Redmi Y3 ਨੂੰ ਮਿਲਣੀ ਸ਼ੁਰੂ ਹੋਈ MIUI 11 ਗਲੋਬਲ ਸਟੇਬਲ ਅਪਡੇਟ

10/31/2019 12:56:56 AM

ਗੈਜੇਟ ਡੈਸਕ—Redmi Y3 (ਰੈੱਡਮੀ ਵਾਈ3) ਸ਼ਾਓਮੀ ਦੇ ਉਨ੍ਹਾਂ ਸ਼ੁਰੂਆਤੀ ਫੋਨਸ 'ਚੋਂ ਇਕ ਹੈ ਜਿਸ ਨੂੰ MIUI 11 ਅਪਡੇਟ ਮਿਲ ਗਈ ਹੈ। ਯਾਦ ਰਹੇ ਕਿ ਸ਼ਾਓਮੀ ਨੇ 22 ਅਕਤੂਬਰ ਤੋਂ 31 ਅਕਤੂਬਰ ਵਿਚਾਲੇ MIUI Global Stable ROM ਅਪਡੇਟ ਪਾਉਣ ਵਾਲੇ ਜਿਨ੍ਹਾਂ ਸ਼ਾਓਮੀ ਸਮਾਰਟਫੋਨਸ ਦੇ ਨਾਂ ਐਲਾਨ ਕੀਤਾ ਸੀ ਉਸ 'ਚ ਇਕ ਸ਼ਾਓਮੀ ਰੈੱਡਮੀ ਵਾਈ3 ਵੀ ਹੈ। ਕੁਝ ਯੂਜ਼ਰਸ ਨੇ ਕੰਪਨੀ ਦੀ ਫੋਰਮ ਤੇ ਸਕਰੀਨਸ਼ਾਟ ਸਾਂਝਾ ਕਰਕੇ ਰੈੱਡਮੀ ਵਾਈ3 ਨੂੰ ਇਹ ਅਪਡੇਟ ਮਿਲਣ ਦੀ ਜਾਣਕਾਰੀ ਦਿੱਤੀ। ਅਪਡੇਟ ਨੂੰ ਪਹਿਲੇ ਹੀ ਰੈੱਡਮੀ ਕੇ20, ਰੈੱਡਮੀ ਕੇ20 ਪ੍ਰੋ, ਰੈੱਡਮੀ ਨੋਟ 7, ਨੋਟ 7ਐੱਸ ਅਤੇ ਨੋਟ 7 ਪ੍ਰੋ ਯੂਜ਼ਰਸ ਲਈ ਰੋਲਆਊਟ ਕਰ ਦਿੱਤਾ ਗਿਆ ਹੈ। ਹੁਣ ਰੈੱਡਮੀ ਵਾਈ3 ਇਸ ਲੀਗ ਦਾ ਹਿੱਸਾ ਬਣ ਗਿਆ ਹੈ। ਰੈੱਡਮੀ ਵਾਈ3 ਯੂਜ਼ਰਸ ਨੇ ਆਪਣੇ-ਆਪਣੇ ਫੋਨ ਨੂੰ ਮਿਲ ਰਹੇ ਐਂਡ੍ਰਾਇਡ 10 'ਤੇ ਆਧਾਰਿਤ ਮੀ.ਯੂ.ਆਈ. 10 ਅਪਡੇਟ ਦੇ ਸਕਰੀਨਸ਼ਾਟ ਫੋਰਮ 'ਤੇ ਸਾਂਝੇ ਕੀਤੇ ਹਨ। ਅਪਡੇਟ ਦਾ ਵਰਜ਼ਨ ਨੰਬਰ  MIUI 11.0.3.0.PFFINXM ਹੈ ਅਤੇ ਇਹ 648 ਐੱਮ.ਬੀ. ਦੀ ਹੈ। ਅਪਡੇਟ ਆਪਣੇ ਨਾਲ ਅਗਸਤ ਮਹੀਨੇ ਦਾ ਸਕਿਓਰਟੀ ਪੈਚ ਲੈ ਕੇ ਆਉਂਦਾ ਹੈ। ਵੈਸੇ ਸ਼ਾਓਮੀ ਨੇ ਰੈੱਡਮੀ ਵਾਈ3 ਨੂੰ ਅਪਡੇਟ ਦੇਣ ਦੇ ਸਬੰਧ 'ਚ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਹੈ। ਨਾ ਹੀ ਕੋਈ ਡਾਊਨਲੋਡ ਲਿੰਕ ਨੂੰ ਲਾਈਵ ਕੀਤਾ ਗਿਆ ਹੈ। ਫੋਨ ਨੂੰ ਅਪਡੇਟ ਕਰਨ ਲਈ ਤੁਹਾਨੂੰ () 'ਚ ਜਾਣਾ ਹੋਵੇਗਾ। ਜੇਕਰ ਅਪਡੇਟ ਆ ਗਈ ਹੈ ਤਾਂ ਵਾਈ-ਫਾਈ ਕੁਨੈਕਸ਼ਨ ਦਾ ਇਸਤੇਮਾਲ ਕਰੇ ਅਤੇ ਫੋਨ ਨੂੰ ਚਾਰਜ 'ਤੇ ਰੱਖਣਾ ਨੂੰ ਭੁੱਲੋ।


Karan Kumar

Content Editor

Related News