Redmi ਲਿਆਇਆ ਘੱਟ ਕੀਮਤ 'ਚ ਦਮਦਾਰ ਫੀਚਰਜ਼ ਵਾਲਾ ਫੋਨ

Saturday, Apr 01, 2023 - 12:05 PM (IST)

Redmi ਲਿਆਇਆ ਘੱਟ ਕੀਮਤ 'ਚ ਦਮਦਾਰ ਫੀਚਰਜ਼ ਵਾਲਾ ਫੋਨ

ਗੈਜੇਟ ਡੈਸਕ- ਰੈੱਡਮੀ ਨੇ ਵੀਰਵਾਰ ਨੂੰ ਆਪਣੇ ਨਵੇਂ ਕਿਫਾਇਤੀ ਫੋਨ Redmi Note 12 4G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਰੈੱਡਮੀ ਨੋਟ 12 ਸੀਰੀਜ਼ ਤਹਿਤ ਹੁਣ ਚਾਰ ਫੋਨ ਬਾਜ਼ਾਰ 'ਚ ਉਪਲੱਬਧ ਹੋ ਗਏ ਹਨ, ਜਿਨ੍ਹਾਂ 'ਚ ਰੈੱਡਮੀ ਨੋਟ 12 5ਜੀ, ਰੈੱਡਮੀ ਨੋਟ ਪ੍ਰੋ 5ਜੀ, ਰੈੱਡਮੀ ਨੋਟ ਪ੍ਰੋ ਪਲੱਸ 5ਜੀ ਅਤੇ ਰੈੱਡਮੀ ਨੋਟ 12 4ਜੀ ਸ਼ਾਮਲ ਹਨ। ਰੈੱਡਮੀ ਨੋਟ 12 4ਜੀ ਨੂੰ 15 ਹਜ਼ਾਰ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਗਿਆ ਹੈ। 

Redmi Note 12 4G ਦੀ ਕੀਮਤ

ਫੋਨ ਨੂੰ ਤਿੰਨ ਕਲਰ ਆਪਸ਼ਨ- ਲੂਨਰ ਬਲੈਕ, ਕ੍ਰਾਸਟੇਡ ਆਈਸ ਬਲਿਊ ਅਤੇ ਸਨਰਾਈਜ਼ ਗੋਲਡ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੋ ਸਟੋਰੇਜ ਆਪਸ਼ਨ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਇਨ੍ਹਾਂ ਦੀਆਂ ਕੀਮਤਾਂ 14,999 ਰੁਪਏ ਅਤੇ 16,999ਰੁਪਏ ਹੈ। ਫੋਨ ਦੇ ਨਾਲ ਕੰਪਨੀ ICICI ਬੈਂਕ ਕਾਰਡ ਰਾਹੀਂ ਖਰੀਦਦਾਰੀ 'ਤੇ 1000 ਰੁਪਏ ਦੀ ਛੋਟ ਵੀ ਦੇ ਰਹੀ ਹੈ। ਨਾਲ ਹੀ ਗਾਹਕਾਂ ਨੂੰ ਫੋਨ ਦੀ ਖਰੀਦ 'ਤੇ 1,500 ਰੁਪਏ ਦਾ ਲਾਇਲਟੀ ਡਿਸਕਾਊਂਟ ਵੀ ਮਿਲੇਗਾ। ਫੋਨ ਨੂੰ 6 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਐਮਾਜ਼ੋਨ ਇੰਡੀਆ, ਕੰਪਨੀ ਦੀ ਅਧਿਕਾਰੀ ਸਾਈਟ ਅਤੇ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ।

Redmi Note 12 4G ਦੇ ਫੀਚਰਜ਼

ਫੋਨ ਦੇ ਨਾਲ 4ਜੀ ਕੁਨੈਕਟੀਵਿਟੀ ਮਿਲਦੀ ਹੈ। ਇਹ ਡਿਊਲ ਸਿਮ ਨੂੰ ਸਪੋਰਟ ਕਰਦਾ ਹੈ। Redmi Note 12 4G 'ਚ 6.67 ਇਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਐਮੋਲੇਡ ਡਿਸਪਲੇਅ ਹੈ, ਜੋ (2400 x 1080 ਪਿਕਸਲ) ਰੈਜ਼ੋਲਿਊਸ਼ਨ, 120 ਹਰਟਜ਼ ਰਿਫ੍ਰੈਸ਼ ਰੇਟ ਅਤੇ ਪੀਕ ਬ੍ਰਾਈਟਨੈੱਸ 1200 ਨਿਟਸ ਦੇ ਨਾਲ ਆਉਂਦੀ ਹੈ। ਸਮਾਰਟਫੋਨ 'ਚ ਐਂਡਰਾਇਡ 13 ਆਧਾਰਿਤ MIUI 14 ਮਿਲਦਾ ਹੈ।

ਫੋਨ 'ਚ 6nm ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 685 ਪ੍ਰੋਸੈਸਰ ਅਤੇ 8 ਜੀ.ਬੀ. ਤਕ LPDDR4X ਰੈਮ ਦਾ ਸਪੋਰਟ ਮਿਲਦਾ ਹੈ। ਫੋਨ 'ਚ 128 ਜੀ.ਬੀ. ਤਕ UFS2.2 ਸਟੋਰੇਜ ਮਿਲਦੀ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਸੈਕੇਂਡਰੀ ਕੈਮਰਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲਦਾ ਹੈ। ਫੋਨ 'ਚ ਸੈਲਫੀ ਲਈ 13 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। 

ਫੋਨ 'ਚ 5,000mAh ਦੀ ਬੈਟਰੀ ਹੈ ਅਤੇ ਇਹ 33 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ IP53 ਰੇਟਿੰਗ ਦੇ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ, ਬਲੂਟੁੱਥ 5.0, 3.5mm ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਮਿਲਦਾ ਹੈ। ਫੋਨ 'ਚ ਸਕਿਓਰਿਟੀ ਲਈ ਸਾਈਡ-ਮਾਊਂਟੇਡ ਫਿੰਗਪ੍ਰਿੰਟ ਸੈਂਸਰ ਵੀ ਹੈ।


author

Rakesh

Content Editor

Related News