Redmi ਨੇ ਲਾਂਚ ਕੀਤਾ ਸਸਤਾ ਪ੍ਰੋਜੈਕਟਰ, ਘਰ ''ਚ ਹੀ ਮਿਲੇਗਾ ਥਿਏਟਰ ਵਰਗਾ ਨਜ਼ਾਰਾ
Friday, Oct 24, 2025 - 05:32 PM (IST)
ਗੈਜੇਟ ਡੈਸਕ- ਸ਼ਾਓਮੀ ਨੇ ਆਪਣਾ ਨਵਾਂ ਪ੍ਰੋਜੈਕਟਰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Redmi Projector 4 Pro ਨੂੰ ਚੀਨ 'ਚ ਲਾਂਚ ਕੀਤਾ ਹੈ। ਇਹ ਡਿਵਾਈਸ Redmi Watch 6 ਅਤੇ ਹੋਰ IoT ਡਿਵਾਈਸਾਂ ਦੇ ਨਾਲ ਲਾਂਚ ਕੀਤੀ ਗਿਆ ਹੈ। ਇਹ ਪ੍ਰੋਜੈਕਟਰ ਮਿਨੀਮਲਿਸਟਕ ਗ੍ਰੇਅ ਡਿਜ਼ਾਈਨ ਅਤੇ ਫੈਬ੍ਰਿਕ ਵ੍ਰੈਪਡ ਫਰੰਟ ਦੇ ਨਾਲ ਆਉਂਦਾ ਹੈ।
ਇਹ ਪ੍ਰੋਜੈਕਟਰ ਦੇਖਣ 'ਚ ਕਾਫੀ ਪ੍ਰੀਮੀਅਮ ਲਗਦਾ ਹੈ। Redmi Projector 4 Pro 'ਚ 600 ਲਿਊਮੇਨ ਦੀ ਬ੍ਰਾਈਟਨੈੱਸ ਮਿਲਦੀ ਹੈ। ਇਸ ਦੀ ਮਦਦ ਨਾਲ ਤੁਸੀਂ ਕੰਧ ਨੂੰ 120 ਇੰਚ ਦੇ ਟੀਵੀ 'ਚ ਬਦਲ ਸਕਦੇ ਹੋ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਖੂਬੀਆਂ।
ਪ੍ਰੋਜੈਕਟਰ ਦੀਆਂ ਖੂਬੀਆਂ
Redmi Projector 4 Pro ਪ੍ਰੀਮੀਅਮ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਵਿਚ ਮਿਨੀਮਲਿਸਟਕ ਫੈਬ੍ਰਿਕ ਫਰੰਟ ਦਿੱਤਾ ਗਿਆ ਹੈ। ਇਹ ਪ੍ਰੋਜੈਕਟਰ ਟੈਕਸਚਰ ਫਿਨਿਸ਼ ਦੇ ਨਾਲ ਆਉਂਦਾ ਹੈ। ਇਸ ਵਿਚ ਫੁਲ ਐੱਚ.ਡੀ. ਕੁਆਲਿਟੀ 'ਤੇ ਤੁਸੀਂ ਕੰਟੈਂਟ ਦੇਖ ਸਕੋਗੇ। ਇਹ ਪ੍ਰੋਜੈਕਟਰ 600 ਲਿਊਮੇਨ ਦੀ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ। ਇਸਦੀ ਮਦਦ ਨਾਲ ਤੁਸੀਂ 45 ਇੰਚ ਤੋਂ 120 ਇੰਚ ਤਕ ਦੀ ਸਕਰੀਨ ਪ੍ਰੋਜੈਕਟ ਕਰ ਸਕਦੇ ਹੋ।
ਇਸ ਵਿਚ MediaTek MT9660 ਪ੍ਰੋਸੈਸਰ ਦਿੱਤਾ ਗਿਆ ਹੈ। ਡਿਵਾਈਸ 2GB RAM ਅਤੇ 32GB ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਵਿਚ ToF ਆਟੋ ਫੋਕਸ ਅਤੇ ਮੈਨੁਅਲ ਫੋਕਸ ਮਿਲਦਾ ਹੈ। ਪ੍ਰੋਜੈਕਟਰ 'ਚ ਹੀ ਤੁਹਾਨੂੰ 8W ਦੇ ਡਿਊਲ ਸਪੀਕਰ ਮਿਲ ਜਾਣਗੇ। ਕੁਨੈਕਟੀਵਿਟੀ ਲਈ ਤੁਹਾਨੂੰ ਕਈ ਆਪਸ਼ਨ ਮਿਲ ਜਾਣਗੇ।
ਇਸ ਵਿਚ USB 2.0, HDMI (ARC), 3.5mm ਜੈੱਕ ਅਤੇ DC IN ਮਿਲੇਗਾ। ਵਾਇਰਲੈੱਸ ਕੁਨੈਕਟੀਵਿਟੀ ਲਈ ਕੰਪਨੀ ਨੇ ਬਲੂਟੁੱਥ 5.1 ਦਿੱਤਾ ਹੈ। ਇਸ ਵਿਚ ਵੌਇਸ ਕੰਟਰੋਲ ਵੀ ਮਿਲਦਾ ਹੈ, ਜਿਸਨੂੰ ਤੁਸੀਂ ਰਿਮੋਟ ਰਾਹੀਂ ਇਸਤੇਮਾਲ ਕਰ ਸਕਦੇ ਹੋ। ਇਸਦਾ ਭਾਰ ਕਰੀਬ 3 ਕਿਲੋਗ੍ਰਾਮ ਹੈ ਅਤੇ ਇਹ ਗ੍ਰੇਅ ਰੰਗ 'ਚ ਉਪਲੱਬਧ ਹੈ।
ਕੀਮਤ
Redmi Projector 4 Pro ਨੂੰ ਕੰਪਨੀ ਨੇ ਚੀਨ 'ਚ ਲਾਂਚ ਕੀਤਾ ਹੈ। ਇਸਦੀ ਕੀਮਤ 1499 ਯੁਆਨ (ਕਰੀਬ 18,470 ਰੁਪਏ) ਹੈ। ਫਿਲਹਾਲ ਇਹ ਚੀਨ 'ਚ ਉਪਲੱਬਧ ਹੈ ਅਤੇ ਭਾਰਤ 'ਚ ਇਸਦੀ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਸ਼ਾਓਮੀ ਭਾਰਤੀ ਬਾਜ਼ਾਰ 'ਚ ਸਮਾਰਟ ਟੀਵੀ ਤਾਂ ਲਾਂਚ ਕਰਦੀ ਹੈ ਪਰ ਪ੍ਰੋਜੈਕਟਰ ਅਜੇ ਤਕ ਲਾਂਚ ਨਹੀਂ ਕੀਤਾ।
