ਰੈੱਡਮੀ ਯੂਜ਼ਰਸ ਨੂੰ ਝਟਕਾ, ਫਿਰ ਮਹਿੰਗੇ ਹੋਏ ਦੋ ਪ੍ਰਸਿੱਧ ਸਮਾਰਟਫੋਨ

6/18/2020 7:09:04 PM

ਗੈਜੇਟ ਡੈਸਕ—ਰੈੱਡਮੀ ਦੇ ਸਮਾਰਟਫੋਨਸ ਖਰੀਦਣ ਲਈ ਹੁਣ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੰਪਨੀ ਨੇ ਆਪਣੇ ਦੋ ਮਸ਼ਹੂਰ ਸਮਾਰਟਫੋਨਸ Redmi Note 9 Pro Max ਅਤੇ Redmi 8A Dual ਦੀਆਂ ਕੀਮਤਾਂ ਨੂੰ ਇਕ ਵਾਰ ਫਿਰ ਤੋਂ ਵਧਾ ਦਿੱਤਾ ਹੈ। ਰੈੱਡਮੀ ਨੋਟ 9 ਪ੍ਰੋ ਮੈਕਸ ਨੂੰ ਕੰਪਨੀ ਨੇ 500 ਰੁਪਏ ਅਤੇ ਰੈੱਡਮੀ 8ਏ ਡਿਊਲ ਨੂੰ 300 ਰੁਪਏ ਮਹਿੰਗਾ ਕੀਤਾ ਹੈ। ਕੰਪਨੀ ਨੇ ਰੈੱਡਮੀ ਨੋਟ 9 ਪ੍ਰੋ ਮੈਕਸ ਦੀ ਕੀਮਤ ਦੂਜੀ ਵਾਰ ਅਤੇ ਰੈੱਡਮੀ 8ਏ ਡਿਊਲ ਦੀ ਕੀਮਤ ਨੂੰ ਤੀਸਰੀ ਵਾਰ ਵਧਾਇਆ ਹੈ। ਇਸ ਪ੍ਰਾਈਸ ਹਾਈਕ ਤੋਂ ਬਾਅਦ ਰੈੱਡਮੀ ਨੋਟ 9 ਪ੍ਰੋ ਦੀ ਕੀਮਤ ਲਾਂਚ ਪ੍ਰਾਈਸ ਤੋਂ 2 ਹਜ਼ਾਰ ਰੁਪਏ ਮਹਿੰਗੀ ਹੋ ਗਈ ਹੈ। ਉੱਥੇ, ਰੈੱਡਮੀ 8ਏ ਡਿਊਲ ਦੀ ਓਰੀਜਨਲ ਕੀਮਤ 'ਚ 1300 ਰੁਪਏ ਦਾ ਵਾਧਾ ਹੋਇਆ ਹੈ।

PunjabKesari

ਰੈੱਡਮੀ ਨੋਟ 9 ਪ੍ਰੋ ਮੈਕਸ ਅਤੇ ਰੈੱਡਮੀ 8ਏ ਦੀ ਕੀਮਤ
ਕੀਮਤ 'ਚ ਵਾਧੇ ਤੋਂ ਬਾਅਦ ਰੈੱਡਮੀ ਨੋਟ 9 ਪ੍ਰੋ ਮੈਕਸ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 16,999 ਰੁਪਏ ਹੋ ਗਈ ਹੈ। ਉੱਥੇ, ਇਸ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ ਲਈ ਤੁਹਾਨੂੰ ਹੁਣ 18,499 ਰੁਪਏ ਦੇਣੇ ਹੋਣਗੇ। ਦੋਵਾਂ ਵੇਰੀਐਂਟ ਦੀ ਕੀਮਤ 'ਚ 500 ਰੁਪਏ ਦਾ ਵਾਧਾ ਹੋਇਆ ਹੈ। ਫੋਨ ਦੇ ਟਾਪ-ਐਂਡ ਵੇਰੀਐਂਟ ਭਾਵ ਕਿ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਇਹ ਵੀ 19,999 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

PunjabKesari

ਰੈੱਡਮੀ 8ਏ ਡਿਊਲ ਦੀ ਗੱਲ ਕਰੀਏ ਤਾਂ ਇਸ ਦੇ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 300 ਰੁਪਏ ਵਧ ਕੇ 8,299 ਰੁਪਏ ਹੋ ਗਈ ਹੈ। ਫੋਨ ਦੇ 2ਜੀ.ਬੀ. ਰੈਮ+32ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

PunjabKesari

ਰੈੱਡਮੀ ਨੋਟ 9 ਪ੍ਰੋ ਮੈਕਸ ਦੇ ਸਪੈਸੀਫਿਕੇਸ਼ਨਸ
8ਜੀ.ਬੀ. ਤੱਕ ਦੇ ਰੈਮ ਅਤੇ ਸਨੈਪਡਰੈਗਨ 720ਜੀ ਪ੍ਰੋਸੈਸਰ ਨਾਲ ਆਉਣ ਵਾਲੇ ਇਸ ਫੋਨ 'ਚ 6.67 ਇੰਚ ਦੀ ਫੁਲ ਐੱਚ.ਡੀ.+ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ 'ਚ ਕਵਾਡ ਰੀਅਰ ਕੈਮਰਾ ਸੈਟਅਪ ਮਿਲ ਜਾਂਦਾ ਹੈ। ਇਸ 'ਚ 64 ਮੈਗਾਪਿਕਸਲ ਦੇ ਪ੍ਰਾਈਮਰੀ ਲੈਂਸ ਨਾਲ 8 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ ਲੈਂਸ, 5 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਫੋਨ 5,020 ਐੱਮ.ਏ.ਐੱਚ. ਦੀ ਬੈਟਰੀ ਨਾਲ ਲੈਸ ਹੈ ਅਤੇ ਇਹ 33ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

PunjabKesari

ਰੈੱਮਡੀ 8ਏ ਡਿਊਲ ਦੇ ਸਪੈਸੀਫਿਕੇਸ਼ਨਸ
ਫੋਨ 'ਚ 720x1520 ਪਿਕਸਲ ਰੈਜੋਲਿਉਸ਼ਨ ਨਾਲ 6.22 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। 3ਜੀ.ਬੀ. ਤੱਕ ਦੀ ਰੈਮ ਨਾਲ ਆਉਣ ਵਾਲੇ ਇਸ ਫੋਨ 'ਚ ਤੁਹਾਨੂੰ ਸਨੈਪਡਰੈਗਨ 439 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ਦੇ ਬੈਕ 'ਚ 13 ਮੈਗਾਪਿਕਸਲ+2 ਮੈਗਾਪਿਕਸਲ ਦਾ ਡਿਊਲ ਕੈਮਰਾ ਸੈਟਅਪ ਮਿਲਦਾ ਹੈ। ਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 18ਵਾਟ ਦਾ ਫਾਸਟ ਚਾਰਜਿੰਗ ਨਾਲ ਆਉਂਦੀ ਹੈ।


Karan Kumar

Content Editor Karan Kumar