ਸਸਤਾ ਹੋਇਆ ਰੈੱਡਮੀ ਦਾ 20000mAh ਵਾਲਾ ਪਾਵਰ ਬੈਂਕ, ਜਾਣੋ ਨਵੀਂ ਕੀਮਤ
Tuesday, Sep 22, 2020 - 11:09 AM (IST)

ਗੈਜੇਟ ਡੈਸਕ- ਜੇਕਰ ਤੁਸੀਂ ਆਪਣੇ ਸਮਾਰਟਫੋਨ ਲਈ ਇਕ ਪਾਵਰ ਬੈਂਕ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਸ਼ਾਓਮੀ ਤੁਹਾਡੇ ਲਈ ਖ਼ਾਸ਼ ਪੇਸ਼ਕਸ਼ ਲੈ ਕੇ ਆਈ ਹੈ। ਕੰਪਨੀ ਨੇ ਆਪਣੇ ਰੈੱਡਮੀ ਬ੍ਰਾਂਡ ਤਹਿਤ ਆਉਣ ਵਾਲੇ 20000mAh ਦੇ ਰੈੱਡਮੀ ਪਾਵਰ ਬੈਂਕ ਦੀ ਕੀਮਤ 'ਚ 200 ਰੁਪਏ ਦੀ ਕਟੌਤੀ ਕੀਤੀ ਹੈ। 1,599 ਰੁਪਏ ਦੀ ਕੀਮਤ ਨਾਲ ਲਾਂਚ ਹੋਏ ਇਸ ਰੈੱਡਮੀ ਪਾਵਰ ਬੈਂਕ ਨੂੰ ਹੁਣ ਤੁਸੀਂ 1,399 ਰੁਪਏ 'ਚ ਖ਼ਰੀਦ ਸਕਦੇ ਹੋ।
ਪਾਵਰ ਬੈਂਕ ਦੀ ਕੀਮਤ 'ਚ ਹੋਏ ਇਸ ਕਟੌਤੀ ਦੀ ਜਾਣਕਾਰੀ ਕੰਪਨੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਦਿੱਤੀ ਹੈ। ਟਵੀਟ 'ਚ ਕੰਪਨੀ ਨੇ ਇਹ ਵੀ ਦੱਸਿਆ ਕਿ ਇਸ ਪਾਵਰ ਬੈਂਕ ਨੂੰ ਮੀ ਹੋਮ ਸਟੋਰਾਂ ਤੋਂ ਇਲਾਵਾ ਗਾਹਕ ਆਪਣੇ ਨਜ਼ਦੀਕੀ ਰਿਟੇਲ ਆਊਟਲੇਟ ਤੋਂ ਵੀ ਖ਼ਰੀਦ ਸਕਦੇ ਹਨ।
PRICE DROP ALERT 📢
— Redmi India (@RedmiIndia) September 21, 2020
A power-full offer you can't resist 🤩 The #RedmiPowerBank 20000 mAh now available at ₹1399!
What are you waiting for! Buy it today from https://t.co/cwYEXdVQIo, @amazonIN, @Flipkart, Mi Home and Retail outlets near you! pic.twitter.com/mSdjmtgWOK
ਰੈੱਡਮੀ ਦਾ ਇਹ ਪਾਵਰ ਬੈਂਕ ਕਾਲੇ ਅਤੇ ਚਿੱਟੇ ਰੰਗ 'ਚ ਆਉਂਦਾ ਹੈ। 20000mAh ਦੀ ਸਮਰੱਥਾ ਵਾਲੇ ਇਸ ਪਾਵਰ ਬੈਂਕ 'ਚ ਦੋ ਇਨਪੁਟ ਪੋਰਟ ਦਿੱਤੇ ਗਏ ਹਨ। ਇਹਨਾਂ 'ਚੋਂ ਇਕ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ ਦੂਜਾ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਪਾਵਰ ਬੈਂਕ 'ਚ ਦੋ ਆਊਟਪੁਟ ਪੋਰਟ ਵੀ ਦਿੱਤੇ ਗਏ ਹਨ।