9 ਮਿੰਟ ''ਚ ਵਿਕੇ 1 ਲੱਖ Redmi Note 7

01/16/2019 12:20:46 AM

ਗੈਜੇਟ ਡੈਸਕ—ਮੋਬਾਇਲ ਫੋਨ ਬਣਾਉਣ ਵਾਲੀ ਚੀਨ ਦੀ ਕੰਪਨੀ ਸ਼ਾਓਮੀ ਨੇ ਹਾਲ ਹੀ 'ਚ ਰੈੱਡਮੀ ਨੂੰ ਵੱਖ ਬ੍ਰੈਂਡ ਬਣਾਇਆ ਹੈ। ਇਸ ਬ੍ਰੈਂਡ ਤਹਿਤ ਕੰਪਨੀ ਨੇ ਪਿਛਲੇ ਹਫਤੇ ਰੈੱਡਮੀ ਨੋਟ 7 ਲਾਂਚ ਕੀਤਾ ਸੀ। 15 ਜਨਵਰੀ ਨੂੰ ਰੈੱਡਮੀ ਨੋਟ 7 ਦੀ ਪਹਿਲੀ ਫਲੈਸ਼ ਸੇਲ ਸੀ। ਪਹਿਲੀ ਸੇਲ 'ਚ ਰੈੱਡਮੀ ਨੋਟ 7 ਦੀਆਂ 1,00,000 ਯੂਨਿਟਸ ਸਿਰਫ 8 ਮਿੰਟ 36 ਸੈਕਿੰਡ 'ਚ ਹੀ ਵਿਕ ਗਈਆਂ। ਚੀਨ 'ਚ ਰੈੱਡਮੀ ਨੋਟ 7 ਦੀ ਅਗਲੀ ਸੇਲ 18 ਜਨਵਰੀ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਰੈੱਡਮੀ ਨੋਟ 7 'ਚ 48 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਸਨੈਪਡਰੈਗਨ 660 ਪ੍ਰੋਸੈਸਰ ਹੈ।

PunjabKesari

ਚੀਨ 'ਚ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 999 ਯੁਆਨ (ਕਰੀਬ 10,498 ਰੁਪਏ) ਹੈ। ਉੱਥੇ 4ਜੀ.ਬੀ. ਰੈਮ+64ਜੀ.ਬੀ. ਇੰਟਨਰਲ ਸਟੋਰੇਜ ਵੇਰੀਐਂਟ ਦੀ ਕੀਮਤ 1,199 ਯੁਆਨ (ਕਰੀਬ 12,599 ਰੁਪਏ) ਅਤੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 1,399 ਯੁਆਨ (ਕਰੀਬ 14,700 ਰੁਪਏ) ਹੈ। ਪਹਿਲੀ ਫਲੈਸ਼ ਸੇਲ 'ਚ ਕਰੀਬ ਅੱਧੇ ਮੋਬਾਇਲ ਆਨਲਾਈਨ ਐੱਮ.ਆਈ. ਸਟੋਰ ਰਾਹੀਂ ਵਿਕੇ ਹਨ। ਜਦਕਿ ਕਰੀਬ 50,000 ਯੂਨਿਟਸ ਰੈੱਡਮੀ ਨੋਟ 7 TMall ਅਤੇ JD.com  ਵਰਗੀਆਂ ਥਰਡ ਪਾਰਟੀ ਆਨਲਾਈਨ ਰੀਸੇਲਰਸ ਰਾਹੀਂ ਵਿਕੀਆਂ ਹਨ।

PunjabKesari

ਕੰਪਨੀ ਦੇ ਲਾਈਵ ਜਾਣ ਦੇ ਸਿਰਫ 2 ਮਿੰਟ ਬਾਅਦ ਹੀ ਪ੍ਰੀ-ਆਰਡਰ ਲੈਣੇ ਬੰਦ ਕਰ ਦਿੱਤੇ ਸਨ। 14ਜਨਵਰੀ ਨੂੰ ਪ੍ਰੀ-ਆਰਡਰ ਕੇਵਲ 20 ਮਿੰਟ ਲਈ ਓਪਨ ਕੀਤੇ ਗਏ ਸਨ। ਪ੍ਰੀ-ਆਰਡਰ ਬੰਦ ਕਰਨ ਦੇ ਫੈਸਲੇ ਦੇ ਬਾਰੇ 'ਚ ਸ਼ਾਓਮੀ ਦੇ ਸੀ.ਈ.ਓ. ਨੇ ਕਿਹਾ ਕਿ ਪ੍ਰੀ-ਆਰਡਰ ਕੰਪਨੀ ਦੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਸਨ। ਜਿਨ੍ਹਾਂ ਲੋਕਾਂ ਨੇ ਪ੍ਰੀ-ਆਰਡਰ ਕੀਤੇ ਸਨ ਉਨ੍ਹਾਂ ਤੱਕ ਮੋਬਾਇਲ ਪਹੁੰਚ ਸਕੇ, ਇਹ ਯਕੀਨਨ ਕਰਨ ਲਈ ਅਸੀਂ ਇਹ ਕਦਮ ਚੁੱਕਿਆ ਹੈ। ਰੈੱਡਮੀ ਨੋਟ 7 'ਚ 6.3 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ ਹੈ।


Related News