64MP ਕੈਮਰੇ ਨਾਲ 5G ਸੁਪੋਰਟ ਵਾਲਾ Redmi K30 ਲਾਂਚ, ਜਾਣੋ ਕੀਮਤ

12/10/2019 3:55:28 PM

ਗੈਜੇਟ ਡੈਸਕ– ਰੈੱਡਮੀ ਕੇ20 ਦੇ ਅਪਗ੍ਰੇਡ ਯਾਨੀ Redmi K30 5G ਸਮਾਰਟਫੋਨ ਨੂੰ ਚੀਨ ’ਚ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਗਿਆ ਹੈ। ਸ਼ਾਓਮੀ ਦੇ ਸਬ-ਬ੍ਰਾਂਡ ਰੈੱਡਮੀ ਦੁਆਰਾ ਤਿੰਨ ਹੋਰ ਪ੍ਰੋਡਕਟਸ ਦੀ ਵੀ ਲਾਂਚਿੰਗ ਕੀਤੀ ਗਈ ਹੈ। ਇਸ ਵਿਚ Redmi AC2100 ਰਾਊਟਰ, RedmiBook 13 ਲੈਪਟਾਪ ਅਤੇ ਰੈੱਡਮੀ ਸਮਾਰਟ ਸਪੀਕਰ ਸ਼ਾਮਲ ਹਨ। ਦੱਸ ਦੇਈਏ ਕਿ ਰੈੱਡਮੀ ਕੇ20 ਨੂੰ ਭਾਰਤ ’ਚ ਜੁਲਾਈ ਮਹੀਨੇ ’ਚ ਲਾਂਚ ਕੀਤਾ ਗਿਆ ਸੀ। ਇਹ ਪਹਿਲਾ ਸਮਾਰਟਫੋਨ ਹੈ, ਜਿਸ ਵਿਚ ਕੁਆਲਕਾਮ ਦਾ ਲੇਟੈਸਟ ਮਿਡ-ਰੇਂਜ ਸਨੈਪਡ੍ਰੈਗਨ 765 ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ Redmi K30 5G ਦੁਨੀਆ ਦਾ ਪਹਿਲਾ ਸਮਾਰਟਫੋਨ ਹੈ, ਜਿਸ ਵਿਚ ਸੋਨੀ ਦਾ 64MP IMX686 ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ਾਓਮੀ ਨੇ Redmi K30 4G ਦਾ ਵੀ ਐਲਾਨ ਕੀਤਾ ਹੈ, ਜਿਸ ਵਿਚ ਸਨੈਪਡ੍ਰੈਗਨ 730ਜੀ ਪ੍ਰੋਸੈਸਰ ਮਿਲੇਗਾ। 

ਕੀਮਤ
Redmi K30 5G ਦੀ ਕੀਮਤ RMB 1,999 (ਕਰੀਬ 20,000 ਰੁਪਏ) ਰੱਖੀ ਗਈ ਹੈ। ਇਹ ਕੀਮਤ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਇਸ ਤੋਂ ਇਲਾਵਾ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ RMB 2,299 (ਕਰੀਬ 23,000 ਰੁਪਏ), 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੀ ਕੀਮਤ RMB 2,599 (ਕਰੀਬ 26,000 ਰੁਪਏ) ਅਤੇ 8 ਜੀ.ਬੀ. ਰੈਮ+256 ਜੀ.ਬੀ. ਵੇਰੀਐਂਟ ਦੀ ਕੀਮਤ RMB 2,899 (ਕਰੀਬ 29,000 ਰੁਪਏ) ਰੱਖੀ ਗਈ ਹੈ। ਫਿਲਹਾਲ ਭਾਰਤ ’ਚ ਰੈਮਡੀ ਕੇ30 ਦੀ ਲਾਚਿੰਗ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

Redmi K30 5G ਦੇ ਫੀਚਰਜ਼
Redmi K30 ’ਚ 20;9 ਆਸਪੈਕਟ ਰੇਸ਼ੀਓਅਤੇ 120Hz ਰਿਫ੍ਰੈਸ਼ ਰੇਟ ਦੇ ਨਾਲ 6.67 ਇੰਚ ਡਿਸਪਲੇਅ ਹੈ। ਨਲਾ ਹੀ ਇਸ ਵਿਚ ਕਵਾਰਡ ਐੱਜ ਅਤੇ ਡਿਊਲ ਹੋਲ ਪੰਜ ਡਿਜ਼ਾਈਨ ਵੀ ਮੌਜੂਦ ਹੈ। ਇਹ ਪੈਨਲ ਫੁਲ-ਐੱਚ.ਡੀ. ਪਲੱਸ (1080x2400 ਪਿਕਸਲ) ਰੈਜ਼ੋਲਿਊਸ਼ਨ ’ਤੇ ਆਪਰੇਟ ਹੁੰਦਾ ਹੈ। ਰੈੱਡਮੀ ਦੇ ਇਸ ਨਵੇਂ ਫੋਨ ਦੇ ਬੈਕ ’ਚ ਫ੍ਰੈਸਟਿਡ ਏਜੀ ਗਲਾਸ ਦਿੱਤਾ ਗਿਆ ਹੈ। ਇਥੇ ਫਰੰਟ ਅਤੇ ਬੈਕ ’ਚ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 5 ਮੌਜੂਦ ਹੈ। Redmi K30 ’ਚ 4,500mAh ਦੀ ਬੈਟਰੀ ਦਿੱਤੀ ਗਈ ਹੈ, ਜਿਥੇ 30 ਵਾਟ ਫਾਸਟ ਚਾਰਜਿੰਗ ਟੈਕਨਾਲੋਜੀ ਦਾ ਵੀ ਸੁਪੋਰਟ ਮਿਲੇਗਾ। ਕੰਪਨੀ ਦਾ ਦਾਅਵਾ ਹੈ ਕਿ ਫੋਨ ਨੂੰ 66 ਮਿੰਟ ’ਚ ਹੀ ਫੁਲ ਚਾਰਜ ਕੀਤਾ ਜਾ ਸਕਦਾ ਹੈ। 

