੂੰ ਅਪਗ੍ਰੇਡ ਕਰਨ ’ਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਲੈ ਰਹੇ ਹਨ। 

ਅਨਲਾਕ 1.0 ’ਚ ਵਧੀ ਮੰਗ
ਯਾਂਤਰਾ, ਕੈਸ਼ੀਫਾਈ, ਓ.ਐੱਲ.ਐਕਸ. ਅਤੇ ਐਕਸਟ੍ਰਾਕਵਰ ਅਨਲਾਕ 1.0 ’ਚ ਇਨ੍ਹਾਂ ਡਿਵਾਈਸਿਜ਼ ਦੀ ਮੰਗ ’ਚ ਵਾਧਾ ਵੇਖਣ ਨੂੰ ਮਿਲਿਆ ਹੈ। ਇਨ੍ਹੀ ਦਿਨੀਂ ਫੈਕਟਰੀਆਂ ’ਚ ਮੈਨ-ਪਾਵਰ ਦੀ ਕਮੀ ਕਾਰਨ ਨਵੇਂ ਫੋਨਸ ਦੀ ਪ੍ਰੋਡਕਸ਼ਨ ’ਚ ਕਮੀ ਆਈ ਹੈ, ਉਥੇ ਹੀ ਸਪਲਾਈ ਵੀ ਘੱਟ ਹੋ ਰਹੀ ਹੈ। ਯਾਂਤਰਾ ਦੇ ਸੀ.ਈ.ਓ. ਜਯੰਤ ਝਾਅ ਨੇ ਦੱਸਿਆ ਕਿ ਅਸੀਂ ਕੋਵਿਡ-19 ਦੇ ਚਲਦੇ 5 ਤੋਂ 15 ਹਜ਼ਾਰ ਰੁਪਏ ਦੇ ਸੈਗਮੈਂਟ ’ਚ ਦੁਗਣੇ ਡਿਵਾਈਸਿਜ਼ ਦੀ ਵਿਕਰੀ ਕੀਤੀ ਹੈ। 


author

Rakesh

Content Editor

Related News