ਮਹੀਨੇ ’ਚ ਦੂਜੀ ਵਾਰ ਮਹਿੰਗਾ ਹੋਇਆ Redmi Note 10, ਜਾਣੋ ਕਿੰਨੀ ਵਧੀ ਕੀਮਤ
Saturday, Aug 28, 2021 - 02:03 PM (IST)

ਗੈਜੇਟ ਡੈਸਕ– ਰੈੱਡਮੀ ਨੋਟ 10 ਚੀਨੀ ਕੰਪਨੀ ਦਾ ਬਜਟ ਸਮਾਰਟਫੋਨ ਹੈ। ਇਸ ਦੀ ਕੀਮਤ ਭਾਰਤ ’ਚ ਵਧਾ ਦਿੱਤੀ ਗਈ ਹੈ। ਇਸ ਹੈਂਡਸੈੱਟ ਦੀ ਕੀਮਤ ਆਖਰੀ ਵਾਰ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਵਧਾਈ ਗਈ ਸੀ ਅਤੇ ਹੁਣ ਇਕ ਵਾਰ ਫਿਰ ਇਸ ਦੀ ਕੀਮਤ ’ਚ ਵਧਾ ਕੀਤਾ ਗਿਆ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੀਮਤ ’ਚ ਵਾਧੇ ਨੂੰ ਲੈ ਕੇ ਕੰਪਨੀ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ।
ਰੈੱਡਮੀ ਨੋਟ 10 ਦੀ ਨਵੀਂ ਕੀਮਤ ਨੂੰ ਸ਼ਾਓਮੀ ਦੀ ਅਧਿਕਾਰਤ ਵੈੱਬਸਾਈਟ ਅਤੇ ਐਮੇਜ਼ਾਨ ਇੰਡੀਆ ’ਤੇ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ। ਰੈੱਡਮੀ ਨੋਟ 10 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਬਦਲ ਕੇ 13,999 ਰੁਪਏ ਕਰ ਦਿੱਤੀ ਗਈ ਹੈ। ਇਹ ਮਾਡਲ ਭਾਰਤ ’ਚ 11,999 ਰੁਪਏ ’ਚ ਲਾਂਚ ਕੀਤਾ ਗਿਆ ਸੀ। ਆਖਰੀ ਵਾਰ ਜਦੋਂ ਇਸ ਦੀ ਕੀਮਤ ਬਦਲੀ ਸੀ, ਉਦੋਂ ਇਹ 13,499 ਰੁਪਏ ਦਾ ਹੋ ਗਿਆ ਸੀ। ਯਾਨੀ ਇਸ ਵਾਰ ਇਹ ਫੋਨ 500 ਰੁਪਏ ਮਹਿੰਗਾ ਹੋਇਆ ਹੈ।
ਹਾਲਾਂਕਿ ਇਸ ਵਾਰ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ’ਚ ਵਾਧਾ ਨਹੀਂ ਕੀਤਾ ਗਿਆ। ਇਸ ਮਾਡਲ ਨੂੰ 13,999 ਰੁਪਏ ’ਚ ਲਾਂਚ ਕੀਤਾ ਗਿਆ ਸੀ ਅਤੇ ਆਖਰੀ ਵਾਰ ਕੀਮਤ ’ਚ ਵਾਧੇ ਤੋਂ ਬਾਅਦ ਇਹ 15,499 ਰੁਪਏ ਦਾ ਹੋ ਗਿਆ ਸੀ। ਇਹ ਫੋਨ ਅਜੇ ਵੀ ਇਸੇ ਕੀਮਤ ’ਤੇ ਉਪਲੱਬਧ ਹੈ ਦੱਸ ਦੇਈਏ ਕਿ ਇਸ ਫੋਨ ਦੀ ਕੀਮਤ ਲਾਂਚ ਤੋਂ ਬਾਅਦ ਕਈ ਵਾਰ ਵਧ ਚੁੱਕੀ ਹੈ।