ਇਸ ਨਵੇਂ ਰੈੱਡਮੀ ਫੋਨ ’ਚ ਕੁਆਲਕਾਮ ਦਾ ਨਵਾਂ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਦਿੱਤਾ ਗਿਆ ਹੈ, ਇਹ 5ਜੀ ਸੁਪੋਰਟ ਕਰਦਾ ਹੈ। ਕੰਪਨੀ ਨੇ ਸਨੈਪਡ੍ਰੈਗਨ 730ਜੀ ਪ੍ਰੋਸੈਸਰ ਦੇ ਨਾਲ Redmi K30 ਦੇ 4ਜੀ ਵੇਰੀਐਂਟ ਦਾ ਵੀ ਐਲਾਨ ਕੀਤਾ ਹੈ। ਇਹ ਹੈਂਡਸੈੱਟ 6GB/64GB, 8GB/128GB ਅਤੇ 12GB/256GB ਵਾਲੇ ਰੈੱਮ/ਸਟੋਰੇਜ ਆਪਸ਼ਨ ’ਚ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਐਂਡਰਾਇਡ 10 ਬੇਸਡ MIUI 11 ’ਤੇ ਚੱਲਦਾ ਹੈ। 

ਫੋਟੋਗ੍ਰਾਫੀ ਲਈ Redmi K30 ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 64 ਮੈਗਾਪਿਕਸਲ ਸੋਨੀ IMX686 ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਸੁਪਰ ਵਾਈਡ ਐਂਗਲ ਕੈਮਰਾ, 5 ਮੈਗਾਪਿਕਸਲ ਮੈਕ੍ਰੋ ਕੈਮਰਾ ਅਤੇ 2 ਮੈਗਾਪਿਕਸਲ ਡੈੱਪਥ ਕੈਮਰਾ ਸ਼ਾਮਲ ਹੈ। ਇਸ ਤੇ 4ਜੀ ਵੇਰੀਐਂਟ ’ਚ ਵੀ ਅਜਿਹਾ ਹੀ ਸੈੱਟਅਪ ਮਿਲੇਗਾ ਪਰ ਇਥੇ 5 ਮੈਗਾਪਿਕਸਲ ਮੈਕ੍ਰੋ ਲੈੱਨਜ਼ ਦੀ ਥਾਂ 2 ਮੈਗਾਪਿਕਸਲ ਮੈਕ੍ਰੋ ਲੈੱਨਜ਼ ਮੌਜੂਦ ਹੋਵੇਗਾ। ਸੈਲਪੀ ਲਈ ਇਥੇ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 20 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਡੈੱਪਥ ਸੈਂਸਰ ਸ਼ਾਮਲ ਹੈ। ਨਾਲ ਹੀ ਸਮਾਰਟਫੋਨ ਸਾਈਡ-ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਏਗਾ। 

ਰੈੱਡਮੀ ਕੇ30 ਤੋਂ ਇਲਾਵਾ ਅੱਜ ਦੇ ਈਵੈਂਟ ’ਚ RedmiBook 13 ਦੀ ਵੀ ਲਾਂਚਿੰਗ ਕੀਤੀ ਗਈ ਹੈ ਅਤੇ ਇਸ ਦੀ ਕੀਮਤ 4,199 Yuan (ਕਰੀਬ 42,300 ਰੁਪਏ) ਰੱਖੀ ਗਈ ਹੈ। ਉਥੇ ਹੀ ਰੈੱਡਮੀ ਸਮਾਰਟ ਸਪੀਕਰ ਦੀ ਕੀਮਤ 79 ਯੁਆਨ (ਕਰੀਬ 790 ਰੁਪਏ) ਅਤੇ ਰੈੱਡਮੀ AC2100 ਦੀ ਕੀਮਤ 169 ਯੁਆਨ (ਕਰੀਬ 1,700 ਰੁਪਏ) ਰੱਖੀ ਗਈ ਹੈ। 
 


Related News