Redmi ਦੇ ਸਸਤੇ ਸਮਾਰਟਫੋਨ ਦੀ ਸੇਲ ਅੱਜ, ਮਿਲੇਗਾ ਨੋ-ਕਾਸਟ EMI ਤੇ ਕੈਸ਼ਬੈਕ ਦਾ ਫਾਇਦਾ

09/28/2020 11:19:41 AM

ਗੈਜੇਟ ਡੈਸਕ– ਰੈੱਡਮੀ ਦਾ ਘੱਟ ਕੀਮਤ ਵਾਲਾ ਦਮਦਾਰ ਸਮਾਰਟਫੋਨ ਰੈੱਡਮੀ 9 ਅੱਜ ਭਾਰਤੀ ਬਾਜ਼ਾਰ ’ਚ ਇਕ ਵਾਰ ਫਿਰ ਤੋਂ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਫੋਨ ਦੀ ਵਿਕਰੀ ਅੱਜ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਇਸ ਫੋਨ ਨੂੰ ਗਾਹਕ Mi.com ਤੋਂ ਇਲਾਵਾ Amazon India ਵੈੱਬਸਾਈਟ ਤੋਂ ਖ਼ਰੀਦ ਸਕਣਗੇ। ਫੋਨ ਦੀ ਖ਼ਰੀਦ ’ਤੇ ਡਿਸਕਾਊਂਟ ਸਮੇਤ ਕਈ ਹੋਰ ਆਫਰ ਦਿੱਤੇ ਜਾ ਰਹੇ ਹਨ। ਇਹ ਸਮਾਰਟਫੋਨ ਸਪੋਰਟੀ ਓਰੇਂਜ, ਸਕਾਈ ਬਲਿਊ ਅਤੇ ਕਾਰਬਨ ਬਲੈਕ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। 

ਕੀਮਤ ਤੇ ਆਫਰ 
ਰੈੱਡਮੀ 9 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ। ਆਫਰ ਦੀ ਗੱਲ ਕਰੀਏ ਤਾਂ ਐਮਾਜ਼ੋਨ ਇੰਡੀਆ ’ਤੇ ਇਹ ਸਮਾਰਟਫੋਨ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਨਾਲ ਉਪਲੱਬਧ ਹੈ। ਇਸ ਤੋਂ ਇਲਾਵਾ Amazon Pay ICICI Bank ਕ੍ਰੈਡਿਟ ਕਾਰਡ ’ਤੇ 5 ਫੀਸਦੀ ਦਾ ਕੈਸ਼ਬੈਕ ਪ੍ਰਾਪਤ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ HSBC ਕੈਸ਼ਬੈਕ ਕਾਰਡ ’ਤੇ 5 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

Redmi 9 ਦੇ ਫੀਚਰਜ਼
ਇਸ ਸਮਾਰਟਫੋਨ ’ਚ 6.53 ਇੰਚ ਦਾ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਫਰੰਟ ਡਿਸਪਲੇਅ ਨੌਚ ਅਤੇ ਪਿਛਲੇ ਪਾਸੇ ਡਿਊਲ ਰੀਅਰ ਕੈਮਰਾ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ ’ਚ 3.5mm ਦਾ ਹੈੱਡਫੋਨ ਜੈੱਕ ਵੀ ਦਿੱਤਾ ਗਿਆ ਹੈ। ਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ./128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤਕ ਵਧਾਇਆ ਵੀ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਕੰਪਨੀ ਦਾ ਪਹਿਲਾ ਫੋਨ ਹੈ ਜੋ ਐਂਡਾਰਇਡ 10 ਅਧਾਰਿਤ MIUI 12 ਦੇ ਨਾਲ ਲਾਂਚ ਹੋਇਆ ਹੈ। 

ਫੋਟੋਗ੍ਰਾਫੀ ਲਈ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 13 ਮੈਗਾਪਿਕਸਲ ਦਾ ਮੇਨ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤਾ ਗਿਆ ਹੈ। ਕੈਮਰੇ ’ਚ AI Scene Detection, Portrait Mode ਅਤੇ Pro Mode ਵਰਗੇ ਮੋਡ ਦਿੱਤੇ ਗਏ ਹਨ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸਮਾਰਟਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ 2 ਦਿਨਾਂ ਤਕ ਦਾ ਬੈਕਅਪ ਦਿੰਦੀ ਹੈ। 


Rakesh

Content Editor

Related News