ਇੰਨੀ ਹੋ ਸਕਦੀ ਹੈ ਰੈੱਡਮੀ ਸਮਾਰਟ ਬੈਂਡ ਪ੍ਰੋ ਦੀ ਕੀਮਤ, ਲਾਂਚ ਤੋਂ ਪਹਿਲਾਂ ਅਹਿਮ ਜਾਣਕਾਰੀ ਲੀਕ

Tuesday, Feb 08, 2022 - 12:16 PM (IST)

ਇੰਨੀ ਹੋ ਸਕਦੀ ਹੈ ਰੈੱਡਮੀ ਸਮਾਰਟ ਬੈਂਡ ਪ੍ਰੋ ਦੀ ਕੀਮਤ, ਲਾਂਚ ਤੋਂ ਪਹਿਲਾਂ ਅਹਿਮ ਜਾਣਕਾਰੀ ਲੀਕ

ਗੈਜੇਟ ਡੈਸਕ– ਸ਼ਾਓਮੀ ਜਲਦ ਹੀ ਆਪਣੇ ਰੈੱਡਮੀ ਸਮਾਰਟ ਬੈਂਡ ਪ੍ਰੋ ਨੂੰ ਲਾਂਚ ਕਰਨ ਵਾਲੀ ਹੈ। ਇਸਨੂੰ 9 ਫਰਵਰੀ ਨੂੰ ਲਿਆਇਆ ਜਾ ਸਕਦਾ ਹੈ। ਲਾਂਚ ਹੋਣ ਤੋਂ ਪਹਿਲਾਂ ਹੀ ਇਸਦੀ ਕੀਮਤ ਆਨਲਾਈਨ ਲੀਕ ਹੋ ਗਈ ਹੈ। ਇਸ ਸਮਾਰਟ ਬੈਂਡ ’ਚ ਕਈ ਅਨੋਖੇ ਫੀਚਰ ਦਿੱਤੇ ਗਏ ਹਨ। ਇਹ ਇਕ ਫਿੱਟਨੈੱਸ ਬੈਂਡ ਹੈ ਪਰ ਇਸਦਾ ਡਿਜ਼ਾਇਨ ਸਮਾਰਟਵਾਚ ਵਰਗਾ ਹੈ। ਇਕ ਰਿਪੋਰਟ ਦੀ ਮੰਨੀਏ ਤਾਂ ਰੈੱਡਮੀ ਸਮਾਰਟ ਬੈਂਡ ਪ੍ਰੋ ਦੀ ਕੀਮਤ 5,999 ਰੁਪਏ ਹੋਵੇਗੀ ਪਰ ਇਸਨੂੰ ਇੰਟ੍ਰੋਡਕਟਰੀ ਪ੍ਰਾਈਜ਼ 2,999 ਰੁਪਏ ’ਚ ਉਪਲੱਬਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ

- ਫੀਚਰਜ਼ ਦੀ ਗੱਲ ਕਰੀਏ ਤਾਂ ਰੈੱਡਮੀ ਸਮਾਰਟ ਬੈਂਡ ਪ੍ਰੋ ’ਚ 1.47 ਇੰਚ ਦੀ ਅਮੋਲੇਡ ਟੱਚ ਸਕਰੀਨ ਡਿਸਪਲੇਅ ਮਿਲੇਗੀ। 
- ਇਸ ਵਿਚ 200mAh ਦੀ ਬੈਟਰੀ ਦਿੱਤੀ ਗਈ ਹੋਵੇਗੀ ਜੋ ਕਿ 14 ਦਿਨਾਂ ਦਾ ਬੈਟਰੀ ਬੈਕਅਪ ਦੇਣ ’ਚ ਮਦਦ ਕਰੇਗੀ।
- ਇਸ ਵਿਚ ਅਲੱਗ ਤੋਂ ਪਾਵਰ ਸੇਵਿੰਗ ਮੋਡ ਮਿਲੇਗਾ ਜਿਸਦੀ ਮਦਦ ਨਾਲ ਤੁਸੀਂ 20 ਦਿਨਾਂ ਤਕ ਵੀ ਇਸਦਾ ਇਸਤੇਮਾਲ ਕਰ ਸਕੋਗੇ।
- ਇਸ ਵਿਚ ਹਾਰਟ ਰੇਟ ਮਾਨੀਟਰਿੰਗ, SpO2 ਟ੍ਰੈਕਿੰਗ, ਸਲੀਪ ਮਾਨੀਟਰਿੰਗ, ਜਨਾਨੀਆਂ ਲਈ ਮਹਾਵਾਰੀ ਚੱਕਰ ਟ੍ਰੈਕਿੰਗ ਵਰਗੇ ਫੀਚਰਜ਼ ਮਿਲਣਗੇ।

ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ


author

Rakesh

Content Editor

Related News